ਜੋਨ ਖੇਡਾਂ ਵਿੱਚ ਮਿਡਲ ਸਕੂਲ ਚੋਮੋਂ ਦਾ ਸ਼ਾਨਦਾਰ ਪ੍ਰਦਰਸ਼ਨ
ਮਲੌਦ, 2 ਅਗਸਤ (ਦਿਲਬਾਗ ਸਿੰਘ ਚਾਪੜਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਖੇਡ ਕੈਲੰਡਰ ਅਨੁਸਾਰ ਅੱੱਪਰ ਪ੍ਰਾਇਮਰੀ ਵਰਗ ਦੀਆਂ ਜੋਨ ਰਾੜਾ ਸਾਹਿਬ ਦੀਆਂ ਖੇਡਾਂ ਵਿਚ ਸਰਕਾਰੀ ਮਿਡਲ ਸਕੂਲ ਚੋਮੋਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਵਿੱਚ ਜਿੱਤਾਂ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਰਾਜ ਰਾਣੀ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ 14 ਸਾਲ ਰੱਸਾਕਸੀ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਚੋਮੋਂ ਦੀ ਟੀਮ ਨੇ ਜੋਨ ਰਾੜਾ ਸਾਹਿਬ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
ਮਲੌਦ, 2 ਅਗਸਤ (ਦਿਲਬਾਗ ਸਿੰਘ ਚਾਪੜਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਖੇਡ ਕੈਲੰਡਰ ਅਨੁਸਾਰ ਅੱੱਪਰ ਪ੍ਰਾਇਮਰੀ ਵਰਗ ਦੀਆਂ ਜੋਨ ਰਾੜਾ ਸਾਹਿਬ ਦੀਆਂ ਖੇਡਾਂ ਵਿਚ ਸਰਕਾਰੀ ਮਿਡਲ ਸਕੂਲ ਚੋਮੋਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਵਿੱਚ ਜਿੱਤਾਂ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਰਾਜ ਰਾਣੀ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ 14 ਸਾਲ ਰੱਸਾਕਸੀ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਚੋਮੋਂ ਦੀ ਟੀਮ ਨੇ ਜੋਨ ਰਾੜਾ ਸਾਹਿਬ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਚੋਣ ਜ਼ਿਲਾ ਪੱਧਰੀ ਖੇਡਾਂ ਲਈ ਕੀਤੀ ਗਈ ਹੈ। ਇਸ ਤੋਂ ਬਿਨਾਂ ਅੰਡਰ 14 ਸਾਲ ਲੜਕਿਆਂ ਦੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਨੇ ਜੋਨ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਲੜਕੀਆਂ ਦੇ ਅੰਡਰ 14 ਸਾਲ ਕਬੱਡੀ ਨੈਸ਼ਨਲ ਸਟਾਈਲ ਲਈ ਕਰਵਾਏ ਗਏ ਟਰਾਇਲਾਂ ਵਿਚੋਂ ਇਹ ਸਕੂਲ ਦੀਆਂ 5 ਵਿਦਿਆਰਥਣਾਂ ਦੀ ਚੋਣ ਜਿਲਾ ਪੱਧਰੀ ਖੇਡਾਂ ਲਈ ਕੀਤੀ ਗਈ ਹੈ। ਅੰਡਰ 14 ਸਾਲ ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਦੀ ਜਿਲਾ ਪੱਧਰੀ ਟੀਮ ਲਈ ਸਰਕਾਰੀ ਮਿਡਲ ਸਕੂਲ ਚੋਮੋਂ ਦੇ ਦੋ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਪਹਿਲਾਂ ਵੀ ਖੇਡਾਂ ਵਿੱਚ ਪੰਜਾਬ ਪੱਧਰ ਤੱਕ ਮੱਲਾਂ ਮਾਰ ਚੁੱਕੇ ਹਨ।