13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕਰੌੜ ਤੋਂ ਗੱਦੋਵਾਲ ਲਿੰਕ ਰੋਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਚੇਅਰਮੈਨ ਜ਼ੋਰਾਵਰ ਸਿੰਘ ਨੇ ਕੀਤਾ ਸੜਕ ਦੇ ਕੰਮ ਦਾ ਉਦਘਾਟਨ

ਅਜੀਤ ਡੈਸਕ 25-07-2026
ਕੁਹਾੜਾ, 24 ਜੁਲਾਈ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਕਰੌੜ ਪਿੰਡ ਤੋਂ ਗੱਦੋਵਾਲ ਨੂੰ ਜਾਂਦੀ ਲਿੰਕ ਸੜਕ ‘ਤੇ ਲੁੱਕ-ਬਜਰੀ ਪਾਉਣ ਦੇ ਕੰਮ ਦਾ ਉਦਘਾਟਨ ਚੇਅਰਮੈਨ ਜ਼ੋਰਾਵਰ ਸਿੰਘ ਵਲੋਂ ਕੀਤਾ ਗਿਆ। ਇਸ ਦੌਰਾਨ ਸਰਪੰਚ ਰਵਿੰਦਰ ਸਿੰਘ ਗਰੇਵਾਲ ਨੇ ਸੜਕ ਦੇ ਨਿਰਮਾਣ ਲਈ ਮੰਤਰੀ ਮੁੰਡੀਆਂ, ਚੇਅਰਮੈਨ ਜ਼ੋਰਾਵਰ ਸਿੰਘ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ ਅਤੇ ਆਵਾਜਾਈ ਸੁਗਮ ਹੋਵੇਗੀ। ਉਨ੍ਹਾਂ ਹੋਰ ਕਿਹਾ ਕਿ ਇਸ ਪ੍ਰੋਜੈਕਟ ਨਾਲ ਕਰੌੜ, ਗੱਦੋਵਾਲ, ਲੱਖੋਵਾਲ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿਚ ਆਸਾਨੀ ਮਿਲੇਗੀ। ਸਥਾਨਕ ਵਸਨੀਕਾਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਇਲਾਕੇ ਦੀਆਂ ਹੋਰ ਸੜਕਾਂ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਸਤਨਾਮ ਸਿੰਘ ਸਰਪੰਚ ਲੱਖੋਵਾਲ, ਕੁਲਜੀਤ ਸਿੰਘ ਸਰਪੰਚ ਗੱਦੋਵਾਲ, ਅਮਨਦੀਪ ਸਿੰਘ ਭਾਗਪੁਰ, ਜਗਦੀਪ ਸਿੰਘ ਗਿੱਲ, ਚਮਕੌਰ ਸਿੰਘ ਲਿੱਟ, ਰਾਜਵੀਰ ਸਿੰਘ ਪੰਧੇਰ, ਰਣਵੀਰ ਸਿੰਘ ਕਰੌੜ, ਗੋਗੀ ਕਰੌੜ, ਡਾ. ਜਸਪਾਲ ਸਿੰਘ ਭਾਗਪੁਰ, ਗੁਰਦੀਪ ਸਿੰਘ ਘੁਮਾਇਤ, ਗੁਰਲਾਲ ਸਿੰਘ ਭਾਗਪੁਰ, ਜਸਵੀਰ ਸਿੰਘ ਲੱਖੋਵਾਲ, ਸੰਦੀਪ ਸਿੰਘ ਗੱਦੋਵਾਲ, ਮਨਦੀਪ ਸਿੰਘ ਗੱਦੋਵਾਲ ਅਤੇ ਮਨਜੀਤ ਸਿੰਘ ਗੱਦੋਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜਿਕ ਜਥੇਬੰਦੀਆਂ ਵਲੋਂ ਡਾ. ਨਵਦੀਪ ਜੱਸਲ ਨੂੰ ‘ਸ਼ਹਿਰ ਦਾ ਫ਼ਰਿਸ਼ਤਾ ਐਵਾਰਡ’ ਦਿੱਤਾ ਜਾਵੇਗਾ ਅਗਲੀ ਖ਼ਬਰ ‘ਆਪ’ ਸਰਕਾਰ ਸਕੂਲਾਂ ਸਮੇਤ ਸੂਬੇ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦੇਣ ’ਚ ਮੋਹਰੀ ਬਣੀ- ਸੁਖਵੰਤ ਸਿੰਘ ਧਾਲੀਵਾਲ * ਚੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।