ਜਗਰਾਉਂ, 29 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਜਗਰਾਉਂ ਮੰਡੀ ਵੱਲੋਂ ਸ਼ਹਿਰ ’ਚ ਝੰਡੇ ਦੀ ਸ਼ੋਭਾ ਯਾਤਰਾ ਕੱਢਦਿਆਂ ਦੁਸਹਿਰਾ ਉਤਸਵ ਦਾ ਆਗਾਜ਼ ਕੀਤਾ ਗਿਆ। ਪ੍ਰਧਾਨ ਅੰਕੁਰ ਗੁਪਤਾ ਦੀ ਅਗਵਾਈ ਹੇਠ ਝੰਡੇ ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਦੁਸਹਿਰਾ ਕਮੇਟੀ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਨੇ ਪੂਜਾ ਅਰਚਨਾ ਕੀਤੀ ਉਪਰੰਤ ਵੀਰ ਬਜਰੰਗੀ ਦੇ ਜੈਕਾਰਿਆਂ ਨਾਲ ਝੰਡੇ ਦੀ ਯਾਤਰਾ ਸ਼ੁਰੂ ਕੀਤੀ ਗਈ। ਇਹ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿਚ ਦੀ ਲੰਘੀ, ਜਿੱਥੇ ਦੁਕਾਨਦਾਰਾਂ, ਸ਼ਰਧਾਲੂਆਂ, ਰਾਜਨੀਤਿਕਾਂ, ਸਮਾਜ ਸੇਵੀ ਸ਼ਖ਼ਸੀਅਤਾਂ ਵੱਲੋਂ ਥਾਂ-ਥਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਵੀਂ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਦੁਸਹਿਰਾ ਸਾਰਿਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ‘ਆਪ’ ਆਗੂ ਪ੍ਰੋ: ਸੁਖਵਿੰਦਰ ਸਿੰਘ, ਪੰਜਾਬ ਦਲਿਤ ਬੋਰਡ ਦੇ ਚੇਅਰਮੈਨ ਵਿਜੇ ਦਾਨਵ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ, ਆੜ੍ਹਤੀਆ ਅਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ, ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ, ਰਾਜੇਸ਼ਇੰਦਰ ਸਿੰਘ ਸਿੱਧੂ, ਹਰਸ਼ ਜੈਨ, ਪ੍ਰਧਾਨ ਬਿੰਦਰ ਮਨੀਲਾ, ਭਾਜਪਾ ਦੇ ਡਾ: ਰਾਜਿੰਦਰ ਸ਼ਰਮਾ, ਚੇਅਰਮੈਨ ਰਾਜਿੰਦਰ ਜੈਨ ਕਾਕਾ, ਸ਼ੈੱਲਰ ਐਸੋਸੀਏਸ਼ਨ ਦੇ ਚੇਅਰਮੈਨ ਹਰੀ ਓਮ ਮਿੱਤਲ, ਪ੍ਰਧਾਨ ਭੂਸ਼ਨ ਮਿੱਤਲ, ਕੈਪਟਨ ਨਰੇਸ਼ ਵਰਮਾ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਦੀਪਇੰਦਰ ਸਿੰਘ ਭੰਡਾਰੀ, ਅਨਮੋਲ ਗੁਪਤਾ, ਸੈਂਟੀ ਚੋਪੜਾ, ਅਸ਼ਵਨੀ ਬੱਲੂ, ਐਡਵੋਕੇਟ ਅੰਕੁਸ਼ ਧੀਰ, ਰਵਿੰਦਰ ਸੱਭਰਵਾਲ, ਮਨਮੋਹਨ ਸਿੰਗਲਾ, ਅਮਨ ਕਪੂਰ ਬੌਬੀ, ਗੋਪੀ ਸ਼ਰਮਾ, ਜਿੰਦਰਪਾਲ ਧੀਮਾਨ, ਤੀਰਥ ਗੋਇਲ, ਵਿਸ਼ਾਲ ਗੋਇਲ, ਸੁਸ਼ੀਲ ਗੋਇਲ, ਵਿਵੇਕ ਗੁਪਤਾ, ਅਮਿਤ ਬਾਂਸਲ, ਰਜਨੀਸ ਬਾਂਸਲ, ਪ੍ਰਸ਼ੋਤਮ ਅਗਰਵਾਲ, ਵਰੁਣ ਸਿੰਗਲਾ, ਚਿਰਾਗ ਸਿੰਗਲਾ, ਕੌਂਸਲਰ ਨੋਨੀ ਸੈਂਭੀ, ਦਿਨੇਸ਼ ਖੰਨਾ ਆਦਿ ਹਾਜ਼ਰ ਸਨ
ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਨੇ ਸ਼ਹਿਰ ’ਚ ਝੰਡੇ ਦੀ ਸ਼ੋਭਾ ਯਾਤਰਾ ਕੱਢੀ
ਅਜੀਤ ਡੈਸਕ
30-07-2026