04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜਸਵਿੰਦਰ ਸਿੰਘ ਛਿੰਦਾ ਦੇ ਚਰਚਿਤ ਨਾਵਲ ‘ਹਵਾਲਾਤ’ ’ਤੇ ਗੋਸ਼ਟੀ

ਜਗਰਾਉਂ, 3 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਸਵਿੰਦਰ ਸਿੰਘ ਛਿੰਦਾ ਦੇ ਚਰਚਿਤ ਨਾਵਲ ‘ਹਵਾਲਾਤ’ ’ਤੇ ਗੋਸ਼ਟੀ ਕਰਵਾਈ ਗਈ। ਨਾਵਲ ਸਬੰਧੀ ਪੜ੍ਹੇ ਗਏ ਆਪਣੇ ਖੋਜ ਪੂਰਨ ਪਰਚੇ ’ਚ ਡਾ.

ਅਜੀਤ ਡੈਸਕ 04-08-2026
ਜਗਰਾਉਂ, 3 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਸਵਿੰਦਰ ਸਿੰਘ ਛਿੰਦਾ ਦੇ ਚਰਚਿਤ ਨਾਵਲ ‘ਹਵਾਲਾਤ’ ’ਤੇ ਗੋਸ਼ਟੀ ਕਰਵਾਈ ਗਈ। ਨਾਵਲ ਸਬੰਧੀ ਪੜ੍ਹੇ ਗਏ ਆਪਣੇ ਖੋਜ ਪੂਰਨ ਪਰਚੇ ’ਚ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਨਾਵਲ ’ਚ ਪੰਜਾਬ ਦੇ ਕਾਲੇ ਦੌਰ ਦਾ ਗਵਾਹ ਬਣ ਕੇ ਯਥਾਰਥਕ ਬਿਰਤਾਂਤ ਸਿਰਜਣ ਦੀ ਸਫ਼ਲ ਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਡਾ. ਤੇਜਾ ਸਿੰਘ ਤਿਲਕ ਨੇ ਕਿਹਾ ਕਿ ਨਾਵਲ ’ਚ ਪੁਲਿਸ ਰਾਜ ਦੀਆਂ ਅਣਮਨੁੱਖੀ ਕਾਰਵਾਈਆਂ ਨੂੰ ਬੜੀ ਬਾਰੀਕੀ ਨਾਲ ਬਿਆਨ ਕੀਤਾ ਹੈ। ਉਨ੍ਹਾਂ ਨੇ ਨਾਵਲ ਵਿਚਲੇ ਸ਼ਬਦਜੋੜ ਦੀਆਂ ਬਾਰੀਕੀ ਤਰੁੱਟੀਆਂ ਨੂੰ ਵੀ ਖੁੱਲ੍ਹ ਕੇ ਬਿਆਨ ਕੀਤਾ। ਡਾ. ਮੀਤ ਖੱਟੜਾ ਨੇ ਕਿਹਾ ਕਿ ਇਹ ਨਾਵਲ ਖਾੜਕੂਵਾਦ ਸਮੇਂ ਲੇਖਕ ਦਾ ਹਵਾਲਾਤ ’ਚ ਹੱਡੀਂ ਹੰਢਾਇਆ ਦਰਦ ਹੈ। ਡਾ. ਮਨੀਸ਼ਾ ਰਾਣੀ ਨੇ ਕਿਹਾ ਕਿ ਨਾਵਲ ’ਚ ਖਾੜਕੂਵਾਦ ਦੇ ਸਮੇਂ ਦਾ ਨਿਰਪੱਖ ਢੰਗ ਨਾਲ ਚਿੱਤਰਣ ਕੀਤਾ ਗਿਆ ਹੈ। ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਬੋਲਦਿਆਂ ਕਿਹਾ ਕਿ ਖਾੜਕੂਵਾਦ ਦੇ ਦੌਰ ਬਾਰੇ ਲਿਖਿਆ ਇਹ ਨਾਵਲ ਅਜੋਕੇ ਸਮੇਂ ’ਚ ਵੀ ਓਨਾ ਹੀ ਸਾਰਥਿਕ ਹੈ। ਨਾਵਲ ਦੀ ਬੇਹੱਦ ਖੁਬਸੂਰਤ ਪੇਸ਼ਕਾਰੀ ਹੈ। ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕੀਤੀਆਂ ਅਤੇ ਸਭਾ ਵਲੋਂ ਉਨ੍ਹਾਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ’ਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਆਰੰਭ ’ਚ ਕਰਮ ਸਿੰਘ ਜ਼ਖ਼ਮੀ ਨੇ ਰੇਲਵੇ ਸਟੇਸ਼ਨਾਂ, ਹਸਪਤਾਲਾਂ, ਦੁਕਾਨਾਂ ਦੇ ਨਾਵਾਂ ਵਾਲੇ ਬੋਰਡ ਅਤੇ ਬਿਜਲੀ ਦੇ ਬਿੱਲ ਪੰਜਾਬੀ ’ਚ ਕਰਵਾਉਣ ਲਈ ਰਮੇਸ਼ਵਰ ਸਿੰਘ ਦੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਹਾਜ਼ਰ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਦੀ ਪਤਨੀ ਸ੍ਰੀਮਤੀ ਪੁਸ਼ਪਾ ਸ਼ਰਮਾ ਦੇ ਅਕਾਲ ਚਲਾਣੇ ’ਤੇ ਦੌ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ਵਿਚ ਪੰਥਕ ਕਵੀ ਲਾਭ ਸਿੰਘ ਝੱਮਟ, ਸੱਤਦੇਵ ਸ਼ਰਮਾ, ਗੁਰਨਾਮ ਸਿੰਘ, ਪਵਿੱਤਰ ਕੌਰ ਗਰੇਵਾਲ, ਮਹਿਫ਼ਿਲ-ਏ-ਅਦੀਬ ਜਗਰਾਉਂ ਦੇ ਪ੍ਰਧਾਨ ਜਗਦੀਸ਼ਪਾਲ ਮਹਿਤਾ, ਸਾਬਕਾ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ, ਅਮਰਦੀਪ ਸਿੰਘ ਖਹਿਰਾ , ਬੱਲੀ ਈਲਵਾਲ, ਰਣਦੀਪ ਸਿੰਘ, ਸੁਖਵਿੰਦਰ ਸਿੰਘ ਲੋਟੇ, ਪਵਨ ਕੁਮਾਰ ਹੋਸ਼ੀ, ਅਮਨ ਜੱਖਲਾਂ, ਗੁਰਸ਼ਰਨ ਸਿੰਘ, ਸੁਰਜੀਤ ਸਿੰਘ ਮੌਜੀ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਜੰਗੀਰ ਸਿੰਘ ਰਤਨ, ਕੁਲਵਿੰਦਰ ਸਿੰਘ, ਬਾਲ ਕ੍ਰਿਸ਼ਨ, ਗੋਬਿੰਦਰ ਸਿੰਘ ਮੰਗਵਾਲ, ਜੱਗੀ ਮਾਨ, ਰਮੇਸ਼ਵਰ ਸਿੰਘ, ਡਾ. ਰਣਜੀਤ ਬਰਿਆਹ, ਸਰਬਜੀਤ ਸੰਗਰੂਰਵੀ, ਗੋਬਿੰਦ ਸਿੰਘ ਤੂਰਬਨਜਾਰਾ, ਕਮਲਜੀਤ ਕੌਰ, ਜਗਜੀਤ ਸਿੰਘ ਲੱਡਾ, ਜਸਵੀਰ ਕੌਰ ਬਦਰਾ, ਕੁਲਦੀਪ ਸਿੰਘ ਸਾਹਿਲ, ਬਹਾਦਰ ਸਿੰਘ ਧੌਲਾ, ਸੁਰਿੰਦਰਪਾਲ ਸਿੰਘ ਸਿੱਧੂ, ਬਲਜਿੰਦਰ ਸਿੰਘ ਬਾਲੀ, ਮੁਖਤਿਆਰ ਅਲਾਲ, ਗੁਰਮੁਖ ਸਿੰਘ, ਰਮਨ ਕੁਮਾਰ ਸਿੰਗਲਾ, ਹਰਵੀਰ ਸਿੰਘ ਬਾਗੀ, ਸੁਖਵਿੰਦਰ ਸਿੰਘ, ਅਕਸ਼ਨਿੰਦਰ ਸਿੰਘ ਅਤੇ ਪਲਕਨੂਰ ਸਿੰਘ ਆਦਿ ਕਵੀ ਸਾਹਿਬਾਨ ਨੇ ਹਿੱਸਾ ਲਿਆ। ਅੰਤ ’ਚ ਡਾ. ਮੀਤ ਖਟੜਾ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ, ਮੰਚ ਸੰਚਾਲਨ ਦੀ ਭੂਮਿਕਾ ਰਾਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਗੁਰਦੁਆਰਾ ਛੇਵੀਂਂ ਪਾਤਿਸ਼ਾਹੀ ਪਿੰਡ ਸਿੱਧਵਾਂ ਕਲਾਂ ਵਿਖੇ ਮਹਾਨ ਦੀਵਾਨ ਦੇ ਅਖ਼ਰੀਲੇ ਦਿਨ ਭਾਈ ਮਨਜੀਤ ਸਿੰਘ ਬੁਟਾਹਾਰੀ ਦੇ... ਅਗਲੀ ਖ਼ਬਰ ‘ ਦਾ ਅਬਰੌਡ ਕੰਸਲਟੈਂਟਸ’ ਇੰਮੀਗ੍ਰੇਸ਼ਨ ਰਾਏਕੋਟ ਰਾਹੀਂ ਹੁਣ ਦਸਵੀਂ ਪਾਸ ਨੌਜਵਾਨਾਂ ਲਈ ਯੂਰਪ ਜਾਣ ਦਾ ਸੁਨਹਿਰੀ ਮੌਕਾ - ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।