28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੀਂਹ-ਹਨੇਰੀ ਨਾਲ ਕਣਕ-ਸਰੋਂ੍ਹ ਦੇ ਨੁਕਸਾਨੇ ਖੇਤਾਂ ਦੀ ਤੁਰੰਤ ਗਿਰਦਾਵਰੀ ਹੋਵੇ- ਹਸਨਪੁਰ/ਸਰਾਭਾ

ਅਜੀਤ ਡੈਸਕ 01-04-2026
ਮੁੱਲਾਂਪੁਰ-ਦਾਖਾ, 31 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਹੜ੍ਹਾਂ ਕਾਰਨ ਪੈਦਾ ਹੋਏ ਗੰਭੀਰ ਸੰਕਟ ਸਮੇਂ ਝੋਨੇ ਦੀ 100 ਫ਼ੀਸਦੀ ਨੁਕਸਾਨੀ ਫ਼ਸਲ ਦਾ ਕਿਸਾਨਾਂ ਨੂੰ ਅਜੇ ਵੀ ਪੂਰਾ ਮੁਆਵਜ਼ਾ ਨਹੀਂ ਮਿਲਿਆ, ਹੁਣ ਵਾਢੀ ਤੋਂ ਪਹਿਲਾਂ ਕਣਕ, ਸਰੋਂ ਫ਼ਸਲਾਂ 'ਤੇ ਕੁਦਰਤੀ ਆਫ਼ਤ ਮੀਂਹ-ਹਨੇਰੀ ਨਾਲ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਦਾ ਹੁਕਮ ਦੇਣਾ ਚਾਹੀਦਾ ਤਾਂ ਜੋ ਡੁੱਬ ਰਹੀ ਖੇਤੀ ਨੂੰ ੰ ਸਹਾਰਾ ਮਿਲ ਸਕੇ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਹਸਨਪੁਰ) ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਜਨ: ਸਕੱਤਰ ਹਰਦੀਪ ਸਿੰਘ ਸਰਾਭਾ ਵਲੋਂ ਕੀਤਾ | ਹਸਨਪੁਰ ਕਿਹਾ ਕਿ ਕਿਸਾਨਾਂ ਦੀ ਖੇਤੀ 'ਚ ਲਾਗਤ ਵਧੀ, ਪਰ ਫ਼ਸਲਾਂ ਦੇ ਭਾਅ, ਖ਼ਰਚੇ ਦੇ ਮੁਕਾਬਲੇ ਨਹੀਂ ਵਧੇ | ਕਿਸਾਨਾਂ 'ਚ ਛਾਈ ਮਾਯੂਸੀ ਨੂੰ ਦੂਰ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਕੁਦਰਤੀ ਆਫ਼ਤਾਂ ਨਾਲ ਫ਼ਸਲਾਂ ਦੇ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ | ਜਗਰੂਪ ਸਿੰਘ ਕਿਹਾ ਕਿ ਖੇਤੀ ਲਾਗਤਾਂ ਵਧਣ ਨਾਲ ਕਿਸਾਨ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਲੱਗੀ, ਜਿਸ ਦੀ ਭੇਂਟ ਸਾਡੇ ਕਿਸਾਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌਂ ਵਸਨੀਕ ਦੋ ਸਕੇ ਭਰਾਵਾਂ ਕਰਜ਼ੇ ਤੋਂ ਦੁਖੀ ਰੇਲ ਪਟੜੀ 'ਤੇ ਲੇਟ ਆਤਮ ਹੱਤਿਆ ਕਰ ਲਈ | ਹਸਨਪੁਰ ਕਿਹਾ ਕਿ ਏਡੇ ਵੱਡੇ ਹਾਦਸੇ ਬਾਅਦ ਪੰਜਾਬ ਸਰਕਾਰ ਦਾ ਇਕ ਵੀ ਬਿਆਨ ਨਹੀਂ ਆਇਆ ਕਿ ਮਿ੍ਤਕਾਂ ਦੇ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ ਲੈਂਡ ਮਾਰਗੇਜ਼ ਬੈਂਕ, ਖੇਤੀਬਾੜੀ ਸਭਾਵਾਂ ਦੇ ਕਿਸਾਨੀ ਕਰਜ਼ੇ' ਤੇ ਕਿਸਾਨਾਂ ਦਾ ਪੂਰਾ ਵਿਆਜ ਮੁਆਫ਼ ਹੋਵੇਗਾ | ਹਸਨਪੁਰ ਕਿਹਾ ਕਿ ਕਿਸਾਨ, ਖੇਤ ਮਜ਼ਦੂਰ ਪਰਿਵਾਰਾਂ 'ਚ ਵੱਧ ਰਹੀ ਆਰਥਿਕ ਤੰਗੀ ਅਤੇ ਫ਼ਸਲਾਂ ਦੇ ਸਹੀ ਭਾਅ ਨਾ ਹੋਣ ਕਰਕੇ ਖੁਦਕੁਸ਼ੀਆਂ 'ਚ ਵਾਧਾ ਹੋਣ ਲੱਗਾ | ਜਗਰੂਪ ਸਿੰਘ ਹਸਨਪੁਰ ਕਿਹਾ ਕਿ ਕਿਸਾਨਾਂ ਦੀ ਆਮਦਨ 'ਚ ਇਜ਼ਾਫਾ ਲਈ ਸ਼ੁੱਧ ਬੀਜ, ਰਸਾਇਣ ਅਤੇ ਕੀਟ-ਨਾਸ਼ਕ ਦਵਾਈਆਂ ਦੇ ਭਾਅ ਘਟਾਉਣ ਦੇ ਨਾਲ ਨਕਲੀ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਨੱਥ ਪਾਈ ਜਾਵੇ |
ਪਿਛਲੀ ਖ਼ਬਰ ਡੇਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਭੋਗਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਾਤਾ ਵੈਸ਼ਨੂੰ ਕਲੱਬ ਸਿੱਧਵਾਂ ਬੇਟ ਵਲੋਂ 18ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।