26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਾਹੀ ਇਮਾਮ ਪੰਜਾਬ ਮੌਲਾਨਾ ਨੇ ਹਾਦਸੇ ਦੇ ਸ਼ਿਕਾਰ ਹੋਏ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ

ਅਜੀਤ ਡੈਸਕ 13-04-2026
ਜਗਰਾਉਂ, 12 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਵਰਿੰਦਾਵਨ (ਉੱਤਰ ਪ੍ਰਦੇਸ਼) ਘਾਟ 'ਤੇ ਵਾਪਰੇ ਹਾਦਸੇ ਕਾਰਨ ਜਿਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ 11 ਸ਼ਰਧਾਲੂਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 5 ਜਗਰਾਉਂ ਸ਼ਹਿਰ ਦੇ ਵਾਸੀ ਸਨ | ਉਨ੍ਹਾਂ ਪਰਿਵਾਰਾਂ ਨਾਲ ਅੱਜ ਸਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਆਪਣੇ ਸਾਥੀਆਂ ਨਾਲ ਸਾਰੇ ਪਰਿਵਾਰਾਂ ਨਾਲ ਦੁੱਖ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਾਦਸਾ ਅਣ-ਗਹਿਲੀ ਨਾਲ ਕਾਰਨ ਵਾਪਰਿਆ ਹੈ, ਘਾਟ 'ਤੇ ਨਾ ਸੁਰੱਖਿਆ ਦੇ ਪ੍ਰਬੰਧ ਸਨ ਤੇ ਨਾ ਹੀ ਕਿਸ਼ਤੀ (ਇਸਟੀਬਰ) 'ਚ ਸੁਰੱਖਿਅਤ ਜੈਕਟਾਂ ਦਾ ਪ੍ਰਬੰਧ ਸੀ, ਇਹ ਕਾਰਨ ਵੱਡਾ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ | ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਉੱਤਰ ਪ੍ਰਦੇਸ਼ ਦਾ ਪ੍ਰਸ਼ਾਸਨ ਜਿੰਮੇਵਾਰ ਹੈ | ਸਾਹੀ ਇਮਾਮ ਨੇ ਕਿਹਾ ਕਿ ਕੇਂਦਰ, ਉੱਤਰ ਪ੍ਰਦੇਸ਼ ਅਤੇ ਪੰਜਾਬ ਸਰਕਾਰ ਨੇ ਇਸ ਹਾਦਸੇ ਦੇ ਸ਼ਿਕਾਰ ਪਰਿਵਾਰਾਂ ਨੂੰ ਕੋਈ ਮਾਲੀ ਮੱਦਦ ਕਾਰਨ ਦਾ ਐਲਾਨ ਨਹੀਂ ਕੀਤਾ | ਸਾਹੀ ਇਮਾਮ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਤਿੰਨੇ ਸਰਕਾਰਾਂ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਆਰਥਿਕ ਮੱਦਦ ਦੇਣ ਦਾ ਐਲਾਨ ਕਰਦੀਆਂ | ਉਨ੍ਹਾਂ ਕਿਹਾ ਕਿ ਜਿਥੇ ਪੰਜਾਬੀ ਭਾਈਚਾਰਾ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੈ, ਉਥੇ ਮੁਸਲਿਮ ਸਮਾਜ ਵੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਪਰਿਵਾਰਾਂ ਨਾਲ ਖੜਨਗੇ | ਇਸ ਮੌਕੇ ਮਸਕੀਮ, ਮੁਹੰਮਦ ਨਵਾਬ, ਮੁਹੱਮਦ ਅਸ਼ਰਫ਼ ਪੱਪੀ, ਡਾ. ਤਾਜ ਮੁਹੰਮਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਚੌਕੀਮਾਨ ਵਿਖੇ ਜਸਕਰਨ ਸਿੰਘ ਦਿਉਲ ਨੇ ਨਗਰ ਨਿਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।