18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਿੰਡ ਜਲਾਲਦੀਵਾਲ ਦਾ ਸਾਲਾਨਾ ਪੇਂਡੂ ਖੇਡ ਮੇਲਾ ਕਰਵਾਇਆ

ਅਜੀਤ ਡੈਸਕ 31-03-2026
ਰਾਏਕੋਟ, 30 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜਲਾਲਦੀਵਾਲ ਵਿਖੇ ਬਾਬਾ ਸਰਦਾਰਾ ਸਿੰਘ ਮਾਨ ਤੇ ਗਿਆਨੀ ਨਿਹਾਲ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ 'ਤੇ ਗ੍ਰਾਮ ਪੰਚਾਇਤ, ਟੂਰਨਾਮੈਂਟ ਕਮੇਟੀ, ਐੱਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 70ਵਾਂ ਸਾਲਾਨਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਇਸ ਖੇਡ ਮੇਲੇ ਦੌਰਾਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਪ੍ਰੋ: ਤੇਜਪਾਲ ਸਿੰਘ ਚੇਅਰਮੈਨ ਪਨਗਰੇਨ ਪੰਜਾਬ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ ਤੇ ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ, ਨਿਰਮਲ ਸਿੰਘ ਨਿੰਮਾ, ਮਾ: ਦਲਜਿੰਦਰ ਸਿੰਘ ਮੱਲ੍ਹੀ, ਪੰਚ ਗੁਰਪ੍ਰੀਤ ਸਿੰਘ ਗੋਪੀ, ਪੰਚ ਸੋਨੀ ਸਿੰਘ ਜੌਹਲ, ਗੁਰਪ੍ਰੀਤ ਸਿੰਘ ਜੱਸੀ, ਡਾ: ਕੇਵਲ ਸਿੰਘ, ਬਲਵਿੰਦਰ ਸਿੰਘ ਗੋਲੂ ਨੇ ਦੱਸਿਆ ਤਾਸ਼ (ਸੀਪ) ਮੁਕਾਬਲਿਆਂ ਵਿਚ ਪਿੰਡ ਬੋਪਾਰਾਏ, ਕੁਤਬਾ, ਗਾਗੇਵਾਲ ਤੇ ਕਾਤਰੋਂ ਦੀ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਏ, ਜੋ ਅਖ਼ੀਰ ਤੱਕ ਬੇਸਿੱਟਾ ਰਹੇ ਅਤੇ ਇੰਨ੍ਹਾਂ ਚਾਰੇ ਟੀਮਾਂ ਵਿਚਕਾਰ ਨਗਦ ਇਨਾਮ ਰਾਸ਼ੀ ਨੂੰ ਬਰਾਬਰ ਹਿੱਸਿਆਂ ਵਿਚ ਵੰਡਿਆ ਗਿਆ | ਰੱਸਾਕਸੀ ਮੁਕਾਬਲਿਆਂ ਵਿਚ ਤਲਵੰਡੀ ਅਕਲੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 11 ਹਜ਼ਾਰ ਰੁਪਏ ਅਤੇ ਬੋਪਾਰਾਏ ਖੁਰਦ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 71 ਸੌ ਦਾ ਨਗਦ ਇਨਾਮ ਜਿੱਤਿਆ | ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ 35 ਕਿਲੋ ਵਰਗ ਮੁਕਾਬਲਿਆਂ ਵਿਚ ਗਿਲਜ਼ੇ ਵਾਲਾ ਦੀ ਟੀਮ ਨੇ ਪਹਿਲਾ ਤੇ ਸਿੱਧਵਾਂ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕਬੱਡੀ 45 ਕਿਲੋੋ ਵਰਗ ਮੁਕਾਬਲਿਆਂ ਵਿਚ ਬੁਰਜ ਹਰੀ ਸਿੰਘ ਦੀ ਟੀਮ ਪਹਿਲਾ ਤੇ ਮਹਿਰੋਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਕਬੱਡੀ 55 