22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਹੋਰਮੁਜ਼ ਜਲ ਮਾਰਗ ਨੂੰ ਅਮਰੀਕੀ ਖੇਤਰ ਮੰਨਦੇ ਹਾਂ- ਟਰੰਪ

ਵਾਸ਼ਿੰਗਟਨ, 22 ਅਗਸਤ (ਯੂ.ਐੱਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲ ਰੂ ਨੂੰ ਅਮਰੀਕੀ ਖੇਤਰ ਮੰਨਣ ਦੇ ਆਪਣੇ ਵਿਚਾਰ ਨੂੰ ਦੁਹਰਾਇਆ ਹੈ। ਟਰੰਪ ਨੇ ਦੱਖਣੀ ਕੈਰੋਲੀਨਾ ਤੋਂ ਸੈਨੇਟ ਸੀਟ ਲਈ ਚੋਣ ਲੜ ਰਹੀ ਮਰਹੂਮ ਰਿਪਬਲਿਕਨ ....

ਅਜੀਤ ਡੈਸਕ 22-08-2026

ਵਾਸ਼ਿੰਗਟਨ, 22 ਅਗਸਤ (ਯੂ.ਐੱਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲ ਰੂ ਨੂੰ ਅਮਰੀਕੀ ਖੇਤਰ ਮੰਨਣ ਦੇ ਆਪਣੇ ਵਿਚਾਰ ਨੂੰ ਦੁਹਰਾਇਆ ਹੈ। ਟਰੰਪ ਨੇ ਦੱਖਣੀ ਕੈਰੋਲੀਨਾ ਤੋਂ ਸੈਨੇਟ ਸੀਟ ਲਈ ਚੋਣ ਲੜ ਰਹੀ ਮਰਹੂਮ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਦੀ ਭੈਣ ਡਾਰਲੀਨ ਗ੍ਰਾਹਮ ਦੇ ਸਮਰਥਨ ਵਿਚ ਇੱਕ ਰੈਲੀ ’ਚ ਉਕਤ ਪ੍ਰਗਟਾਵਾ ਕਰਦਿਆ ਈਰਾਨ ਨਾਲ ਸਮਝੌਤੇ ‘ਤੇ ਦਸਤਖਤ ਕਰਨ ਦੀ ਜ਼ਰੂਰਤ ‘ਤੇ ਵੀ ਸ਼ੱਕ ਪ੍ਰਗਟ ਕੀਤਾ ਹੈ। ਟਰੰਪ ਨੇ ਕਿਹਾ ਕਿ ਇਸ ਵੇਲੇ ਮੈਂ ਹੋਰਮੁਜ਼ ਜਲ ਮਾਰਗ ਨੂੰ ਅਮਰੀਕੀ ਖੇਤਰ ਮੰਨਦਾ ਹਾਂ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਸੰਕੇਤ ਦਿੱਤਾ ਸੀ ਕਿ ਈਰਾਨ ਨੂੰ ਹਰਾਉਣ ਤੋਂ ਬਾਅਦ, ਉਹ ਹੋਰਮੁਜ਼ ਜਲਡਮਰੂ ਨੂੰ ਅਮਰੀਕੀ ਖੇਤਰ ਐਲਾਨ ਕਰਨਗੇ। ਉਨ੍ਹਾਂ ਨੇ ਵਾਰ-ਵਾਰ ਟਰੂਥ ਸੋਸ਼ਲ ‘ਤੇ ਖੇਤਰ ਦਾ ਨਕਸ਼ਾ ਪੋਸਟ ਕੀਤਾ ਅਤੇ ਪਾਣੀਆਂ ਨੂੰ ਅਮਰੀਕਾ ਦੱਸਿਆ।ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਲਗਭਗ ਰੁਕੀ ਹੋਈ ਗੱਲਬਾਤ ਅਤੇ ਹੋਰਮੁਜ਼ ਜਲਡਮਰੂ ਦੀ ਚੱਲ ਰਹੀ ਨਾਕਾਬੰਦੀ ਦੇ ਵਿਚਕਾਰ ਈਰਾਨ ਨਾਲ ਸਮਝੌਤੇ ‘ਤੇ ਦਸਤਖਤ ਕਰਨ ਦੀ ਜ਼ਰੂਰਤ ‘ਤੇ ਵੀ ਸ਼ੱਕ ਪ੍ਰਗਟ ਕਰਦਿਆ ਕਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਈਰਾਨ ਨਾਲ ਸਮਝੌਤਾ ਚਾਹੁੰਦੇ ਹਾਂ ਜਾਂ ਨਹੀਂ।

ਪਿਛਲੀ ਖ਼ਬਰ ਅਭਿਜੀਤ ਦੀਪਕੇ ਖ਼ਿਲਾਫ਼ ਹੋਈ ਐੱਫ.ਆਈ.ਆਰ. ਦਰਜ ਅਗਲੀ ਖ਼ਬਰ ਪੁਲਵਾਮਾ ਹਮਲੇ ਦੀ ਦੋਸ਼ੀ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਰੱਦ