09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਲੰਗਰਾਂ ਦੀ ਸੇਵਾ ਉੱਤਮ ਸੇਵਾ-ਨਾਨਕਸਰ ਸੰਪਰਦਾਇ

ਅਜੀਤ ਡੈਸਕ 30-05-2026
ਜਗਰਾਉਂ, 29 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਅਤੇ ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਗੁਰਦੁਆਰਾ ਲੰਗਰ ਸਾਹਿਬ ਦੇ ਲੰਗਰਾਂ ਲਈ ਦੋ ਟਰੱਕ ਕਣਕ ਦੇ ਭੇਜੇ ਗਏ | ਇਸ ਸੇਵਾ ਵਿਚ ਆਸਪਾਸ ਦੇ ਇਲਾਕਿਆਂ ਦੀ ਸੰਗਤ ਵਲੋਂ ਯੋਗਦਾਨ ਪਾਇਆ | ਇਨ੍ਹਾਂ ਟਰੱਕਾਂ ਨੂੰ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਅਤੇ ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਨੇ ਹਰੀ ਚੰਡੀ ਦਿਖਾ ਕੇ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ | ਇਸ ਮੌਕੇ ਮਹਾਂਪੁਰਖਾਂ ਨੇ ਕਿਹਾ ਕਿ ਲੰਗਰਾਂ ਦੀ ਸੇਵਾ ਸਿੱਖ ਧਰਮ ਅੰਦਰ ਉੱਤਮ ਸੇਵਾ ਮੰਨੀ ਜਾਂਦੀ ਹੈ | ਇਸ ਸੇਵਾ ਵਿਚ ਹਰ ਵਰਗ ਦਾ ਬੰਦਾ ਆਪਣਾ ਸਹਿਯੋਗ ਪਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਹਰ ਸਿੱਖ ਨੂੰ ਜਿਥੇ ਨਾਪ ਜਪਣਾ ਜ਼ਰੂਰੀ ਹੈ, ਉੱਥੇ ਆਪਣੀ ਕਮਾਈ ਦਾ ਦੱਸਵਾਂ ਹਿੱਸਾ ਅਜਿਹੇ ਕਾਰਜ਼ਾਂ ਵਿਚ ਪਾਉਣਾ ਵੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਸਮਾਜ ਦੀ ਚੜ੍ਹਦੀ ਕਲਾ ਲਈ ਲੋਕਾਈ ਨੂੰ ਧੀਆਂ ਦਾ ਸਰਵਪੱਖੀ ਵਿਕਾਸ, ਵਿੱਦਿਆ, ਸਿੱਖਿਆ, ਖੇਡਾਂ ਆਦਿ ਖੇਤਰਾਂ ਵਿਚ ਵੀ ਸੇਵਾ ਕਰਨ ਲਈ ਮੂਹਰੇ ਆਉਣਾ ਚਾਹੀਦਾ ਹੈ | ਇਸ ਮੌਕੇ ਗੁਰਸੇਵਕ ਸਿੰਘ, ਮਨਦੀਪ ਸਿੰਘ, ਜਗਤਾਰ ਸਿੰਘ, ਚਰਨਜੀਤ ਸਿੰਘ, ਲਖਵੀਰ ਸਿੰਘ ਦਿੱਲੀ, ਗੋਪਾਲ ਸਿੰਘ ਗੋਪੀ, ਰਣਜੀਤ ਸਿੰਘ ਲੰਮੇ, ਕੁਲਵਿੰਦਰ ਸਿੰਘ ਲੁਧਿਆਣਾ, ਪਰਮਜੀਤ ਸਿੰਘ ਫੇਰੂਰਾਂਈ, ਸੁਖਦੇਵ ਸਿੰਘ, ਸੁਖਜੀਤ ਸਿੰਘ ਲੰਮੇ, ਤਰਸੇਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣ ਨਤੀਜਾ : ਸਾਂਸਦ ਅਮਰ ਸਿੰਘ ਤੇ ਕਾਮਿਲ, ਕਾਂਗਰਸ ਦੀ ਮਿਹਨਤ ਰੰਗ ਲਿਆਈ-ਕੈਪਟਨ ਸੰਧੂ ਅਗਲੀ ਖ਼ਬਰ ਸ਼ਿਵਾਲਿਕ ਸਕੂਲ ਵਿਖੇ ਤੰਬਾਕੂ ਵਿਰੋਧੀ ਪੋਸਟਰ ਬਣਾਉਣ ਦੀ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।