28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮਾਤਾ ਵੈਸ਼ਨੂੰ ਕਲੱਬ ਸਿੱਧਵਾਂ ਬੇਟ ਵਲੋਂ 18ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 01-04-2026
• ਅਜਿਹੇ ਪ੍ਰੋਗਰਾਮ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ-ਕੈਪਟਨ ਸੰਧੂ
ਸਿੱਧਵਾਂ ਬੇਟ, 31 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਦੀ ਮਾਤਾ ਵੈਸ਼ਨੂੰ ਕਲੱਬ ਵੱਲੋਂ ਆਪਣਾ 18ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਗੁੱਡੂ ਵਧਾਵਾ ਭਜ਼ਨ ਮੰਡਲੀ ਅਤੇ ਸਮੀਤ ਸ਼ੈਨੀ ਭਜਨ ਮੰਡਲੀ ਉਚੇਚੇ ਤੌਰ 'ਤੇ ਪੁੱਜ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਵੱਡੀ ਗਿਣਤੀ 'ਚ ਪੁੱਜੇ ਮਾਂ ਭਗਤਾਂ ਨੂੰ ਧੂਮਣ ਲਾ ਦਿੱਤਾ | ਇਸ ਮੌਕੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਜਿਸ ਵਿਚ 28 ਡੋਨਰਾਂ ਨੇ ਆਪਣਾ ਖ਼ੂਨਦਾਨ ਕੀਤਾ | ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਸਾਬਕਾ ਚੇਅਰਮੈਨ ਸੁਰਿੰਦਰ ਸਿੱਧਵਾਂ, ਰਿਟਾ: ਪਟਵਾਰੀ ਰਵਿੰਦਰ ਕੁਮਾਰ ਅਤੇ ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ ਨੇ ਸਾਥੀਆਂ ਸਮੇਤ ਪੁੱਜ ਕੇ ਮਹਾਂਮਾਈ ਦਾ ਅਸ਼ੀਰਵਾਦ ਲਿਆ | ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਆਖਿਆ ਕਿ ਅਜਿਹੇ ਧਾਰਮਿਕ ਪ੍ਰੋਗਰਾਮਾਂ ਨਾਲ ਜਿੱਥੇ ਮਨ ਨੂੰ ਸ਼ਾਂਤੀ ਪੁੱਜਦੀ ਹੈ, ਉੱਥੇ ਇਹ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਵੀ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਜਾਗਰਣ ਦੇ ਮੁੱਖ ਪ੍ਰਬੰਧਕ ਵਿਕਾਸ ਬਾਂਸਲ, ਪਰਨ ਕੁਮਾਰ ਗਰਗ, ਜਸਵਿੰਦਰ ਸਿੰਘ ਚੋਹਾਨ ਦੀ ਅਗਵਾਈ ਹੇਠ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਸ਼ਿਸ ਕੁਮਾਰ, ਕਾਲਾ ਹਲਵਾਈ, ਸੰਜੂ ਢੰਡ, ਗੁਰਪ੍ਰਤਾਪ ਸਿੰਘ, ਪੁਨੀਤ ਸਿੱਧਵਾਂ, ਹਰਸਦੀਪ ਸਿੱਧਵਾਂ, ਪਹਿਲਵਾਨ ਗੁਰਮੀਤ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ ਅੱਬੂਪੁਰਾ, ਹਰਸੰਗੀਤ ਸਿੰਘ ਬੋਪਾਰਾਏ, ਰੇਸ਼ਮ ਸਿੰਘ ਸਿੱਧੂ, ਅਭੀ ਕੰਡਾ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਗੋਲਾ, ਵਿੱਕੀ ਮੋਬਾਇਲ ਵਾਲਾ ਸਮੇਤ ਕਈ ਹੋਰ ਮਾਂ ਭਗਤਾਂ ਨੇ ਸੇਵਾ ਦੇ ਇਸ ਕੁੰਭ ਵਿਚ ਆਪਣਾ ਬਣਦਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਮੀਂਹ-ਹਨੇਰੀ ਨਾਲ ਕਣਕ-ਸਰੋਂ੍ਹ ਦੇ ਨੁਕਸਾਨੇ ਖੇਤਾਂ ਦੀ ਤੁਰੰਤ ਗਿਰਦਾਵਰੀ ਹੋਵੇ- ਹਸਨਪੁਰ/ਸਰਾਭਾ ਅਗਲੀ ਖ਼ਬਰ ਚੇਅਰਮੈਨ ਇਯਾਲੀ ਵਲੋਂ ਸਾਬਕਾ ਸਰਪੰਚ ਗੁਰਬਚਨ ਬੀਰਮੀ ਨਾਲ ਮਾਤਾ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।