ਕਿਲੋ ਵਿਚ ਗਿੱਦੜਵਿੰਡੀ ਦੀ ਟੀਮ ਜੇਤੂ ਤੇ ਗੱਗੀ ਕਲੱਬ ਜਲਾਲਦੀਵਾਲ ਦੀ ਟੀਮ ਉੱਪ ਜੇਤੂ ਬਣੀ, ਕਬੱਡੀ 65 ਕਿਲੋ ਵਰਗ ਵਿਚ ਹਰਿਆਣਾ ਤੇ ਕੰਗਣਵਾਲ ਦੀ ਟੀਮ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਬੱਡੀ ਓਪਨ (2 ਬਾਹਰੋਂ) ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ, ਜਿਸ ਵਿਚ ਫ਼ਸਵੀਆਂ ਟੀਮਾਂ ਆਪਸ ਵਿਚ ਭਿੜੀਆਂ, ਜਿਸ ਵਿਚੋਂ ਤਲਵੰਡੀ ਰਾਏ ਦੀ ਟੀਮ ਨੇ ਪਹਿਲਾ ਸਥਾਨ ਅਤੇ ਕੇਵਲ ਕਲੱਬ ਰਾਮਾ ਉੱਪ ਜੇਤੂ ਬਣੀ | ਕਬੱਡੀ ਓਪਨ ਦੇ ਮੁਕਾਬਲੇ ਵਿਚ ਬੈਸਟ ਜਾਫੀ ਦਾ ਖਿਤਾਬ ਮਨਜਿੰਦਰ ਸਿੰਘ ਤੇ ਰੇਡਰ ਦਾ ਖਿਤਾਬ ਕਰਨ ਹਰਮਨ ਜੰਡੀ ਨੇ ਜਿੱਤਿਆ, ਜਿੰਨ੍ਹਾਂ ਨੂੰ ਇਲੈਕਟ੍ਰੀਕਲ ਸਕੂਟਰੀਆਂ ਨਾਲ ਸਨਮਾਨਿਤ ਕੀਤਾ | ਇੰਨ੍ਹਾਂ ਜੇਤੂ ਟੀਮਾਂ ਨੂੰ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਟੂਰਨਾਮੈਂਟ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ, ਕੁਮੈਂਟਰਾਂ ਤੇ ਹੋਰਨਾਂ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਮੇਟੀ ਵਲੋਂ ਪਿ੍ੰਸੀਪਲ ਹਰਜੀਤ ਸਿੰਘ ਜਲਾਲਦੀਵਾਲ, ਮਾ: ਨਿਰਪਾਲ ਸਿੰਘ ਜਲਾਲਦੀਵਾਲ, ਮਾ: ਮੁਖਤਿਆਰ ਸਿੰਘ ਜਲਾਲਦੀਵਾਲ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਤੇ ਦਰਬਾਰਾ ਸਿੰਘ ਜੌਹਲ ਨੂੰ ਪ੍ਰਮੁੱਖ ਬੁਲਾਰਿਆਂ ਵਜੋਂ ਸਨਮਾਨਿਤ ਕੀਤਾ | ਇਸ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਸਿੱਧ ਕੁਮੈਂਟਰਾਂ ਵਲੋਂ ਪੰਜਾਬੀ ਟੋਟਕਿਆਂ ਤੇ ਅਖਾਣਾਂ ਰਾਹੀਂ ਕੁਮੈਂਟਰੀ ਕਰਕੇ ਮੈਚਾਂ ਦਾ ਖੂਬ ਰੰਗ ਬੰਨਿ੍ਹਆ | ਇਸ ਮੌਕੇ ਪੰਚ ਸਰਦਾਰਾ ਸਿੰਘ, ਪੰਚ ਬੂਟਾ ਸਿੰਘ, ਮਨਜੀਤ ਸਿੰਘ ਚੋਪੜਾ, ਮਨੀ ਸਿੰਘ ਇਟਲੀ, ਦਲਬਾਰਾ ਸਿੰਘ, ਦਲਜੀਤ ਸਿੰਘ ਪੂਨੀਆਂ, ਕਰਮਜੀਤ ਸਿੰਘ ਭੋਲਾ, ਦਰਸ਼ਨ ਸਿੰਘ ਢਿੱਲੋਂ, ਤਿੰਦੀ ਸਿੰਘ ਜੌਹਲ, ਦਰਬਾਰਾ ਸਿੰਘ, ਤਾਰਾ ਸਿੰਘ ਪੂਨੀਆਂ, ਹਰਪ੍ਰੀਤ ਸਿੰਘ ਬਿੱਲਾ, ਜਗਪਾਲ ਸਿੰਘ ਕਾਲੀ, ਸਤਨਾਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੀ ਇਸ ਵਾਰ ਮਹਾਂਵੀਰ ਜੈਯੰਤੀ 'ਤੇ ਜੀਵ ਹੱਤਿਆ 'ਤੇ ਲੱਗ ਸਕੇਗੀ ਪਾਬੰਦੀ? ਅਗਲੀ ਖ਼ਬਰ ਚੇਅਰਮੈਨ ਗੋਰਸੀਆਂ ਨੂੰ ਸਿੱਧਵਾਂ ਬੇਟ ਹਲਕੇ ਦਾ ਜ਼ੋਨ ਇੰਚਾਰਜ ਬਣਾਉਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।