03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਖਿਲਾਫ਼ ਜਾਗਰੂਕਤਾ ਮੀਟਿੰਗ 12 ਅਗਸਤ ਨੂੰ ਮਹਿਲ ਕਲਾਂ ਕਿਰਨਜੀਤ ਯਾਦਗਾਰੀ ਸਮਾਗਮ ’ਚ ਪੁੱਜਣ ਦਾ ਸੱਦਾ

ਹਠੂਰ, 2 ਅਗਸਤ (ਜਸਵਿੰਦਰ ਸਿੰਘ ਛਿੰਦਾ)- ਇਨਕਲਾਬੀ ਕੇਂਦਰ ਪੰਜਾਬ ਵਲੋਂ ਅੱਜ ਪਿੰਡ ਰਣਧੀਰਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੀ ਭਰਵੀਂ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਅਤੇ ਉਦਯੋਗ ਦੀ ਮੌਤ ਦੇ ਵਾਰੰਟ ਹਨ।

ਅਜੀਤ ਡੈਸਕ 03-08-2026
ਹਠੂਰ, 2 ਅਗਸਤ (ਜਸਵਿੰਦਰ ਸਿੰਘ ਛਿੰਦਾ)- ਇਨਕਲਾਬੀ ਕੇਂਦਰ ਪੰਜਾਬ ਵਲੋਂ ਅੱਜ ਪਿੰਡ ਰਣਧੀਰਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੀ ਭਰਵੀਂ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਅਤੇ ਉਦਯੋਗ ਦੀ ਮੌਤ ਦੇ ਵਾਰੰਟ ਹਨ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀ ਪੈਦਾਵਾਰ ਤੇ ਹੁਣ ਭਾਰਤ ਸਰਕਾਰ ਜ਼ੀਰੋ ਟੈਕਸ ਲਗਾਏਗਾ ਅਤੇ ਦੂਜੇ ਪਾਸੇ ਭਾਰਤੀ ਵਸਤਾਂ ’ਤੇ ਅਮਰੀਕਾ ਅਠਾਰਾਂ ਪ੍ਰਤੀਸ਼ਤ ਟੈਕਸ ਲਾਵੇਗਾ। ਖੇਤੀ ਤੇ ਉਦਯੋਗਿਕ ਵਸਤਾਂ ਦੇਸ਼ ’ਚ ਆਉਣ ’ਤੇ ਮੁਲਕ ਦੀ ਮੰਡੀ ਅਤੇ ਅਮਰੀਕਾ ਦਾ ਕਬਜ਼ਾ ਪੱਕਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਸਾਮਰਾਜੀ ਕਾਰਪੋਰੇਟ ਕੰਪਨੀਆਂ ਇਸ ਸਮੇਂ ਦੇਸ਼ ਭਰ ’ਚ ਸਰਕਾਰੀ ਖੇਤਰ ’ਚ ਪੂਰਾ ਕੰਟਰੋਲ ਕਰ ਚੁੱਕੀਆਂ ਹਨ। ਸਿੱਟੇ ਵਜੋਂ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਪੱਕਾ ਰੁਜ਼ਗਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਸੰਸਾਰ ਸਾਮਰਾਜੀ ਸਰਗਨੇ ਅਮਰੀਕਾ ਵਲੋ ਸੰਸਾਰ ਮੰਡੀ ’ਤੇ ਕਬਜ਼ੇ ਲਈ ਬਲ ਛਲ ਦੀ ਨੀਤੀ ਅਪਣਾ ਕੇ ਕਿਰਤੀ ਲੋਕਾਂ ਤੇ ਕਠਪੁਤਲੀ ਸਰਕਾਰਾਂ ਰਾਹੀਂ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਸਨਅਤੀ ਮਜ਼ਦੂਰਾਂ ਅਤੇ, ਨੌਜਵਾਨਾਂ ’ਤੇ ਦੇਸ਼ ਭਰ ’ਚ ਜਬਰ ਢਾਹਿਆ ਜਾ ਰਿਹਾ। ਮੀਟਿੰਗ ’ਚ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਸਤੰਬਰ ਦੇ ਪਹਿਲੇ ਹਫਤੇ ਚੰਡੀਗੜ੍ਹ ਵਿਖੇ ਇਸ ਅਣਸਾਵੇਂ ਲੋਕ ਵਿਰੋਧੀ ਸਮਝੌਤੇ ਨੂੰ ਰੱਦ ਕਰਵਾਉਣ ਲਈ ਹਫਤਾ ਭਰ ਲੰਮਾਂ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ 12 ਅਗਸਤ ਨੂੰ ਮਹਿਲਕਲਾਂ ਵਿਖੇ ਔਰਤ ਮੂਰਤੀ ਦੀ ਜੰਗ ਨੂੰ ਤੇਜ਼ ਕਰਨ ਲਈ ਜ਼ੋਰ ਸੋਰ ਨਾਲ ਪੁੱਜਣ ਦੀ ਅਪੀਲ ਕੀਤੀ।ਇਸ ਸਮੇਂ ਪ੍ਰਧਾਨ ਚਮਕੌਰ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਮੋਹਨਜੀਤ ਸਿੰਘ, ਹਰਚੰਦ ਸਿੰਘ, ਮਨਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਧਰਮ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 4 ਬੈਡਮਿੰਟਨ ਟੀਮਾਂ ਵਲੋਂ ਜ਼ੋਨ ਪੱਧਰ ’ਤੇ ਸ਼ਾਨਦਾਰ ਜਿੱਤਾਂ ਦਰਜ ਜ਼ੋਨ ਟੂਰਨਾਮੈਂਟ... ਅਗਲੀ ਖ਼ਬਰ ਦਿੱਲੀ ਵਿਦਿਆਰਥੀ ਲਹਿਰ ਦੇ ਸਮਝੌਤੇ ਪੂਰੇ ਨਾ ਕਰਕੇ ਅੰਦੋਲਨ ਨੂੰ ਆਵਾਜ਼ਾਂ ਮਾਰ ਰਹੀ ਮੋਦੀ ਸਰਕਾਰ - ਦਸਮੇਸ਼ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।