28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੰਡੀ ਮੁੱਲਾਂਪੁਰ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਸਥਾਪਨਾ ਦਿਵਸ 'ਤੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 01-04-2026
ਮੁੱਲਾਂਪੁਰ-ਦਾਖਾ, 31 ਮਾਰਚ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੇ ਸ੍ਰੀ ਦੁਰਗਾ ਮਾਤਾ ਮੰਦਰ ਦੇ 63ਵੇਂ ਸਥਾਪਨਾ ਦਿਵਸ ਨੂੰ ਸਮਰਪਿਤ 4 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਸ਼ਰਧਾਲੂਆਂ ਵਲੋਂ ਮੰਦਰ ਨੂੰ ਫੁੱਲ-ਕਲੀਆਂ ਨਾਲ ਸਜਾਇਆ ਗਿਆ | ਚਾਰੇ ਦਿਨ ਵੱਡੀ ਗਿਣਤੀ ਸ਼ਰਧਾਲੂ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਨਤਮਸਕ ਹੋਏ ਅਤੇ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਧਾਰਮਿਕ ਸਮਾਗਮ ਦੌਰਾਨ ਦੁਰਗਾ ਭਜਨ ਮੰਡਲੀ, ਮਾਤਾ ਜੀ ਮਹਿਲਾ ਮੰਡਲ ਵਲੋਂ ਮਹਾਂਮਾਈ ਦਾ ਗੁਣਗਾਇਨ ਹੋਇਆ | ਧਾਰਮਿਕ ਸਮਾਗਮ ਦੇ ਤੀਸਰੇ ਦਿਨ ਦੁਰਗਾ ਮਾਤਾ ਮੰਤਰ ਤੋਂ ਸ਼ੋਭਾ ਯਾਤਰਾ ਕੱਢੀ ਗਈ | ਸ਼ਹਿਰ ਦੀ ਪ੍ਰਰਕਮਾ ਸਮੇਂ ਵੱਡੀ ਗਿਣਤੀ ਸ਼ਰਧਾਲੂ ਸ਼ਾਮਿਲ ਹੋਏ | ਸ਼ੋਭਾ ਯਾਤਰਾ ਦੌਰਾਨ ਸ਼ਿਵ ਸ਼ਕਤੀ ਕਾਂਵੜ ਸੰਘ ਵਲੋਂ ਸੰਗਤ ਲਈ ਚਾਹ-ਸਮੋਸੇ ਦਾ ਲੰਗਰ ਲਗਾਇਆ ਗਿਆ | ਸ਼ੋਭਾ ਯਾਤਰਾ ਉਪਰੰਤ ਮੰਦਰ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਗਈ | ਸ਼ਾਮ ਸਮੇਂ ਜਾਗਰਣ ਦੀ ਆਰੰਭਤਾ 'ਤੇ ਮਾਤਾ ਜੀ ਦੀ ਜੋਤਿ ਪ੍ਰਚੰਡ ਕਰਨ ਬਾਅਦ ਪੰਡਤ ਜੀ ਵਲੋਂ ਪੂਜਾ ਅਰਚਨਾ ਹੋਈ | ਭਜਨ ਗਾਇਕ ਰਾਜੂ ਮਾਨ ਐਂਡ ਪਾਰਟੀ ਵਲੋਂ ਮਹਾਂਮਾਈ ਦਾ ਗੁਣਗਾਇਨ ਕੀਤਾ ਗਿਆ | ਸਵੇਰ ਤਾਰਾ ਰਾਣੀ ਦੀ ਕਥਾ ਉਪਰੰਤ ਕੰਜਕ ਪੂਜਨ ਨਾਲ ਧਾਰਮਿਕ ਸਮਾਗਮ ਦੀ ਸਮਾਪਤੀ ਹੋ ਗਈ | ਧਾਰਮਿਕ ਸਮਾਗਮ ਦੌਰਾਨ ਰਵਿੰਦਰਪਾਲ ਗਰੋਵਰ, ਨਰੇਸ਼ ਸ਼ਿੰਗਲਾ, ਅਸ਼ਵਨੀ ਸ਼ਿੰਗਲਾ, ਸਾਬਕਾ ਪ੍ਰਧਾਨ ਤੇਲੂਰਾਮ ਬਾਂਸਲ, ਸੁਭਾਸ ਗਰਗ, ਨਰੇਸ਼ ਜਿੰਦਲ, ਰਮੇਸ਼ ਸਿੰਗਲਾ, ਸ਼ੁਸ਼ੀਲ ਬਾਂਸਲ, ਰਾਜੀਵ ਮਲਹੌਤਰਾ, ਰਾਕੇਸ਼ ਸਿੰਗਲਾ, ਸੰਜੀਵ ਢੰਡ, ਮਦਨ ਮਿੱਤਲ, ਗੋਲਡੀ ਗਾਬਾ, ਰਾਹੁਲ ਗਰੋਵਰ, ਰਾਜ ਕੁਮਾਰ ਸ਼ਰਮਾ, ਪੰਕਜ ਗਰਗ, ਵਿਪਨ ਵੋਹਰਾ, ਪ੍ਰਸ਼ਾਂਤ ਸ਼ਰਮਾ, ਰਮਨ ਸ਼ਰਮਾ, ਅਭਿਸ਼ੇਕ ਸਿੰਗਲਾ, ਵਨੀਤ ਸਿੰਗਲਾ, ਅਨਿਲ ਸ਼ਰਮਾ, ਪਰਵੀਨ ਭਾਰਗਵ , ਕਿ੍ਸ਼ਨ ਕਾਂਸਲ, ਹਰਮਨ ਗੋਇਲ ਤੇ ਹੋਰ ਸ਼ਰਧਾਲੂ ਮਾਂ ਦੁਰਗਾ ਦੇ ਦਰਬਾਰ ਵਿਚ ਨਤਮਸਤਕ ਹੋਏ |
ਪਿਛਲੀ ਖ਼ਬਰ ਐਤੀਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਕਾਪੀਆਂ, ਪੈੱਨ ਤੇ ਬੈੱਗ ਦਿੱਤੇ ਅਗਲੀ ਖ਼ਬਰ ਦਾਣਾ ਮੰਡੀ ਰਾਏਕੋਟ ਵਿਖੇ 6ਵਾਂ ਕਾਸਕੋ ਕਿ੍ਕਟ ਟੂਰਨਾਮੈਂਟ ਬੜੀ ਧੂਮਧਾਮ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।