05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਘਰ ਦੇ ਮੁੱਖ ਗੇਟ ’ਤੇ ਖੜ੍ਹੀ ਐਕਟਿਵਾ ਚੋਰੀ

ਰਾਏਕੋਟ, 4 ਅਗਸਤ (ਬਲਵਿੰਦਰ ਸਿੰਘ ਲਿੱਤਰ)-ਆਏ ਦਿਨ ਰਾਏਕੋਟ ਸ਼ਹਿਰ ਦੇ ਸੰਘਣੀਂ ਵਸੋਂ ਵਾਲੇ ਖੇਤਰਾਂ ’ਚੋਂ ਦੋ ਪਹੀਆ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਸ਼ਹਿਰ ਵਾਸੀਆਂ ਵਿਚ ਚਿੰਤਾਵਾਂ ਵਧਣ ਲੱਗੀਆਂ। ਇਸ ਮੌਕੇ ਅਰਜ਼ੀ ਨਵੀਸ਼ ਭੁਪਿੰਦਰ ਕੁਮਾਰ ਪੁੱਤਰ ਅਮਰ ਨਾਥ ਵਾਸੀ ਗਲੀ ਨੰਬਰ-8, ਨਾਨਕਸਰ ਠਾਠ ਰੋਡ ਰਾਏਕੋਟ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਐਕਟਿਵਾ ਨੰਬਰ ਪੀ.

ਅਜੀਤ ਡੈਸਕ 05-08-2026
ਰਾਏਕੋਟ, 4 ਅਗਸਤ (ਬਲਵਿੰਦਰ ਸਿੰਘ ਲਿੱਤਰ)-ਆਏ ਦਿਨ ਰਾਏਕੋਟ ਸ਼ਹਿਰ ਦੇ ਸੰਘਣੀਂ ਵਸੋਂ ਵਾਲੇ ਖੇਤਰਾਂ ’ਚੋਂ ਦੋ ਪਹੀਆ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਸ਼ਹਿਰ ਵਾਸੀਆਂ ਵਿਚ ਚਿੰਤਾਵਾਂ ਵਧਣ ਲੱਗੀਆਂ। ਇਸ ਮੌਕੇ ਅਰਜ਼ੀ ਨਵੀਸ਼ ਭੁਪਿੰਦਰ ਕੁਮਾਰ ਪੁੱਤਰ ਅਮਰ ਨਾਥ ਵਾਸੀ ਗਲੀ ਨੰਬਰ-8, ਨਾਨਕਸਰ ਠਾਠ ਰੋਡ ਰਾਏਕੋਟ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਐਕਟਿਵਾ ਨੰਬਰ ਪੀ.ਬੀ. 10 ਈ.ਯੂ. 6220, ਨੂੰ 3 ਅਗਸਤ ਵਾਲੀ ਸ਼ਾਮ 7:41 ਵਜੇ ਆਪਣੇ ਘਰ ਦੇ ਗੇਟ ਦੇ ਬਾਹਰ ਖੜ੍ਹੀ ਕੀਤੀ ਸੀ। ਉਸਨੇ ਦੱਸਿਆ ਕਿ ਕੁਝ ਮਿੰਟਾਂ ਬਾਅਦ ਹੀ ਉਸਦੀ ਐਕਟਿਵਾ ਨੂੰ ਇੱਕ ਨੌਜਵਾਨ ਜੋ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋਇਆ ਹੈ, ਚੋਰੀ ਕਰਕੇ ਫਰਾਰ ਹੋ ਗਿਆ। ਜਦੋਂ ਚੋਰੀ ਦੀ ਘਟਨਾ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਕੇ ਇਸ ਚੋਰੀ ਸਬੰਧੀ ਸੁਰਾਗ ਲਗਾਇਆ ਜਾਵੇਗਾ ਤਾਂ ਜੋ ਚੋਰੀ ਦੀਆਂ ਘਟਨਾਵਾਂ ’ਤੇ ਕਾਬੂ ਪਾਇਆ ਜਾ ਸਕੇ।­
ਪਿਛਲੀ ਖ਼ਬਰ 30 ਕਿੱਲੋਂ ਭੁੱਕੀ ਸਮੇਤ ਇਕ ਕਾਬੂ ਅਗਲੀ ਖ਼ਬਰ ਬੰਦੀ ਸਿੰਘਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ਬੁਲੰਦ ਕਰਕੇ ਇਯਾਲੀ ਨੇ ਪੰਥ, ਪੰਜਾਬ ਪ੍ਰਤੀ ਨਿਭਾਈ ਜ਼ਿੰਮੇਵਾਰੀ-ਮਾ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।