ਰਾਏਕੋਟ, 2 ਜੂਨ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ ਸਪੁੱਤਰ ਮਾਸਟਰ ਸਵ: ਦੇਵਰਾਜ ਸਿੰਘ ਤਲਵੰਡੀ (ਸਾਬਕਾ ਵਿਧਾਇਕ ਹਲਕਾ ਰਾਏਕੋਟ) ਦੇ 37ਵੇਂ ਸ਼ਹੀਦੀ ਦਿਹਾੜੇ 'ਤੇ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਗੰਗਾ ਸਾਗਰ ਸਾਹਿਬ ਪਿੰਡ ਤਲਵੰਡੀ ਰਾਏ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਰਸਭਿੰਨਾ ਕੀਰਤਨ ਤੇ ਕਵੀਸ਼ਰ ਦਰਬਾਰ ਸਜਾਇਆ ਗਿਆ | ਜਿਸ ਦੌਰਾਨ ਸੂਰਬੀਰ ਯੋਧਿਆਂ ਦੀਆਂ ਵਾਰਾਂ ਪੇਸ਼ ਕਰਕੇ ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਨੂੰ ਯਾਦ ਕੀਤਾ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਭਤੀਜੇ ਅਤੇ ਮਾ: ਦੇਵਰਾਜ ਸਿੰਘ ਤਲਵੰਡੀ (ਸਾਬਕਾ ਐੱਮ.ਐੱਲ.ਏ ਹਲਕਾ ਰਾਏਕੋਟ) ਦੇ ਸਪੁੱਤਰ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਉੱਪਰ ਸੰਨ 1989 'ਚ ਅੰਨ੍ਹਾ ਤਸ਼ਦੱਦ ਕਰਕੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੌਰਾਨ ਸ਼ਹੀਦ ਕਰ ਦਿੱਤਾ | ਉਨ੍ਹਾਂ ਆਖਿਆ ਕਿ ਇਸ ਚੱਲੇ ਦੌਰ ਦੌਰਾਨ ਪੰਜਾਬ ਦੇ ਹਜ਼ਾਰਾਂ ਮੁੱਛ ਫੁੱਟ ਗੱਭਰੂਆਂ, ਲੜਕੀਆਂ ਤੇ ਖ਼ਾਸਕਰ ਸਿੱਖਾਂ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਹੀਦ ਕੀਤਾ | ਇਸ ਮੌਕੇ ਭਾਈ ਚਰਨਜੀਤ ਸਿੰਘ ਚੰਨੀ ਦੀ ਧਰਮਪਤਨੀ ਬੀਬੀ ਹਰਬੰਸ ਕੌਰ ਤਲਵੰਡੀ, ਸਪੁੱਤਰ ਮਨੀਕਰਨ ਸਿੰਘ ਤੇ ਭਤੀਜੀ ਸੁਖਦੀਪ ਕੌਰ ਤਲਵੰਡੀ ਨੂੰ ਸਿਰੋਪਾਓ ਦਿੰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਦਾਰ ਹਰਭਜਨ ਸਿੰਘ ਅੱਬੂਵਾਲ, ਤਰਨਜੀਤ ਸਿੰਘ ਬਿੱਟੂ ਤਲਵੰਡੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਲਵੰਡੀ ਰਾਏ, ਨਿਰਮਲ ਸਿੰਘ ਤਲਵੰਡੀ, ਗੁਰਦੁਆਰਾ ਕਮੇਟੀ ਪ੍ਰਧਾਨ ਹਰਦੇਵ ਸਿੰਘ ਤਲਵੰਡੀ, ਖ਼ਜ਼ਾਨਚੀ ਗੁਰਪ੍ਰੀਤ ਸਿੰਘ ਗੋਪੀ, ਪ੍ਰਦੀਪ ਸਿੰਘ ਤਲਵੰਡੀ, ਅਮਰਜੀਤ ਸਿੰਘ ਭੰਦੋਲ, ਪਰਮਜੋਤ ਸਿੰਘ ਧਾਲੀਵਾਲ, ਨੰਬਰਦਾਰ ਸੁਖਜਿੰਦਰ ਸਿੰਘ ਦਿਉਲ, ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਗੁਰਦੇਵ ਸਿੰਘ ਤਲਵੰਡੀ, ਸੁਖਜਿੰਦਰ ਸਿੰਘ ਤਲਵੰਡੀ, ਗਿਆਨੀ ਨਿਰਮਲ ਸਿੰਘ ਤਲਵੰਡੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |