13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਦਿੱਲੀ ਅੰਦੋਲਨ ’ਤੇ ਅੰਨ੍ਹੇ ਜਬਰ ਅਤੇ ਬਰਨਾਲਾ ਪੁਲਿਸ ਵਲੋਂ ਸਫ਼ਾਈ ਕਾਮਿਆਂ ’ਤੇ ਲਾਠੀਚਾਰਜ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ

ਅਜੀਤ ਡੈਸਕ 25-07-2026
ਜਗਰਾਉਂ, 24 ਜੁਲਾਈ (ਗੁਰਦੀਪ ਸਿੰਘ ਮਲਕ)-ਸਥਾਨਕ ਕਮੇਟੀ ਪਾਰਕ ਵਿੱਚ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਦਿੱਲੀ ਵਿਦਿਆਰਥੀਆਂ ਦੇ ਅੰਦੋਲਨ ’ਤੇ ਢਾਹੇ ਅੰਨੇ ਜ਼ਬਰ ਅਤੇ ਬਰਨਾਲਾ ਪੁਲਿਸ ਵਲੋਂ ਸਫ਼ਾਈ ਕਾਮਿਆਂ ’ਤੇ ਕੀਤੇ ਵਹਿਸ਼ੀ ਲਾਠੀਚਾਰਜ ਖ਼ਿਲਾਫ਼ ਅੱਜ ਰੋਸ ਰੈਲੀ ਕੀਤੀ। ਉਨ੍ਹਾਂ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈਣ, ਨੀਟ ਪ੍ਰੀਖਿਆ ਦੀ ਧਾਂਧਲੀ ਕਾਰਨ ਖ਼ੁਦਕੁਸ਼ੀਆਂ ਕਰ ਗਏ ਵਿਦਿਆਰਥੀਆਂ ਦੇ ਵਾਰਿਸਾਂ ਨੂੰ ਇਕ ਕਰੋੜ ਮੁਆਵਜ਼ਾ ਦੇਣ ਦੀ ਮੰਗ ਦਾ ਸਮਰਥਨ ਕੀਤਾ। ਇਸ ਸਮੇਂ ਬੀਤੇ ਦਿਨੀਂ ਬਰਨਾਲਾ ਵਿਖੇ ਸਫ਼ਾਈ ਕਾਮਿਆਂ ’ਤੇ ਬਰਨਾਲਾ ਪੁਲਿਸ ਵਲੋਂ ਢਾਹੇ ਜ਼ਬਰ ਦਾ ਜ਼ੋਰਦਾਰ ਵਿਰੋਧ ਕਰਦਿਆਂ ਡੀ.ਐੱਸ.ਪੀ. ਸਤਵੀਰ ਬੈਂਸ ਨੂੰ ਬਰਖਾਸਤ ਕਰਨ, ਉਨ੍ਹਾਂ ’ਤੇ ਐੱਸ.ਸੀ.ਐੱਸ.ਟੀ. ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਸਮੇਂ ਹਾਜ਼ਰ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕਰਮਜੀਤ ਸਿੰਘ ਕਾਉਂਕੇ, ਗੁਰਤੇਜ ਸਿੰਘ ਅਖਾੜਾ, ਇੰਦਰਜੀਤ ਸਿੰਘ ਧਾਲੀਵਾਲ, ਕੁੰਡਾਂ ਸਿੰਘ ਕਾਉਂਕੇ, ਸਫ਼ਾਈ ਸੇਵਕ ਯੂਨੀਅਨ ਦੇ ਆਗੂ ਅਰੁਣ ਗਿੱਲ, ਸਮਾਜ ਸੇਵੀ ਸੁੱਖ ਜਗਰਾਉਂ ਨੇ ਕਿਹਾ ਕਿ ਮੋਦੀ ਤੇ ਮਾਨ ’ਚ ਜਮਾਤੀ ਤੌਰ ’ਤੇ ਕੋਈ ਫਰਕ ਨਹੀਂ ਹੈ, ਦੋਹਾਂ ਸਰਕਾਰਾਂ ਨੇ ਪੁਲਿਸ ਜ਼ਬਰ ਦੇ ਰਿਕਾਰਡ ਨੂੰ ਮਾਤ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜੰਤਰ ਮੰਤਰ ’ਤੇ ਦੇਸ਼ ਦੀ ਜਵਾਨੀ ਨੇ ਸਾਲਾਂ ਬਾਅਦ ਜੋ ਰੋਹ ਤੇ ਜੋਸ਼ ਦਿਖਾਇਆ ਹੈ ਉਹ ਇਤਿਹਾਸਕ ਹੈ। ਇਸ ਹਨੇਰੀ ’ਚ ਮੋਦੀ ਤੇ ਸ਼ਾਹ ਦਾ ਪਤਨ ਲਾਜ਼ਮੀ ਹੈ। ਉਨ੍ਹਾਂ ਜਵਾਨੀ ਅਤੇ ਸਫ਼ਾਈ ਕਾਮਿਆਂ ਦੀ ਦਲੇਰੀ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ। ਰੈਲੀ ਉਪਰੰਤ ਵੱਡੀ ਗਿਣਤੀ ’ਚ ਮੁਜ਼ਾਹਰਾਕਾਰੀਆਂ ਨੇ ਤਹਿਸੀਲ ਰੋਡ ’ਤੇ ਮਾਰਚ ਕਰਦਿਆਂ ਰਾਣੀ ਝਾਂਸੀ ਚੌਂਕ ਵਿੱਚ ਮੋਦੀ ਤੇ ਮਾਨ ਦਾ ਪੁਤਲਾ ਫੂਕਿਆ। ਉਪਰੰਤ ਰਾਏਕੋਟ ਰੋਡ ’ਤੇ ਮਾਰਚ ਕੀਤਾ। ਇਸ ਸਮੇਂ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ, ਕਿਸਾਨ ਆਗੂ ਬਲਰਾਜ ਸਿੰਘ ਕੋਟੳਮਰਾ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਅਵਤਾਰ ਸਿੰਘ ਗਗੜਾ, ਸਾਂਝਾ ਪੈਨਸ਼ਨਰ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ, ਨਗਰ ਸੁਧਾਰ ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ, ਤਰਕਸ਼ੀਲ ਆਗੂ ਸੁਰਜੀਤ ਦੌਧਰ, ਕਰਤਾਰ ਸਿੰਘ ਵੀਰਾਨ, ਫੂਡ ਐਂਡ ਅਲਾਈਡ ਵਰਕਰਜ ਯੂਨੀਅਨ ਦੇ ਆਗੂ ਅਵਤਾਰ ਸਿੰਘ ਬਿੱਲਾ, ਅਧਿਆਪਕ ਆਗੂ ਪ੍ਰੋ: ਵਰੁਣ, ਸੁਖਦੇਵ ਹਠੂਰ, ਭੂਪਿੰਦਰ ਬਰਾੜ, ਜਗਦੀਸ਼ ਕਾਉਂਕੇ ਆਦਿ ਸਨ।
ਪਿਛਲੀ ਖ਼ਬਰ ‘ਆਪ’ ਸਰਕਾਰ ਸਕੂਲਾਂ ਸਮੇਤ ਸੂਬੇ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦੇਣ ’ਚ ਮੋਹਰੀ ਬਣੀ- ਸੁਖਵੰਤ ਸਿੰਘ ਧਾਲੀਵਾਲ * ਚੱ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤੇ ਜਾਣ ਵਿਰੁੱਧ ਹੰਬੜਾਂ ’ਚ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਵਲੋਂ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।