ਪਿੰਡ ਸੋਮਲ ਖੇੜੀ ’ਚ ਸਮਾਰਟ ਰਾਸ਼ਨ ਕਾਰਡ ਵੰਡੇ
ਮਲੌਦ, 2 ਅਗਸਤ (ਦਿਲਬਾਗ ਸਿੰਘ ਚਾਪੜਾ)- ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਲਾਭਪਾਤਰੀ ਪਰਿਵਾਰਾਂ ਵਿਚ ਵਾਧਾ ਕਰਨ ਦੇ ਮੰਤਵ ਨਾਲ ਨਵੇਂ ਬਣਾਏ ਗਏ ਸਮਾਰਟ ਰਾਸ਼ਨ ਕਾਰਡ ਪਿੰਡ ਸੋਮਲ ਖੇੜੀ ਵਿਖੇ ਨਗਰ ਪੰਚਾਇਤ ਮਲੌਦ ਦੇ ਮੀਤ ਪ੍ਰਧਾਨ ਬਲਦੀਪ ਕੌਰ ਅਤੇ ਆਪ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ ਦੀ ਅਗਵਾਈ ਹੇਠ ਲਾਭਪਾਤਰੀਆਂ ਨੂੰ ਵੰਡੇ ਗਏ। ਇਸ ਮੌਕੇ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਚੋਣਾਂ ਤੋਂ ਪਹਿਲਾ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਸਨ ਪਰ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਅਜਿਹੀ ਸਰਕਾਰ ਆਈ ਹੈ ਜਿਸ ਨੇ ਆਪਣੇ ਚੋਣ ਵਾਅਦਿਆਂ ਨੂੰ ਤਾਂ ਪੂਰਾ ਕੀਤਾ ਹੀ ਹੈ, ਸਗੋਂ ਉਸ ਤੋਂ ਵੀ ਵੱਧ ਕੰਮ ਕਰਕੇ ਵਿਖਾਇਆ ਹੈ।
ਮਲੌਦ, 2 ਅਗਸਤ (ਦਿਲਬਾਗ ਸਿੰਘ ਚਾਪੜਾ)- ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਲਾਭਪਾਤਰੀ ਪਰਿਵਾਰਾਂ ਵਿਚ ਵਾਧਾ ਕਰਨ ਦੇ ਮੰਤਵ ਨਾਲ ਨਵੇਂ ਬਣਾਏ ਗਏ ਸਮਾਰਟ ਰਾਸ਼ਨ ਕਾਰਡ ਪਿੰਡ ਸੋਮਲ ਖੇੜੀ ਵਿਖੇ ਨਗਰ ਪੰਚਾਇਤ ਮਲੌਦ ਦੇ ਮੀਤ ਪ੍ਰਧਾਨ ਬਲਦੀਪ ਕੌਰ ਅਤੇ ਆਪ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ ਦੀ ਅਗਵਾਈ ਹੇਠ ਲਾਭਪਾਤਰੀਆਂ ਨੂੰ ਵੰਡੇ ਗਏ। ਇਸ ਮੌਕੇ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਚੋਣਾਂ ਤੋਂ ਪਹਿਲਾ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਸਨ ਪਰ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਅਜਿਹੀ ਸਰਕਾਰ ਆਈ ਹੈ ਜਿਸ ਨੇ ਆਪਣੇ ਚੋਣ ਵਾਅਦਿਆਂ ਨੂੰ ਤਾਂ ਪੂਰਾ ਕੀਤਾ ਹੀ ਹੈ, ਸਗੋਂ ਉਸ ਤੋਂ ਵੀ ਵੱਧ ਕੰਮ ਕਰਕੇ ਵਿਖਾਇਆ ਹੈ। ਪਹਿਲਾਂ ਵੈਰੀਫਿਕੇਸ਼ਨ ਦੇ ਨਾਮ ’ਤੇ ਲੋਕਾਂ ਦੇ ਰਾਸ਼ਨ ਕਾਰਡਾਂ ਵਿੱਚੋਂ ਨਾਮ ਕੱਟਣ ਦੀਆਂ ਮੁਹਿੰਮਾ ਸਰਕਾਰਾਂ ਚਲਾਉਂਦੀਆਂ ਸਨ ਪਰ ਇਸ ਸਰਕਾਰ ਨੇ ਨਵੇਂ ਲੋੜਵੰਦ ਪਰਿਵਾਰ ਜੋੜਨ ਅਤੇ ਪਰਿਵਾਰ ਦੇ ਮੈਂਬਰ ਜੋੜਨ ਦੀ ਮੁਹਿੰਮ ਚਲਾਈ ਹੈ। ਉਨ੍ਹਾਂ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਵੀ ਸ਼ਲਾਘਾ ਜਿੰਨ੍ਹਾਂ ਨੇ ਅਧਿਕਾਰੀਆਂ ਅਤੇ ਵਲੰਟੀਅਰ ਨੂੰ ਹਰ ਲੋੜਵੰਦ ਪਰਿਵਾਰ ਦੇ ਕਾਰਡ ਬਿੰਨ੍ਹਾਂ ਕਿਸੇ ਪ੍ਰੇਸ਼ਾਨੀ ਜਾਂ ਭੇਦਭਾਵ ਤੋਂ ਬਣਾਉਂਣ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਬੀਬੀ ਸੁਰਿੰਦਰਪਾਲ ਕੌਰ, ਸਵਰਨ ਸਿੰਘ , ਪੂਰਨ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ।