09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਚੰਡੀਗੜ੍ਹ ਧਰਨੇ ਵਿਚ ਸ਼ਾਮਿਲ ਹੋਣ ਲਈ ਮੁੱਲਾਂਪੁਰ-ਦਾਖਾ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਰਵਾਨਾ

ਅਜੀਤ ਡੈਸਕ 11-07-2026

ਮੁੱਲਾਂਪੁਰ-ਦਾਖਾ, 10 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਅਤੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ ਸੈਕਟਰ 34 ਦੁਸਹਿਰਾ/ਐਗਜ਼ੀਬਿਸ਼ਨ ਗਰਾਊਂਡ ਨੇੜੇ ਹੋ ਰਹੇ ਕਿਸਾਨ-ਮਜ਼ਦੂਰਾਂ ਦੇ ਵੱਡੇ ਇਕੱਠ ਵਿਚ ਸ਼ਾਮਿਲ ਹੋਣ ਅੱਜ ਲਈ ਬੀ.ਕੇ.ਯੂ (ਉਗਰਾਹਾਂ) ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਪ੍ਰਧਾਨ ਮਨਜੀਤ ਸਿੰਘ ਬੁਢੇਲ, ਬਿੱਲੂ ਦਾਖਾ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰਾਂ ਦਾ ਭਾਰੀ ਕਾਫਲਾ ਬੱਸਾਂ ਰਾਹੀਂ ਚੰਡੀਗੜ੍ਹ ਵੱਲ ਰਵਾਨਾ ਹੋਇਆ। ਚੰਡੀਗੜ੍ਹ ਵੱਲ ਰਵਾਨਾ ਹੋਣ ਸਮੇਂ ਚਰਨ ਸਿੰਘ ਨੂਰਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਦੱਸਿਆ ਕਿ ਸਾਡੀ ਜਥੇਬੰਦੀ ਵਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਨਿਰੰਤਰ ਜਾਰੀ ਰਹੇਗਾ। ਭਾਰਤ-ਅਮਰੀਕਾ ਵਿਚਕਾਰ ਹੋਣ ਵਾਲਾ ਸਮਝੌਤਾ ਦੇਸ਼ ਭਰ ’ਚ ਕਿਸਾਨ-ਮਜ਼ਦੂਰਾਂ ਨੂੰ ਮਨਜ਼ੂਰ ਨਹੀਂ। ਅਮਰੀਕਾ-ਭਾਰਤ ਵਪਾਰ ਸਮਝੌਤਾ ਰੱਦ ਅਤੇ ਕੁੱਲ ਫ਼ਸਲਾਂ ’ਤੇ ਐੱਮ.ਐੱਸ.ਪੀ ਦੀ ਗਾਰੰਟੀ ਨੂੰ ਲੈ ਕੇ ਬੀ.ਕੇ.ਯੂ (ਡਕੌਦਾ-ਧਨੇਰ) ਦੇ ਬਲਾਕ ਪ੍ਰਧਾਨ ਰਣਵੀਰ ਸਿੰਘ ਰੁੜਕਾ, ਸਕੱਤਰ ਰਛਪਾਲ ਸਿੰਘ ਭਨੋਹੜ ਨੇ ਸੈਂਕੜੇ ਕਿਸਾਨ-ਮਜ਼ਦੂਰਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਵੱਲ ਕੂਚ ਕਰਨ ਸਮੇਂ ਦੱਸਿਆ ਕਿ ਸਾਡੀ ਜਥੇਬੰਦੀ ਭਾਰਤ-ਅਮਰੀਕਾ ਵਿਚਕਾਰ ਅੰਤ੍ਰਿਮ ਵਪਾਰ ਸਮਝੌਤੇ ਮੌਕੇ ਛਿੜੇ ਕਿਸਾਨ ਅੰਦੋਲਨ ਦੀਆਂ ਮੋਹਰੀ ਸਫ਼ਾਂ ’ਚ ਰਹਿ ਕੇ ਸੰਘਰਸ਼ ਕਰੇਗੀ। ਬੀ.ਕੇ.ਯੂ (ਉਗਰਾਹਾਂ) ਵਲੋਂ ਚਰਨ ਸਿੰਘ ਨੂਰਪੁਰਾ ਨਾਲ ਕਰਮਜੀਤ ਸਿੰਘ ਦਾਖਾ, ਅਜਮੇਰ ਸਿੰਘ ਬ੍ਰਹਮਪੁਰਾ, ਦੁੱਲਾ ਨੂਰਪੂਰ, ਕੁਲਦੀਪ ਸਿੰਘ ਸਹਿਬਾਜਪੁਰਾ, ਮਨਜੀਤ ਸਿੰਘ ਰਾਏਕੋਟ, ਗੁਰਵਿੰਦਰ ਸਿੰਘ ਘੁਮਾਣ, ਭੁਪਿੰਦਰ ਸਿੰਘ ਦੱਧਾਹੂਰ, ਬਲਵਿੰਦਰ ਸਿੰਘ ਦੱਧਾਹੂਰ, ਹਰਪਾਲ ਸਿੰਘ ਲੱਖਾ, ਬੀ.ਕੇ.ਯੂ (ਧਨੇਰ) ਵਲੋਂ ਰੁੜਕਾ ਦੇ ਨਾਲ ਕੁਲਦੀਪ ਸਿੰਘ ਖ਼ਾਲਸਾ ਰੱਤੋਵਾਲ, ਰਜਿੰਦਰ ਸਿੰਘ ਭਨੋਹੜ, ਬਾਬੂ ਸਿੰਘ ਭਨੋਹੜ, ਸਤਨਾਮ ਸਿੰਘ ਦਾਖਾ, ਅਮਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਮੁੱਲਾਂਪੁਰ, ਅੰਮ੍ਰਿਤਪਾਲ ਸਿੰਘ, ਸੁਖਦੀਪ ਸਿੰਘ ਚੱਕ, ਆਲਮ ਗਹੌਰ, ਹਰਵਿੰਦਰ ਸਿੰਘ ਦੇਤਵਾਲ, ਹੋਰ ਮੌਜੂਦ ਰਹੇ।

ਪਿਛਲੀ ਖ਼ਬਰ ਚੋਣ ਬੂਥਾਂ ’ਤੇ ਐੱਸ.ਆਈ.ਆਰ. ਸੰਬੰਧੀ ਦੋ ਦਿਨਾ ਵਿਸ਼ੇਸ਼ ਕੈਂਪ ਅੱਜ ਤੇ ਕੱਲ੍ਹ ਅਗਲੀ ਖ਼ਬਰ ਪੋਲਿੰਗ ਬੂਥਾਂ ’ਤੇ ਅੱਜ ਤੋਂ ਦੋ ਦਿਨ ਲੱਗਣਗੇ ਵਿਸ਼ੇਸ਼ ਐੱਸ.ਆਈ.ਆਰ. ਕੈਂਪ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।