22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆੜ੍ਹਤੀਆਂ ਵਲੋਂ ਮੂੰਗੀ ਦੀ ਖ਼ਰੀਦ ਸੰਬੰਧੀ ਹੋਏ ਕਰੋੜਾਂ ਦੇ ਹੇਰ-ਫ਼ੇਰ ਸੰਬੰਧੀ ਕਾਟਨ ਮਿੱਲ ਵਿਰੁੱਧ ਐੱਸ.ਐੱਸ.ਪੀ. ਨੂੰ ਮਿਲ ਕੇ ਦਿੱਤਾ ਮੰਗ ਪੱਤਰ

ਜਗਰਾਉਂ, 21 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਦੀ ਦਾਣਾ ਮੰਡੀ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਮੂੰਗੀ ਦੀ ਫ਼ਸਲ ਵੇਚਣ ਲਈ ਆੜ੍ਹਤੀਆਂ ਕੋਲ ਆਉਂਦੀ ਹੈ। ਮੂੰਗੀ ਦੀ ਖ਼ਰੀਦ-ਫਰੋਖਤ ਵਿਚ ਆੜ੍ਹਤੀਆਂ, ਕਿਸਾਨਾਂ ਅਤੇ ਖਰੀਦਦਾਰ ਵਪਾਰੀਆਂ ਵਿਚਕਾਰ ਆਪਸੀ ਵਿਸ਼ਵਾਸ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਪਿਛਲੇ ਸਾਲਾਂ ਦੌਰਾਨ ਮਿੱਤਲ ਕਾਟਨ ਮਿਲ ਜਗਰਾਉਂ ਵਲੋਂ ਆੜ੍ਹਤੀਆਂ ਤੋਂ ਖਰੀਦੀ ਗਈ ਮੂੰਗੀ ਦੀ ਕਰੋੜਾਂ ਰੁਪਏ ਬਕਾਇਆ ਰਕਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਆੜ੍ਹਤੀਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ।

ਸ੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। ਤਸਵੀਰ: ਖੁਸ਼ਵਿੰਦਰ ਸਿੰਘ ਸਰਾਭਾ 22-08-2026
ਜਗਰਾਉਂ, 21 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਦੀ ਦਾਣਾ ਮੰਡੀ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਮੂੰਗੀ ਦੀ ਫ਼ਸਲ ਵੇਚਣ ਲਈ ਆੜ੍ਹਤੀਆਂ ਕੋਲ ਆਉਂਦੀ ਹੈ। ਮੂੰਗੀ ਦੀ ਖ਼ਰੀਦ-ਫਰੋਖਤ ਵਿਚ ਆੜ੍ਹਤੀਆਂ, ਕਿਸਾਨਾਂ ਅਤੇ ਖਰੀਦਦਾਰ ਵਪਾਰੀਆਂ ਵਿਚਕਾਰ ਆਪਸੀ ਵਿਸ਼ਵਾਸ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਪਿਛਲੇ ਸਾਲਾਂ ਦੌਰਾਨ ਮਿੱਤਲ ਕਾਟਨ ਮਿਲ ਜਗਰਾਉਂ ਵਲੋਂ ਆੜ੍ਹਤੀਆਂ ਤੋਂ ਖਰੀਦੀ ਗਈ ਮੂੰਗੀ ਦੀ ਕਰੋੜਾਂ ਰੁਪਏ ਬਕਾਇਆ ਰਕਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਆੜ੍ਹਤੀਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਆੜ੍ਹਤੀਆਂ ਵਲੋਂ ਮੂੰਗੀ ਦੀ ਖ਼ਰੀਦ ਮਾਮਲੇ ’ਚ ਪਿਛਲੇ ਸਾਲ ਹੋਏ ਹੇਰ-ਫੇਰ ਬਾਬਵਤ ਰਕਮ ਵਾਪਿਸ ਦਿਵਾਉਣ ਸਬੰਧੀ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਆੜ੍ਹਤੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਿੱਤਲ ਕਾਟਨ ਮਿਲ ਜਗਰਾਉਂ ਨੂੰ ਵੇਚੀ ਗਈ ਮੂੰਗੀ ਦੀ ਬਣਦੀ ਰਕਮ ਦੀ ਅਦਾਇਗੀ ਨਾ ਹੋਣ ਕਾਰਨ ਆੜ੍ਹਤੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਸਾਨਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਆਪਣੇ ਪੱਧਰ ’ਤੇ ਅਦਾ ਕਰਨੀ ਪਈ। ਇਸ ਕਾਰਨ ਆੜ੍ਹਤੀਆਂ ’ਤੇ ਵਿੱਤੀ ਵੱਡਾ ਆਰਥਿਕ ਬੋਝ ਪਿਆ ਅਤੇ ਉਨ੍ਹਾਂ ਦੀ ਰਕਮ ਵੀ ਫਸ ਗਈ। ਉਨ੍ਹਾਂ ਕਿਹਾ ਕਿ ਮਿੱਤਲ ਕਾਟਨ ਮਿੱਲ ਦਾ ਮਾਲਕ ਜਗਰਾਉਂ ਤੋਂ ਦੌੜ ਗਿਆ ਹੈ ਕਿਸੇ ਹੋਰ ਸ਼ਹਿਰ ਵਿਚ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੈ।ਆੜ੍ਹਤੀਆਂ ਦੇ ਵਫ਼ਦ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਮਿੱਤਲ ਕਾਟਨ ਮਿਲ ਜਗਰਾਉਂ ਦੇ ਮਾਲਕਾਂ/ਜ਼ਿੰਮੇਵਾਰ ਧਿਰ ਤੋਂ ਆੜ੍ਹਤੀਆਂ ਦੀ ਬਕਾਇਆ ਰਕਮ ਵਾਪਸ ਦਿਵਾਈ ਜਾਵੇ। ਇਸ ਸਮੇਂ ਆੜ੍ਹਤੀਆਂ ਦੇ ਵਫ਼ਦ ਨੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵੀ ਇਸ ਸਬੰਧੀ ਲਿਖਤੀ ਪੱਤਰ ਦਿੱਤਾ ਹੈ। ਇਸ ਸਮੇਂ ਐੱਸ.ਅੱਸ.ਪੀ ਗੁਪਤਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਆੜ੍ਹਤੀਆ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਜਸਪਾਲ ਸਿੰਘ, ਜਨਰਲ ਸੈਕਟਰੀ ਪਹਿਲਾਦ ਸਿੰਗਲਾ, ਨਵੀਲ ਗੋਇਲ, ਧੀਰਜ ਕੁਮਾਰ ਵਰਮਾ, ਬਲਰਾਜ ਸਿੰਘ ਖੈਹਿਰਾ, ਕੁਲਵਿੰਦਰ ਸਿੰਘ, ਸਚਿਨ ਕੋਹਲੀ, ਰਾਹੁਲ ਬਾਂਸਲ, ਪੰਮਾ ਸਿੰਘ, ਵਨੀਤ ਗੋਇਲ, ਪਰਮਜੀਤ ਸਿੰਘ ਪੰਮਾ, ਧਰਮਿੰਦਰ ਕੁਮਾਰ, ਭਾਰਦਵਾਜ, ਵੈਜਨਾਥ ਬਲਵੀਰ ਕੁਮਾਰ, ਰਾਮ ਸਰੂਪ ਅਗਰਵਾਲ ਆਦਿ ਆੜ੍ਹਤੀਆ ਹਾਜ਼ਰ ਸਨ।
ਪਿਛਲੀ ਖ਼ਬਰ ਅੱਧਾ ਕਿੱਲੋ ਹੈਰੋਇਨ ਸਮੇਤ 2 ਔਰਤਾਂ ਤੇ 2 ਵਿਅਕਤੀ ਕਾਬੂ ਅਗਲੀ ਖ਼ਬਰ ਅੱਡਾ ਚੌਂਕੀਮਾਨ ਦੇ ਦੁਕਾਨਦਾਰਾਂ ਨੇ ਪੰਜਾਬ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।