22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕਿਸਾਨ ਭਰਾ ਮੱਕੀ ਦੀ ਫ਼ਸਲ ਦਾ ਲਾਹੇਵੰਦ ਭਾਅ ਲੈਣ ਲਈ ਸੁੱਕੀ ਫ਼ਸਲ ਵੇਚਣ ਨੂੰ ਪਹਿਲਕਦਮੀ ਕਰਨੀ-ਬਰ੍ਹਮੀ

ਅਜੀਤ ਡੈਸਕ 26-06-2026
ਰਾਏਕੋਟ, 25 ਜੂਨ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ ਨੇ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮੱਕੀ ਦੀ ਫ਼ਸਲ ਨੂੰ ਮੰਡੀਆਂ ਵਿੱਚ ਵੇਚਣ ਲਈ ਲਿਆਉਣ ਤੋਂ ਪਹਿਲਾਂ ਫ਼ਸਲ ਨੂੰ ਚੰਗੀ ਤਰ੍ਹਾਂ ਸੁੱਕਾ ਕੇ ਅਤੇ ਨਮੀ ਰਹਿਤ ਲਿਆਉਣ ਨੂੰ ਹੀ ਪਹਿਲ ਦੇਣ ਤਾਂ ਜੋ ਉਨ੍ਹਾਂ ਨੂੰ ਆਪਣੀ ਉਪਜ ਦਾ ਵੱਧ ਤੋਂ ਵੱਧ ਅਤੇ ਲਾਹੇਵੰਦ ਭਾਅ ਮਿਲ ਸਕੇ। ਉਨ੍ਹਾਂ ਕਿਹਾ ਕਿ ਮੱਕੀ ਦੀ ਗੁਣਵੱਤਾ ਅਤੇ ਕੀਮਤ ਦਾ ਸਿੱਧਾ ਸਬੰਧ ਫ਼ਸਲ ਵਿੱਚ ਮੌਜੂਦ ਨਮੀ ਨਾਲ ਹੁੰਦਾ ਹੈ। ਜੇਕਰ ਮੱਕੀ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ ਵੱਧ ਹੋਵੇ ਤਾਂ ਖ਼ਰੀਦ ਸਮੇਂ ਇਸ ਦੀ ਕੀਮਤ ਘੱਟ ਲੱਗਦੀ ਹੈ ਅਤੇ ਕਈ ਵਾਰ ਕਿਸਾਨਾਂ ਨੂੰ ਕਟੌਤੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬਰ੍ਹਮੀ ਨੇ ਕਿਹਾ ਕਿ ਮੌਜੂਦਾ ਸਮੇਂ ਮੱਕੀ ਦੀ ਫ਼ਸਲ ਮੰਡੀਆਂ ਵਿੱਚ ਤੇਜ਼ੀ ਨਾਲ ਵਿਕਣ ਲਈ ਆ ਰਹੀ ਹੈ ਅਤੇ ਕਈ ਕਿਸਾਨ ਜਲਦਬਾਜ਼ੀ ਵਿੱਚ ਅੱਧ-ਸੁੱਕੀ ਫ਼ਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਜਾਂਦੇ ਹਨ। ਇਸ ਕਾਰਨ ਕਈ ਕਿਸਾਨਾਂ ਨੂੰ ਮੱਕੀ ਦਾ ਉੱਚਿਤ ਭਾਅ ਨਹੀਂ ਮਿਲਦਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਿਸਾਨ ਜਾਗਰੂਕਤਾ ਨਾਲ ਕੰਮ ਕਰਦੇ ਹੋਏ ਆਪਣੀ ਮੱਕੀ ਦੀ ਫ਼ਸਲ ਨੂੰ ਉੱਚ ਗੁਣਵੱਤਾ ਵਾਲੀ ਬਣਾਉਣਗੇ ਅਤੇ ਮੰਡੀਆਂ ਵਿੱਚ ਫਸਲ ਦਾ ਵਧੀਆ ਭਾਅ ਪ੍ਰਾਪਤ ਕਰਨਗੇ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਨਾਲ ਉੱਠ ਚੁੱਕਾ ਹੈ-ਸਿੰਮਕ, ਚੀਮਾ, ਭੈਰੋਮੁੰਨ... ਅਗਲੀ ਖ਼ਬਰ ਪਿੰਡ ਪੋਨਾ ਵਿਖੇ ‘ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਤਹਿਤ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।