09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਚੋਣ ਨਤੀਜਾ : ਸਾਂਸਦ ਅਮਰ ਸਿੰਘ ਤੇ ਕਾਮਿਲ, ਕਾਂਗਰਸ ਦੀ ਮਿਹਨਤ ਰੰਗ ਲਿਆਈ-ਕੈਪਟਨ ਸੰਧੂ

ਅਜੀਤ ਡੈਸਕ 30-05-2026
ਮੁੱਲਾਂਪੁਰ-ਦਾਖਾ, 29 ਮਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਜ਼ਿਲ੍ਹੇ ਦੀ ਸਬ ਡਵੀਜ਼ਨ/ਨਗਰ ਕੌਂਸਲ ਰਾਏਕੋਟ ਅੰਦਰ ਪਈਆਂ ਵੋਟਾਂ ਦੀ ਗਿਣਤੀ ਸਮੇਂ ਪਹਿਲੇ ਰਾਊਾਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਪੱਲੜਾ ਭਾਰੀ ਹੋਣਾ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਕਾਂਗਰਸ ਦੇ ਹਲਕਾ ਰਾਏਕੋਟ ਇੰਚਾਰਜ ਕਾਮਿਲ ਅਮਰ ਸਿੰਘ ਅਤੇ ਕਾਂਗਰਸ ਪਾਰਟੀ ਉਮੀਦਵਾਰਾਂ ਦੀ ਮਿਹਨਤ ਦਾ ਸਿੱਟਾ ਹੈ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਸਥਾਨਕ ਸਰਕਾਰਾਂ ਲਈ ਹੋਈਆਂ ਚੋਣਾਂ ਬਾਅਦ ਅੱਜ ਨਗਰ ਕੌਂਸਲ ਰਾਏਕੋਟ ਨਤੀਜੇ ਦੌਰਾਨ 15 ਵਾਰਡਾਂ 'ਚੋਂ 11 'ਤੇ ਹੋਈ ਮਿਸਾਲੀ ਜਿੱਤ 'ਤੇ ਸਾਂਸਦ ਅਮਰ ਸਿੰਘ, ਕਾਮਿਲ ਅਮਰ ਸਿੰਘ ਬੋਪਾਰਾਏ ਨੂੰ ਵਧਾਈ ਦਿੰਦਿਆਂ ਕੀਤਾ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਨਗਰ ਕੌਂਸਲ ਲਈ ਵੋਟਾਂ ਵਾਲੇ ਦਿਨ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਵੋਟਿੰਗ ਹੋਈ ਹੁੰਦੀ ਤਾਂ ਬਿਨਾਂ ਸ਼ੱਕ ਨਗਰ ਕੌਂਸਲ ਰਾਏਕੋਟ 'ਚ ਕਾਂਗਰਸ ਪਾਰਟੀ ਦੇ ਕੁੱਲ ਉਮੀਦਵਾਰ ਜਿੱਤ ਜਾਣੇ ਸੀ, ਕਿਉਂਕਿ ਸੱਤਾਧਾਰੀ ਸਰਕਾਰ ਦੀ ਸ਼ਹਿ 'ਤੇ ਲੜਾਈ-ਭਿੜਾਈ ਵਾਲੇ ਮਾਹੌਲ 'ਚ ਕਾਫੀ ਕਾਂਗਰਸੀ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨ ਤੋਂ ਵਿਰਵੇ ਰਹਿ ਗਏ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ 'ਆਪ' ਪਾਰਟੀ ਦੀ ਪੰਜਾਬ ਸਰਕਾਰ ਵਿਚ ਹਰ ਚੋਣ ਸਮੇਂ ਲੋਕਤੰਤਰੀ ਪ੍ਰਕਿਰਿਆ 'ਚ ਪਾਰਦਰਸ਼ਤਾ ਘੱਟ ਹੀ ਵੇਖਣ ਨੂੰ ਮਿਲੀ |
ਪਿਛਲੀ ਖ਼ਬਰ 'ਆਪ' ਦੇ ਜੇਤੂ ਉਮੀਦਵਾਰਾਂ ਵਲੋਂ ਜਿੱਤ ਪ੍ਰਾਪਤ ਕਰਨ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਅਗਲੀ ਖ਼ਬਰ ਲੰਗਰਾਂ ਦੀ ਸੇਵਾ ਉੱਤਮ ਸੇਵਾ-ਨਾਨਕਸਰ ਸੰਪਰਦਾਇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।