09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਚੋਣ ਬੂਥਾਂ ’ਤੇ ਐੱਸ.ਆਈ.ਆਰ. ਸੰਬੰਧੀ ਦੋ ਦਿਨਾ ਵਿਸ਼ੇਸ਼ ਕੈਂਪ ਅੱਜ ਤੇ ਕੱਲ੍ਹ

ਅਜੀਤ ਡੈਸਕ 11-07-2026
ਮੁੱਲਾਂਪੁਰ-ਦਾਖਾ, 10 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਭਰ ਵਿਚ 25 ਜੂਨ ਤੋਂ ਵੋਟਰਾਂ ਦੀ ਵੈਰੀਫਿਕੇਸ਼ਨ ਸਬੰਧੀ ਗਹਿਰੀ ਸੁਧਾਈ (ਐੱਸ.ਆਈ.ਆਰ) ਦਾ ਕੰਮ ਚੱਲ ਰਿਹਾ ਹੈ। ਸੈਕਟਰ ਅਫ਼ਸਰ ਮਨਦੀਪ ਸਿੰਘ ਸੇਖੋਂ ਅਨੁਸਾਰ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 068-ਦਾਖਾ ਕਮ ਐੱਸ.ਡੀ.ਐੱਮ. ਲੁਧਿਆਣਾ (ਪੱਛਮੀ) ਕੁਲਦੀਪ ਬਾਵਾ ਦੀ ਅਗਵਾਈ ਵਿਚ ਹਲਕਾ ਦਾਖਾ ਦੇ ਸਾਰੇ ਚੋਣ ਬੂਥਾਂ ‘ਤੇ 11 ਅਤੇ 12 ਜੁਲਾਈ ਨੂੰ ਸਵੇਰੇ 8:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਦੋ ਦਿਨਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਮਨਦੀਪ ਸਿੰਘ ਸੇਖੋਂ ਵਲੋਂ ਸਾਰੇ ਵੋਟਰਾਂ ਨੂੰ ਸਬੰਧਿਤ ਬੀ.ਐੱਲ.ਓਜ਼. ਵਲੋਂ ਘਰ-ਘਰ ਜਾ ਕੇ ਵੰਡੇ ਗਣਨਾ ਫਾਰਮ, ਅਧਾਰ ਕਾਰਡ, ਦੋ ਪਾਸਪੋਰਟ ਅਕਾਰ ਦੀਆਂ ਨਵੀਆਂ ਫੋਟੋ ਆਦਿ ਲੋੜੀਂਦੇ ਦਸਤਾਵੇਜ਼ ਲੈ ਕੇ ਆਪਣੇ-ਆਪਣੇ ਪਿੰਡ ਵਿਖੇ ਚੋਣ ਕਮਿਸ਼ਨ ਵਲੋਂ ਪਹਿਲਾਂ ਤੋਂ ਬਣਾਏ ਚੋਣ ਬੂਥਾਂ ਵਿਖੇ ਪਹੁੰਚਣ ਦੀ ਅਪੀਲ ਕੀਤੀ। ਸੇਖੋਂ ਦੱਸਿਆ ਕਿ ਉਹ ਬੋਪਾਰਾਏ ਕਲਾਂ, ਰਕਬਾ, ਜੱਸੋਵਾਲ ਅਤੇ ਕੁਲਾਰ ਪਿੰਡਾਂ ਦੇ ਸੈਕਟਰ ਅਫ਼ਸਰ ਹੋਣ ਕਰਕੇ ਵਿਭਾਗ ਵਲੋਂ ਨਿਯੁਕਤ ਸਾਰੇ ਬੀ.ਐਲ.ਓਜ. ਸਮੇਤ ਬੂਥਾਂ ‘ਤੇ ਹਾਜ਼ਰ ਰਹਿਣਗੇ ਤਾਂ ਜੋ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਲਾਭ ਲੈਣ ਅਤੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਦੇ ਭਾਗੀਦਾਰ ਨਾਗਰਿਕ ਬਣਨ ਲਈ ਸਾਰੇ ਵੋਟਰਾਂ ਨੂੰ ਹਲਕਾ ਦਾਖਾ ਦੇ ਸਾਰੇ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵੋਟਰ ਗਹਿਰੀ ਸੁਧਾਈ (ਐੱਸ.ਆਈ.ਆਰ.) ਤੋਂ ਵਾਂਝਾ ਨਾ ਰਹਿ ਸਕੇ।
ਪਿਛਲੀ ਖ਼ਬਰ ਸੜਕ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਨੂੰ ਲੈ ਕੇ ‘ਆਪ’ ਆਗੂ ਨੇ ਵਿਜੀਲੈਂਸ ਬਿਊਰੋ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਚੰਡੀਗੜ੍ਹ ਧਰਨੇ ਵਿਚ ਸ਼ਾਮਿਲ ਹੋਣ ਲਈ ਮੁੱਲਾਂਪੁਰ-ਦਾਖਾ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।