09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪ੍ਰਵਾਸੀ ਮਜ਼ਦੂਰ ਦਾ ਭੇਦਭਰੇ ਹਾਲਾ ’ਚ ਤੇਜ਼ਧਾਰ ਹਥਿਆਰ ਨਾਲ ਕਤਲ ਐੱਸ.ਐੱਸ.ਪੀ ਡਾ.ਅੰਕੁਰ ਗੁਪਤਾ ਵੱਲੋਂ ਕਤਲ ਦੇ ਸੁਰਾਗ ਲਈ ਟੈਕਨੀਕਲ ਟੀਮਾਂ ਗਠਿਤ

ਰਾਏਕੋਟ, 8 ਅਗਸਤ (ਬਲਵਿੰਦਰ ਸਿੰਘ ਲਿੱਤਰ)-ਨਜ਼ਦੀਕੀ ਪਿੰਡ ਲੱਖਾ ਸਿੰਘ ਵਾਲਾ ਵਿਖੇ ਬੀਤੀ ਕੱਲ੍ਹ ਇੱਕ ਪ੍ਰਵਾਸੀ ਮਜ਼ਦੂਰ ਦਾ ਭੇਦਭਰੇ ਹਾਲਾਤਾਂ ਵਿਚ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਜਾਣ ਦਾ ਸਮਾਚਾਰ ਹੈ। ਇਸ ਰਹੱਸਮਈ ਕਤਲ ਸਬੰਧੀ 24 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਿਆ।

ਮ੍ਰਿਤਕ ਪ੍ਰਕਾਸ਼ ਕੁਮਾਰ ਦੀ ਤਸਵੀਰ। 09-08-2026
ਰਾਏਕੋਟ, 8 ਅਗਸਤ (ਬਲਵਿੰਦਰ ਸਿੰਘ ਲਿੱਤਰ)-ਨਜ਼ਦੀਕੀ ਪਿੰਡ ਲੱਖਾ ਸਿੰਘ ਵਾਲਾ ਵਿਖੇ ਬੀਤੀ ਕੱਲ੍ਹ ਇੱਕ ਪ੍ਰਵਾਸੀ ਮਜ਼ਦੂਰ ਦਾ ਭੇਦਭਰੇ ਹਾਲਾਤਾਂ ਵਿਚ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਜਾਣ ਦਾ ਸਮਾਚਾਰ ਹੈ।ਇਸ ਰਹੱਸਮਈ ਕਤਲ ਸਬੰਧੀ 24 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਿਆ। ਇਸ ਸਬੰਧ ਵਿਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ.ਅੰਕੁਰ ਗੁਪਤਾ ਦੀ ਦੇਖ-ਰੇਖ ਹੇਠ ਪੁਲਿਸ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਹਰ ਪਹਿਲੂ ਤੋਂ ਇਸ ਕਤਲ ਦੀ ਟੈਕਨੀਕਲ ਤਰੀਕੇ ਨਾਲ ਜਾਂਚ ਪੜਤਾਲ ਕਰ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਕਾਸ਼ ਕੁਮਾਰ (ਉਮਰ 26 ਸਾਲ) ਪੁੱਤਰ ਦੀਪ ਨਰਾਇਣ ਰਿਸ਼ੀਦੇਵ ਵਾਸੀ-ਵਾਰਡ ਨੰਬਰ-14, ਹਨੂੰਮਾਨਗੜ੍ਹੀ, ਪਰਸਾਗੜ੍ਹੀ ਸਿਪਲ (ਬਿਹਾਰ), ਜੋ ਕਿਸਾਨ ਸੁਖਜੀਵਨ ਸਿੰਘ ਵਾਸੀ ਲੱਖਾ ਸਿੰਘ ਵਾਲਾ ਦਾ 4 ਮਹੀਨਿਆਂ ਤੋਂ ਸ਼ੀਰੀ ਵਜੋਂ ਕੰਮ ਕਰਦਾ ਸੀ, ਜੋ ਕਿ ਕਿਸਾਨ ਸੁਖਜੀਵਨ ਸਿੰਘ ਦੇ ਘਰ ਰਹਿੰਦਾ ਹੈ ਅਤੇ 7 ਅਗਸਤ ਦੀ ਸ਼ਾਮ 3 ਵਜੇ ਦੇ ਕਰੀਬ ਕਿਸਾਨ ਸੁਖਜੀਵਨ ਸਿੰਘ ਦੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਜਿਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਦੀ ਭਿਣਕ ਲੱਗਣ ’ਤੇ ਕਿਸਾਨ ਸੁਖਜੀਵਨ ਸਿੰਘ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ਉੱਪਰ ਪੁੱਜੇ, ਜਿੰਨ੍ਹਾਂ ਪ੍ਰਵਾਸੀ ਮਜ਼ਦੂਰ ਪ੍ਰਕਾਸ਼ ਕੁਮਾਰ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਉਸਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਜਗਰਾਉਂ ਦੀ ਮੁਰਚਰੀ ਲਈ ਭੇਜ ਦਿੱਤਾ। ਜਿਸ ਦੇ ਸਬੰਧ ਵਿਚ ਪੁਲਿਸ ਥਾਣਾ ਸਦਰ ਰਾਏਕੋਟ ਵਿਖੇ ਮ੍ਰਿਤਕ ਦੇ ਤਾਏ ਕੁਲਦੇਵ ਰਿਸ਼ੀ ਵਾਸੀ ਬਿਹਾਰ, ਹਾਲ ਵਾਸੀ ਤਾਜਪੁਰ ਦੇ ਬਿਆਨਾਂ ਦੇ ਅਧਾਰ ’ਤੇ ਮਿਤੀ 7 ਅਗਸਤ 2026 ਨੂੰ ਮੁਕੱਦਮਾ ਨੰਬਰ-140, ਧਾਰਾ 103 (1) ਤਹਿਤ ਅਣਪਛਾਤੇ ਵਿਅਕਤੀ ਖਿਲਾਫ਼ ਕਤਲ ਦਾ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਗਠਿਤ ਟੀਮਾਂ ਵਲੋਂ ਹਰ ਪਹਿਲੂ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ, ਜਦਕਿ ਖ਼ਬਰ ਭੇਜੇ ਜਾਣ ਤੱਕ ਇੰਨ੍ਹਾਂ ਟੀਮਾਂ ਦੇ ਹੱਥ ਖਾਲੀ ਹੀ ਨਜ਼ਰ ਆਏ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਹੋਏ ਅੰਨ੍ਹੇ ਕਤਲ ਦੀ ਕੜ੍ਹੀ ਕਿਸ ਪਹਿਲੂ ਨਾਲ ਜੁੜ੍ਹਦੀ ਹੈ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਇਸ ਕਤਲ ਪਿੱਛੇ ਪ੍ਰਵਾਸੀ ਮਜ਼ਦੂਰਾਂ ਦਾ ਹੀ ਹੱਥ ਹੋਣ ਦਾ ਅਨੁਮਾਨ ਹੈ।
ਪਿਛਲੀ ਖ਼ਬਰ ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਨੇ ‘ਤੀਆਂ ਤੀਜ ਦੀਆਂ’ ਮਨਾ ਕੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ... ਅਗਲੀ ਖ਼ਬਰ ਭੁਪੇਸ਼ ਬਘੇਲ ਦਾ 9 ਦਿਨਾ ਪੰਜਾਬ ਦੌਰਾ ਖੰਨਾ ਵਿਚ ਖ਼ਤਮ, ਚੰਨੀ ਦੇ ਹੱਕ ਬੋਲਣ ਵਾਲੇ ਮੀਟਿੰਗ ਵਿਚ ਜਾਣੋਂ ਰੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।