28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਦਾਣਾ ਮੰਡੀ ਰਾਏਕੋਟ ਵਿਖੇ 6ਵਾਂ ਕਾਸਕੋ ਕਿ੍ਕਟ ਟੂਰਨਾਮੈਂਟ ਬੜੀ ਧੂਮਧਾਮ ਨਾਲ ਕਰਵਾਇਆ

ਅਜੀਤ ਡੈਸਕ 01-04-2026
ਰਾਏਕੋਟ, 31 ਮਾਰਚ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ 6ਵਾਂ ਕਾਸਕੋ ਕਿ੍ਕੇਟ ਟੂਰਨਾਮੈਂਟ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਜਿਸ ਦੌਰਾਨ 32 ਟੀਮਾਂ ਨੇ ਭਾਗ ਲਿਆ | ਇਨ੍ਹਾਂ ਟੀਮ ਨੂੰ ਦੋ ਭਾਗਾਂ 16-16 ਟੀਮਾਂ ਵਿੱਚ ਵੰਡ ਕੇ ਮੈਚ ਕਰਵਾਏ ਗਏ | ਟੂਰਨਾਮੈਂਟ ਦੇ ਅਖ਼ੀਰਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਹਰਪਾਲ ਸਿੰਘ ਗਰੇਵਾਲ ਅਤੇ ਡਾ. ਅਸ਼ੋਕ ਸ਼ਰਮਾ ਸੀਨੀਅਰ ਅਕਾਲੀ ਆਗੂ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਕਰਵਾਏ ਗਏ ਟੂਰਨਾਮੈਂਟ ਦੌਰਾਨ ਰਾਏਕੋਟ ਦੀ ਸ਼ਾਲੂ ਟੀਮ ਨੇ ਪਹਿਲਾਂ, ਰਾਏਕੋਟ ਦੀ ਸੰਜੂ ਟੀਮ ਨੇ ਦੂਸਰਾ ਸਥਾਨ, ਸ੍ਰੀ ਤਖ਼ਤੂਪੁਰਾ ਸਾਹਿਬ ਦੀ ਟੀਮ ਨੇ ਤੀਸਰਾ ਸਥਾਨ ਅਤੇ ਬੜੂੰਦੀ ਦੀ ਟੀਮ ਨੇ ਚੌਥੀ ਪੁਜੀਸ਼ਨ ਹਾਸਲ ਕੀਤੀ | ਇਨ੍ਹਾਂ ਜੇਤੂ ਟੀਮਾਂ ਡਾ. ਹਰਪਾਲ ਸਿੰਘ ਗਰੇਵਾਲ ਤੇ ਡਾ. ਅਸ਼ੋਕ ਸ਼ਰਮਾ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ | ਉਨ੍ਹਾਂ ਆਖਿਆ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ, ਇਸ ਲਈ ਨੌਜਵਾਨ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ | ਇਸ ਮੌਕੇ ਆਦਰਸ਼ ਭਾਰਦਵਾਜ਼, ਬਲਕਰਨ ਭਾਰਦਵਾਜ਼ ਅਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ | ਇਸ ਟੂਰਨਾਮੈਂਟ ਦੌਰਾਨ ਮੈਚ ਆਫ ਦਾ ਸਿਰੀਜ਼ ਦਾ ਖਿਤਾਬ ਸ਼ੈਲੀ ਨੇ ਜਿੱਤਿਆ, ਜਿਸ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ | ਮੈਚ ਆਫ ਦਾ ਸਿਰੀਜ਼ ਯਾਮਿਨ ਬਾਗੜੀਆ, ਬੈਸਟ ਬੈਟਸਮੈਨ ਅਨਮੋਲ ਬੜੂੰਦੀ ਤੇ ਬੈਸਟ ਬੌਲਰ ਦਾ ਖਿਤਾਬ ਸੰਜੂ ਰਾਏਕੋਟ ਨੇ ਪ੍ਰਾਪਤ ਕੀਤਾ | ਇਸ ਮੌਕੇ ਸਨੀ ਜੱਸਾ, ਅਵੀ ਜੱਸਾ, ਸੰਜੂ ਮਾਨ, ਸੰਦੀਪ ਮਾਨ, ਏਕਮ ਜੱਸਾ, ਬੌਬੀ ਧਾਲੀਵਾਲ, ਮਾਨਸ ਚੇਤਨ, ਯਾਮੀਨ, ਪਰਵਿੰਦਰ ਸਿੰਘ, ਪ੍ਰੀਤ ਸਿੰਘ ਗਿੱਲ, ਜੋਤ ਸਿੰਘ, ਅਰਸ਼ ਸਿੰਘ, ਅੰਮਿ੍ਤਪਾਲ ਸਿੰਘ, ਸੁੱਖ ਗੌਰਵ, ਲਵਪ੍ਰੀਤ ਸਿੰਘ, ਸੂਰਜ ਕਬੀਰ, ਜੇਮਸ਼, ਹਰਪ੍ਰੀਤ ਸਿੰਘ, ਜਸ਼ਨ, ਸੂਰਜ ਲਾਲਕਾ, ਰਾਜਕੁਮਾਰ, ਅਵੀਜੀਤ, ਅਰਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਸਥਾਪਨਾ ਦਿਵਸ 'ਤੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਜਪਾ ਸੂਬਾ ਪ੍ਰਧਾਨ ਵਲੋਂ ਸਖਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।