10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹਰੀ ਸੇਵਾ ਸੁਸਾਇਟੀ ਲਈ ਐਤੀਆਣਾ ਨਿਵਾਸੀਆਂ ਨੇ ਕਣਕ ਦੀ ਸੇਵਾ ਭੇਜੀ

ਅਜੀਤ ਡੈਸਕ 09-05-2026
ਹਲਵਾਰਾ, 8 ਮਈ (ਮਨਦੀਪ ਸਿੰਘ ਉੱਭੀ)-ਐਤੀਆਣਾ ਨਿਵਾਸੀਆਂ ਵਲੋਂ ਬਿਮਾਰ, ਫੱਟੜ ਪਸ਼ੂਆਂ ਦੀ ਸੇਵਾ ਸੰਭਾਲ ਕਰਨ ਵਾਲੀ ਹਰੀ ਸੇਵਾ ਸੁਸਾਇਟੀ ਜਗਰਾਉਂ ਨੂੰ ਕਣਕ ਦੀ ਸੇਵਾ ਭੇਜੀ ਗਈ | ਕਣਕ ਇਕੱਠੀ ਕਰਨ ਦੀ ਸੇਵਾ ਸਾਬਕਾ ਸਰਪੰਚ ਲਖਵੀਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ | ਸਾਬਕਾ ਸਰਪੰਚ ਲਖਬੀਰ ਸਿੰਘ ਨੇ ਦੱਸਿਆ ਹਰੀ ਸੇਵਾ ਸੁਸਾਇਟੀ ਜ਼ਖ਼ਮੀ ਅਤੇ ਬਿਮਾਰ ਪਸ਼ੂਆਂ ਵਾਸਤੇ ਬਹੁਤ ਵਧੀਆ ਸੇਵਾ ਨਿਭਾਉਂਦੀ ਹੈ, ਕਿਤੇ ਵੀ ਕੋਈ ਪਸ਼ੂ ਫੱਟੜ ਹੁੰਦਾ ਜਾਂ ਬਿਮਾਰ ਹੁੰਦਾ ਹੈ ਤਾਂ ਸੁਸਾਇਟੀ ਨੂੰ ਫ਼ੋਨ ਕਰਨ 'ਤੇ ਐਬੂਲੈਂਸ ਮੌਕੇ 'ਤੇ ਆ ਕੇ ਪਸ਼ੂ ਨੂੰ ਇਲਾਜ ਲਈ ਲੈ ਕੇ ਜਾਂਦੀ ਹੈ | ਉਨ੍ਹਾਂ ਕਿਹਾ ਇਹ ਇਹ ਸੰਸਥਾ ਪਿਛਲੇ ਕਾਫ਼ੀ ਸਮੇਂ ਤੋਂ ਵਧੀਆ ਕੰਮ ਕਰ ਰਹੀ ਹੈ | ਨਗਰ ਨਿਵਾਸੀ ਵੱਧ-ਚੜ੍ਹਕੇ ਇਸ ਦਾਨ ਵਿਚ ਯੋਗਦਾਨ ਪਾਉਂਦੇ ਹਨ | ਐਤੀਆਣਾ 'ਚੋਂ ਸਾਬਕਾ ਸਰਪੰਚ ਗੁਰਮੀਤ ਸਿੰਘ, ਨੰਬਰਦਾਰ ਰਣਬੀਰ ਸਿੰਘ, ਸਵਰਗੀ ਪਰਦੁਮਣ ਸਿੰਘ ਦਾ ਪਰਿਵਾਰ, ਸਵਰਗੀ ਜਸਵੰਤ ਸਿੰਘ ਦਾ ਪਰਿਵਾਰ, ਚਰਨਜੀਤ ਕੌਰ ਨਰਿੰਦਰ ਸਿੰਘ ਨੀਟੂ, ਮਹੰਤ ਜਗਤਾਰ ਦਾਸ, ਰਾਜਪਾਲ ਸਿੰਘ ਬਸਰਾਮ, ਸੁਖਦੇਵ ਸਿੰਘ ਪਨੈਚ, ਗੁਰਦਿਆਲ ਸਿੰਘ ਪਨੈਚ, ਸੁਖਮਿੰਦਰ ਕੌਰ ਬਲਾਕ ਸੰਮਤੀ ਨੇ ਸੇਵਾ ਵਿਚ ਯੋਗਦਾਨ ਪਾਇਆ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਐੱਸ.ਐੱਸ.ਪੀ. ਨੂੰ ਮਿਲਿਆ ਅਗਲੀ ਖ਼ਬਰ ਜੀ.ਐੱਚ.ਜੀ ਨਰਸਿੰਗ ਕਾਲਜ ਵਿਚ 'ਸੈਂਪਲ ਅਤੇ ਸੈਂਪਲਿੰਗ ਤਕਨੀਕ' ਵਿਸ਼ੇ 'ਤੇ 2 ਰੋਜ਼ਾ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।