26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਦਾਖਾ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਵਿਜੇ ਬਿਕਟਰ ਦਾ ਸਨਮਾਨ

ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦੇ ਮੰਡੀ ਬੋਰਡ ਵਲੋਂ ਰਾਜ ਭਰ ’ਚ ਕਈ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਛੁੱਟੀ, ਕਈ ਨਵੇਂ ਚਿਹਰਿਆਂ ਨੂੰ ਚੇਅਰਮੈਨ ਲਗਾਇਆ ਗਿਆ। ਦਾਖਾ ਮਾਰਕੀਟ ਕਮੇਟੀ ਲਈ ਚੇਅਰਮੈਨ ਹਰਨੇਕ ਸਿੰਘ ਦੇ ਕਾਰਜਕਾਲ ਦੀ ਮਿਆਦ ਪੂਰੀ ਹੋਣ ’ਤੇ ਪੰਜਾਬ ਸਰਕਾਰ ਵਲੋਂ ਵਿਜੇ ਬਿਕਟਰ ਜਾਂਗਪੁਰ ਨੂੰ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 25-08-2026
ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦੇ ਮੰਡੀ ਬੋਰਡ ਵਲੋਂ ਰਾਜ ਭਰ ’ਚ ਕਈ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਛੁੱਟੀ, ਕਈ ਨਵੇਂ ਚਿਹਰਿਆਂ ਨੂੰ ਚੇਅਰਮੈਨ ਲਗਾਇਆ ਗਿਆ। ਦਾਖਾ ਮਾਰਕੀਟ ਕਮੇਟੀ ਲਈ ਚੇਅਰਮੈਨ ਹਰਨੇਕ ਸਿੰਘ ਦੇ ਕਾਰਜਕਾਲ ਦੀ ਮਿਆਦ ਪੂਰੀ ਹੋਣ ’ਤੇ ਪੰਜਾਬ ਸਰਕਾਰ ਵਲੋਂ ਵਿਜੇ ਬਿਕਟਰ ਜਾਂਗਪੁਰ ਨੂੰ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਨਿਯੁਕਤ ਕੀਤਾ ਗਿਆ। ਆਪ ਪਾਰਟੀ ਪ੍ਰਤੀ ਵਫਾਦਾਰ, ਮਿਹਨਤੀ ਅਤੇ ਪਾਰਟੀ ਦੇ ਗਠਨ ਸਮੇਂ ਤੋਂ ਨਾਲ ਤੁਰੇ ਆ ਰਹੇ ਵਿਜੇ ਬਿਕਟਰ ਚੇਅਰਮੈਨ ਚੁਣੇ ਜਾਣ ’ਤੇ ਆਪ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਵਲੋਂ ਸਨਮਾਨ ਕੀਤਾ। ਉਨ੍ਹਾਂ ਨਾਲ ਸਾਬਕਾ ਚੇਅਰਮੈਨ ਹਰਨੇਕ ਸਿੰਘ ਸੇਖੋਂ, ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ, ਮਾਰਕੀਟ ਕਮੇਟੀ ਸੈਕਟਰੀ ਗੁਰਦੀਪ ਸਿੰਘ, ਸਿਮਰਨਜੀਤ ਸਿੰਘ ਸਹੌਲੀ, ਮੰਡੀ ਅਫ਼ਸਰ ਜਸਵੀਰ ਸਿੰਘ, ਅਜੇ ਕੱਕੜ, ਗੁਰਜੰਟ ਸਿੰਘ, ਮਲਕੀਤ ਸਿੰਘ ਲੇਖਾਕਾਰ, ਹਰਜੀਤ ਸਿੰਘ ਸੁਪਰਵਾਈਜ਼ਰ, ਆੜ੍ਹਤੀ ਕ੍ਰਿਸ਼ਨ ਧੋਤੀਵਾਲਾ, ਸਹਿਦੇਵ ਗੋਇਲ, ਵਿੱਕੀ ਮਲਹੋਤਰਾ, ਪਿੰਕੂ ਜਿੰਦਲ, ਭਰਪੂਰ ਸਿੰਘ, ਰਮੇਸ਼ ਕੁਮਾਰ ਨਿੱਕੂ ਜੈਨ, ਰਵੀ ਸੁਭਾਸ਼, ਹੋਰ ਮੌਜੂਦ ਰਹੇ। ਮਾਰਕੀਟ ਕਮੇਟੀ ਦਾਖਾ ਚੇਅਰਮੈਨ ਵਜੋਂ ਨਾਂਅ ਅਨਾਊਂਸ ਹੋਣ ਬਾਅਦ ਵਿਜੇ ਬਿਕਟਰ ਜਾਂਗਪੁਰ ਵਲੋਂ ਪੱਤਰਕਾਰ ਨਾਲ ਗੱਲਬਾਤ ਸਮੇਂ ਦੱਸਿਆ ਕਿ ਨੋਟੀਫਿਕੇਸ਼ਨ ਪ੍ਰਕਿਰਿਆ ਪੂਰੀ ਹੋਣ’ਤੇ ਰਸਮੀ ਅਹੁਦਾ ਸੰਭਾਲੇ ਜਾਣ ਬਾਅਦ ਮਾਰਕੀਟ ਕਮੇਟੀ ਦਾ ਮਾਲੀਆ ਵਧਾਉਣ ਲਈ ਸਕੱਤਰ, ਸਮੁੱਚੇ ਸਟਾਫ ਦੇ ਨਾਲ ਆੜ੍ਹਤੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੇਂਡੂ ਲਿੰਕ ਸੜਕਾਂ, ਮੰਡੀ ਫੜ੍ਹਾਂ ਦੀ ਕਾਇਆ ਕਲਪ ਦੇ ਨਾਲ ਮੁੱਲਾਂਪੁਰ ਦਾਖਾ ਨਗਰ ਕੌਂਸਲ ਦਾਖਾ ਦੀ ਹਦੂਦ ਅੰਦਰ ਦਾਖਾ ਮਾਰਕੀਟ ਕਮੇਟੀ ਅਧੀਨ ਏਰੀਏ ਹੇਠ ਜਲ ਸਪਲਾਈ, ਸੀਵਰੇਜ ਵਿਚ ਸੁਧਾਰ ਹੋਵੇਗਾ। ਚੇਅਰਮੈਨ ਵਿਜੇ ਬਿਕਟਰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਪੰਜਾਬ ਮੰਡੀ ਬੋਰਡ ਚੇਅਰਮੈਨ ਹਰਚੰਦ ਸਿੰਘ ਬਰਸਟ, ਆਪ ਪਾਰਟੀ ਦੇ ਹਲਕਾ ਦਾਖਾ ਇੰਛਾਰਜ ਡਾ: ਕੇ.ਐੱਨ.ਐੱਸ ਕੰਗ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ-ਭਾਈ ਗਰੇਵਾਲ ਅਗਲੀ ਖ਼ਬਰ ਖ਼ਾਲਸਾ ਕਾਲਜ ਸੁਧਾਰ ਦੇ ਅੰਮ੍ਰਿਤਪਾਲ ਸਿੰਘ ਨੇ ਜਿੱਤਿਆ ਲੰਬੀ ਛਾਲ ’ਚ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।