10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਐੱਸ.ਐੱਸ.ਪੀ. ਨੂੰ ਮਿਲਿਆ

ਅਜੀਤ ਡੈਸਕ 09-05-2026
ਜਗਰਾਉਂ, 8 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਝੋਰੜਾਂ ਨਿਵਾਸੀਆਂ ਦਾ ਵਫ਼ਦ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੂੰ ਮਿਲਿਆ | ਵਫ਼ਦ ਵਿਚ ਪੀੜਤ ਪ੍ਰਭਜੋਤ ਸਿੰਘ ਆਪਣੀ ਮਾਤਾ ਸਰਬਜੀਤ ਕੌਰ ਤੇ ਪਿਤਾ ਜਲੌਰ ਸਿੰਘ ਦੇ ਸਹਾਰੇ ਸ਼ਾਮਿਲ ਹੋਇਆ | ਪੀੜਤ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਇਕ ਵਿਅਕਤੀ ਨੇ ਉਸਦੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਅਤੇ ਜਿਸ ਕਾਰਨ ਉਸਦੀ ਅੱਖ ਵੀ ਖ਼ਰਾਬ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਹਠੂਰ ਥਾਣੇ ਦਰਖਾਸਤ ਵੀ ਦਿੱਤੀ ਗਈ ਹੈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਇਸ ਮੌਕੇ ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਨੇ ਵਫ਼ਦ ਨੂੰ ਦੋਸ਼ੀ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਵਫ਼ਦ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ, ਊਧਮ ਝੋਰੜਾਂ, ਮੇਜਰ ਸਿੰਘ, ਜਗਦੇਵ ਸਿੰਘ, ਧਰਮਪਾਲ ਸਿੰਘ ਧੰਮੀ, ਰਮਨਦੀਪ ਸਿੰਘ, ਰਵਿੰਦਰ ਰਵੀ, ਬੂਟਾ ਸਿੰਘ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਵਿਰੁੱਧ ਫੌਰੀ ਕਾਰਵਾਈ ਨਾ ਕੀਤੀ ਤਾਂ ਹਠੂਰ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਪਿੰਡ ਖੁਰਸੈਦਪੁਰਾ ਦੇ ਇਕ ਘਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਨਾਮਜ਼ਦ 7 ਲੋਕਾਂ 'ਚੋਂ 2 ਗਿ੍ਫ਼ਤਾਰ ਅਗਲੀ ਖ਼ਬਰ ਹਰੀ ਸੇਵਾ ਸੁਸਾਇਟੀ ਲਈ ਐਤੀਆਣਾ ਨਿਵਾਸੀਆਂ ਨੇ ਕਣਕ ਦੀ ਸੇਵਾ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।