ਮਲੇਰਕੋਟਲਾ, 1 ਸਤੰਬਰ ( ਮੁਹੰਮਦ ਹਨੀਫ਼ ਥਿੰਦ)- ਦਬੰਗ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਪੀ.ਪੀ.ਐਸ. ਅਧਿਕਾਰੀ ਸ. ਹਰਕਮਲਪ੍ਰੀਤ ਸਿੰਘ ਖੱਖ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਹੋਣਗੇ। ਵਰਨਣਯੋਗ ਹੈ ਕਿ ਸ. ਖੱਖ ਇਸ ਤੋਂ ਪਹਿਲਾਂ ਐਸ.ਐਸ.ਪੀ. ਮਲੇਰਕੋਟਲਾ, ਐਸ.ਐਸ.ਪੀ ਪਠਾਨਕੋਟ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ (ਦਿਹਾਤੀ), ਏ.ਆਈ.ਜੀ (ਕਾਊਂਟਰ ਇੰਟੈਲੀਜੈਂਸ) ਜਲੰਧਰ ਰੇਂਜ, ਏ.ਆਈ.ਜੀ ਫ਼ਿਰੋਜ਼ਪੁਰ, ਪੀ.ਏ.ਪੀ. ਦੀ ਸੱਤਵੀਂ ਬਟਾਲੀਅਨ ਦੇ ਕਮਾਂਡੈਂਟ, ਐਨ.ਆਰ.ਆਈ. ਵਿੰਗ ਜਲੰਧਰ ਸਮੇਤ ਵੱਖ-ਵੱਖ ਉੱਚ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਮਲੇਰਕੋਟਲਾ ਵਿਖੇ ਬਤੌਰ ਐਸ.ਐਸ.ਪੀ. ਸੇਵਾਵਾਂ ਨਿਭਾਅ ਰਹੇ ਸਰਦਾਰ ਗੁਰਮੀਤ ਸਿੰਘ ਦਾ ਤਬਾਦਲਾ ਕਪੂਰਥਲਾ ਦਾ ਕਰ ਦਿੱਤਾ ਗਿਆ ਹੈ।