13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

‘ਆਪ’ ਸਰਕਾਰ ਸਕੂਲਾਂ ਸਮੇਤ ਸੂਬੇ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦੇਣ ’ਚ ਮੋਹਰੀ ਬਣੀ- ਸੁਖਵੰਤ ਸਿੰਘ ਧਾਲੀਵਾਲ * ਚੱਕ ਕਲਾਂ ਸਕੂਲ ’ਚ ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡੇ

ਅਜੀਤ ਡੈਸਕ 25-07-2026
ਹੰਬੜਾਂ, 24 ਜੁਲਾਈ (ਮੇਜਰ ਹੰਬੜਾਂ)- ‘ਆਪ’ ਸਰਕਾਰ ਵਲੋਂ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਸਕੂਲੀ ਬੈਗ ਦਿੱਤੇ ਜਾਣ ਦੀ ਚਲਾਈ ਗਈ ਸਕੀਮ ਤਹਿਤ ‘ਆਪ’ ਦੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ.ਕੰਗ ਦੀ ਅਗਵਾਈ ਹੇਠ ‘ਆਪ’ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਸੁਖਚਵੰਤ ਸਿੰਘ ਧਾਲੀਵਾਲ, ਸਰਪੰਚ ਜਗਮੋਹਣ ਸਿੰਘ ਚੱਕ ਕਲਾਂ, ਮਾਤਾ ਬਸੰਤ ਕੌਰ ਐਜੂਕੇਸ਼ਨ ਟਰੱਸਟ ਚੱਕ ਕਲਾਂ ਦੇ ਚੇਅਰਮੈਨ ਮਾ. ਗੁਰਮੀਤ ਸਿੰਘ ਤੇ ਹੋਰ ਪਤਵੰਤਿਆਂ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ ਕੀਤੀ ਗਈ। ‘ਆਪ’ ਆਗੂ ਸੁਖਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਕੂਲਾਂ ’ਚ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਸਮੇਤ ਹੋਰ ਸਮੱਗਰੀ ਦੇਣ ਦੇ ਨਾਲ ਸੂਬੇ ਦੇ ਲੋਕਾਂ ਨੂੰ ਲੋਕ ਭਲਾਈ ਸਕੀਮੀ ਦੇਣ ’ਚ ਮੋਹਰੀ ਬਣੀ ਹੈ, ਜਿਸ ਲਈ 2027 ’ਚ ਸੂਬੇ ਅੰਦਰ ਮੁੜ ਆਪ ਸਰਕਾਰ ਬਣਨੀ ਤੈਅ ਹੈ। ਸਕੂਲ ਪਿ੍ੰਸੀਪਲ ਸ੍ਰੀ ਰਕੇਸ਼ ਕੁਮਾਰ ਭੱਲਾ ਨੇ ਜਿੱਥੇ ਪਤਵੰਤਿਆਂ ਦਾ ਸਕੂਲ ਪੁੱਜਣ ਤੇ ਨਿੱਘਾ ਸਵਾਗਤ ਕੀਤਾ, ਉੱਥੇ ਉਨ੍ਹਾਂ ਕਿਹਾ ਕਿ ਚੱਕ ਕਲਾਂ ਸਕੂਲ ’ਚ ਵਿਦਿਆਰਥੀਆਂ ਨੂੰ ਸਕੂਲੀ ਬੈਗ ਦਿੱਤੇ ਜਾਣਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਲਈ ਉਹ ‘ਆਪ’ ਸਰਕਾਰ ਦੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ.ਕੰਗ ਸਮੇਤ ਸਾਬਕਾ ਸਰਪੰਚ ਧਾਲੀਵਾਲ, ਟਰੱਸਟ ਦੇ ਚੇਅਰਮੈਨ ਅਤੇ ਨਗਰ ਦੇ ਸਰਪੰਚ ਸਾਹਿਬ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਨ। ਇਸ ਮੌਕੇ ਪੰਚ ਗੁਰਪ੍ਰੀਤ ਸਿੰਘ, ਆਪ ਆਗੂ ਰਣਜੀਤ ਸਿੰਘ, ਲੈਕ. ਪ੍ਰਗਟ ਸਿੰਘ ਤਲਵੰਡੀ, ਲੈਕ. ਹਰਵਿੰਦਰ ਸਿੰਘ ਪੁੜੈਣ ਸਮੇਤ ਹੋਰ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।
ਪਿਛਲੀ ਖ਼ਬਰ ਕਰੌੜ ਤੋਂ ਗੱਦੋਵਾਲ ਲਿੰਕ ਰੋਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਚੇਅਰਮੈਨ ਜ਼ੋਰਾਵਰ ਸਿੰਘ ਨੇ ਕੀਤਾ ਸੜਕ ਦੇ ਕੰਮ ਦਾ ਉਦਘਾਟਨ ਅਗਲੀ ਖ਼ਬਰ ਦਿੱਲੀ ਅੰਦੋਲਨ ’ਤੇ ਅੰਨ੍ਹੇ ਜਬਰ ਅਤੇ ਬਰਨਾਲਾ ਪੁਲਿਸ ਵਲੋਂ ਸਫ਼ਾਈ ਕਾਮਿਆਂ ’ਤੇ ਲਾਠੀਚਾਰਜ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।