12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸੂਬੇ ਦਾ ਜਦੋਂ ਵੀ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਸਮੇਂ ਹੋਇਆ-ਜਥੇ: ਮਲਕਪੁਰ, ਪ੍ਰਧਾਨ ਸਲੇਮਪੁਰ

ਅਜੀਤ ਡੈਸਕ 20-06-2026

ਹੰਬੜਾਂ, 19 ਜੂਨ (ਮੇਜਰ ਹੰਬੜਾਂ)-ਸੂਬੇ ‘ਚ ਵੱਡੇ ਨੈਸ਼ਨਲ ਹਾਈਵੇਅ ਪ੍ਰੋਜੈਕਟ ਲਿਉਣ ਸਮੇਤ ਜਦੋਂ ਵੀ ਸੂਬਾ ਦਾ ਵਿਕਾਸ ਹੋਇਆ ਉਹ ਪਿਛਲੀਆਂ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਸਮੇਂ ਹੀ ਹੋਇਆ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹੰਬੜਾਂ ਸਰਕਲ ਪ੍ਰਧਾਨ ਜਥੇ: ਕਰਮਜੀਤ ਸਿੰਘ ਮਲਕਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ ਵਿੰਗ ਦੇ ਸੀਨੀਅਰ ਆਗੂ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ‘ਚ ਸੂਬਾ ਵਿਕਾਸ ਕਾਰਜਾਂ ਪੱਖੋਂ ਪੱਛੜ ਚੁੱਕਾ ਹੈ ਤੇ ‘ਆਪ’ ਸਰਕਾਰ ਹਰ ਫਰੰਟ ‘ਤੇ ਫੇਲ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਲੋਕ ਪਿਛਲੀਆਂ ਅਕਾਲੀ ਦਲ ਸਰਕਾਰਾਂ ਨੂੰ ਯਾਦ ਕਰ ਰਹੇ ਹਨ ਕਿਉਂਕਿ ਲੋਕ ਜਾਣਦੇ ਹਨ ਕਿ ਸੂਬੇ ‘ਚ ਲੋਕ ਭਲਾਈ ਸਕੀਮਾਂ ਲਾਗੂ ਕਰਨ ਦੇ ਨਾਲ ਸੂਬੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ‘ਚ ਅਕਾਲੀ ਦਲ ਸਰਕਾਰਾਂ ਨੇ ਵੱਡਾ ਯੋਗਦਾਨ ਪਾਇਆ।ਜੱਥੇ: ਮਲਕਪੁਰ, ਪ੍ਰਧਾਨ ਸਲੇਮਪੁਰ ਨੇ ਹੋਰ ਕਿਹਾ ਕਿ ਹੁਣ ਲੋਕ ਆਪ ਸਰਕਾਰ ਦੇ ਝੂਠੇ ਲਾਰਿਆਂ ‘ਚ ਨਹੀਂ ਆਉਣਗੇ ਤੇ ਸੂਬੇ ‘ਚ 2027 ‘ਚ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਕੇ ਆਪ ਨੂੰ ਸੂਬੇ ਚੋਂ ਚੱਲਦਾ ਕਰਨਗੇ। ਉਨ੍ਹਾਂ ਕਿਹਾ ਹਲਕਾ ਗਿੱਲ ‘ਚ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇੱਕਜੁੱਟ ਹਨ ਤੇ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਰਹੇ ਹਨ।

ਪਿਛਲੀ ਖ਼ਬਰ ਸੱਤਾ ਹਾਸਿਲ ਲਈ ਐੱਸ.ਆਈ.ਆਰ. ਭਾਜਪਾ ਦੀ ਚਾਲ-ਸੇਖੋਂ ਅਗਲੀ ਖ਼ਬਰ ਕੋਲੇ ਤੇ ਲੱਕੜ ਦੇ ਸਟੋਰ ਨੂੰ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।