09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਆਪ' ਦੇ ਜੇਤੂ ਉਮੀਦਵਾਰਾਂ ਵਲੋਂ ਜਿੱਤ ਪ੍ਰਾਪਤ ਕਰਨ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ

ਅਜੀਤ ਡੈਸਕ 30-05-2026
ਰਾਏਕੋਟ, 29 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 'ਚ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਵਾਰਡ ਨੰਬਰ-08 ਤੋਂ ਸਾਹਿਲ ਗੋੋਇਲ, ਵਾਰਡ ਨੰਬਰ-09 ਤੋਂ ਅਮਨਜੋਤ ਕੌਰ ਕਹਿਲ ਅਤੇ ਵਾਰਡ ਨੰਬਰ-14 ਤੋਂ ਮਨਜਿੰਦਰ ਸਿੰਘ ਕਾਕੂ ਅਤੇ ਉਨ੍ਹਾਂ ਦੇ ਸਮੱਰਥਕਾਂ ਵਲੋਂ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਨੇੜੇ ਟੈਲੀਫੋਨ ਐਕਸਚੇਂਜ ਰਾਏਕੋਟ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸੇਵਾ ਕਰਨ ਦਾ ਪ੍ਰਣ ਲਿਆ | ਜੇਤੂ ਉਮੀਦਵਾਰਾਂ ਨੇ ਕਿਹਾ ਕਿ ਇਹ ਜਿੱਤ ਰਾਏਕੋਟ ਸ਼ਹਿਰ ਦੀ ਜਨਤਾ ਦੀ ਜਿੱਤ ਹੈ | ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਅਤੇ ਲੋਕ ਪੱਖੀ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਗਾਈ ਹੈ | ਉਨ੍ਹਾਂ ਕਿਹਾ ਕਿ ਜਿਸ ਵਾਰਡਾਂ ਵਿਚ 'ਆਪ' ਉਮੀਦਵਾਰ ਜੇਤੂ ਰਹੇ ਹਨ, ਉੱਥੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚਾੜਿ੍ਹਆ ਜਾਵੇਗਾ | ਜੇਤੂ 'ਆਪ' ਉਮੀਦਵਾਰਾਂ ਨੇ ਰਾਏਕੋਟ ਦੇ ਸਮੂਹ ਵੋਟਰਾਂ, ਵਰਕਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਜਨਤਾ ਦੇ ਵਿਸ਼ਵਾਸ 'ਤੇ ਖ਼ਰਾ ਉਤਰੇਗੀ ਅਤੇ ਰਾਏਕੋਟ ਨੂੰ ਵਿਕਾਸ ਦੀਆਂ ਲੀਹਾਂ 'ਤੇ ਅੱਗੇ ਲਿਜਾਇਆ ਜਾਵੇਗਾ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਕਹਿਲ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ ਅਤੇ ਮਨਜੀਤ ਸਿੰਘ ਰਾਏਕੋਟ ਕੋਆਰਡੀਨੇਟਰ ਮਾਲਵਾ ਜ਼ੋਨ ਯੁੱਧ ਨਸ਼ਿਆਂ ਵਿਰੁੱਧ, ਹਰਪ੍ਰੀਤ ਸਿੰਘ ਜੌਹਲਾਂ ਪ੍ਰਧਾਨ ਯੂਥ ਵਿੰਗ 'ਆਪ' ਪਾਰਟੀ ਹਲਕਾ ਰਾਏਕੋਟ, ਪੰਚ ਲਵਜਿੰਦਰ ਸਿੰਘ ਨੱਤ, ਹਰੀ ਸਿੰਘ ਰਾਏਕੋਟ, ਸੋਨੀ ਸਿੰਘ ਰਾਏਕੋਟ, ਰਾਜੂ ਜਲਾਲਦੀਵਾਲ, ਕਾਕਾ ਸਿੰਘ ਰਾਏਕੋਟ, ਪਰਮਿੰਦਰ ਸਿੰਘ, ਸਤਵੀਰ ਸਿੰਘ ਕਾਲਾ, ਅੰਗਰੇਜ਼ ਸਿੰਘ ਕੁਲਾਰ, ਅਮਨਪ੍ਰੀਤ ਸਿੰਘ ਲੁਧਿਆਣਾ ਸਮੇਤ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਜਿੱਤ ਕਾਂਗਰਸ ਦੇੇ ਵਿਕਾਸ ਕਾਰਜਾਂ 'ਤੇ ਮੋਹਰ ਅਤੇ 'ਆਪ' ਦੀ ਗੁੰਡਾਗਰਦੀ ਵਿਰੁੱਧ ਸ਼ਹਿਰ ਵਾਸੀਆਂ ਦਾ ਫਤਵਾ-ਡਾ. ਅਮਰ ਸਿੰ... ਅਗਲੀ ਖ਼ਬਰ ਨਗਰ ਕੌਂਸਲ ਚੋਣ ਨਤੀਜਾ : ਸਾਂਸਦ ਅਮਰ ਸਿੰਘ ਤੇ ਕਾਮਿਲ, ਕਾਂਗਰਸ ਦੀ ਮਿਹਨਤ ਰੰਗ ਲਿਆਈ-ਕੈਪਟਨ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।