03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 4 ਬੈਡਮਿੰਟਨ ਟੀਮਾਂ ਵਲੋਂ ਜ਼ੋਨ ਪੱਧਰ ’ਤੇ ਸ਼ਾਨਦਾਰ ਜਿੱਤਾਂ ਦਰਜ ਜ਼ੋਨ ਟੂਰਨਾਮੈਂਟਾਂ ’ਚ ਸਕੂਲ ਦੀ ਚੜ੍ਹਤ ਬਰਕਰਾਰ ਰਹੀ

ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਜ਼ੋਨ ਦੇ ਇੰਟਰ ਸਕੂਲ ਬੈਡਮਿੰਟਨ ਮੁਕਾਬਲੇ ਸਰਕਾਰੀ ਹਾਈ ਸਕੂਲ ਲੱਖਾ ਵਿਖੇ ਕਰਵਾਏ ਗਏ, ਜਿਸ ਵਿਚ ਰਾਏਕੋਟ ਜ਼ੋਨ ਦੇ ਵੱਖ-ਵੱਖ ਸਕੂਲਾਂ ਦੀਆਂ ਬੈਡਮਿੰਟਨ ਟੀਮਾਂ ਨੇ ਭਾਗ ਲਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀਆਂ ਟੀਮਾਂ ਨੇ ਆਪਣੇ ਇਤਿਹਾਸ ਨੂੰ ਦੁਹਰਾਇਆ।

ਅਜੀਤ ਡੈਸਕ 03-08-2026
ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਜ਼ੋਨ ਦੇ ਇੰਟਰ ਸਕੂਲ ਬੈਡਮਿੰਟਨ ਮੁਕਾਬਲੇ ਸਰਕਾਰੀ ਹਾਈ ਸਕੂਲ ਲੱਖਾ ਵਿਖੇ ਕਰਵਾਏ ਗਏ, ਜਿਸ ਵਿਚ ਰਾਏਕੋਟ ਜ਼ੋਨ ਦੇ ਵੱਖ-ਵੱਖ ਸਕੂਲਾਂ ਦੀਆਂ ਬੈਡਮਿੰਟਨ ਟੀਮਾਂ ਨੇ ਭਾਗ ਲਿਆ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀਆਂ ਟੀਮਾਂ ਨੇ ਆਪਣੇ ਇਤਿਹਾਸ ਨੂੰ ਦੁਹਰਾਇਆ। ਸਕੂਲ ਦੀਆਂ ਦੋ ਟੀਮਾਂ ਲੜਕੀਆਂ (ਅੰਡਰ-19) ਅਤੇ ਲੜਕੇ (ਅੰਡਰ-14) ਨੇ ਰਾਏਕੋਟ ਜ਼ੋਨ ਪੱਧਰ ’ਤੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲੜਕੇ ਅੰਡਰ-17 ਤੇ 19 ਟੀਮਾਂ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਲ ਕੀਤਾ। ਜੇਤੂ ਖਿਡਾਰੀਆਂ ਵਿਚ ਰਵਨੀਤ ਕੌਰ, ਪ੍ਰਭਲੀਨ ਕੌਰ, ਇਮਾਨਤਪ੍ਰੀਤ ਕੌਰ, ਮਹਿਕ, ਗੁਰਨੀਤ ਸਿੰਘ, ਮਹਿਤਾਬ ਸਿੰਘ, ਦਿਲਜੋਤ ਸਿੰਘ, ਜੋਬਨਪ੍ਰੀਤ ਸਿੰਘ, ਤਨਵੀਰ ਸਿੰਘ, ਅੰਮ੍ਰਿਤਨੂਰਪ੍ਰੀਤ ਸਿੰਘ, ਧਨਰਾਜ ਸਿੰਘ, ਤਰਨਪ੍ਰੀਤ ਸਿੰਘ, ਅਰਮਾਨ ਸਿੰਘ, ਪਵਨੂਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਰਾਘਵ ਸ਼ਰਮਾ ਸ਼ਾਮਿਲ ਸਨ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ ਤੇ ਪ੍ਰਬੰਧਕ ਹਰਜੋਤ ਸਿੰਘ ਸਿੱਧੂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ।ਇਸ ਮੌਕੇ ਮੈਡਮ ਵੀਰਾਂ ਕੌੜਾ, ਹਰਪ੍ਰੀਤ ਕੌਰ ਲੰਮਾ, ਮਨਪ੍ਰੀਤ ਕੌਰ ਉੱਪਲ, ਪਰਮਿੰਦਰ ਕੌਰ, ਰੀਤੂ ਕਮਲ, ਜਗਰੂਪ ਸਿੰਘ, ਜਸਵਿੰਦਰ ਸਿੰਘ, ਮੈਡਮ ਵੀਰ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਲਾਠੀਚਾਰਜ ਕਰਕੇ ਹੱਕ ਮੰਗਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ- ਚੱਕ ਅਗਲੀ ਖ਼ਬਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਖਿਲਾਫ਼ ਜਾਗਰੂਕਤਾ ਮੀਟਿੰਗ 12 ਅਗਸਤ ਨੂੰ ਮਹਿਲ ਕਲਾਂ ਕਿਰਨਜੀਤ ਯਾਦਗਾਰੀ ਸਮਾਗਮ ’ਚ ਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।