18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਚੇਅਰਮੈਨ ਗੋਰਸੀਆਂ ਨੂੰ ਸਿੱਧਵਾਂ ਬੇਟ ਹਲਕੇ ਦਾ ਜ਼ੋਨ ਇੰਚਾਰਜ ਬਣਾਉਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਭਰੋਵਾਲ, ਗੋਰਸੀਆਂ

ਅਜੀਤ ਡੈਸਕ 31-03-2026
ਸਿੱਧਵਾਂ ਬੇਟ, 30 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਿਸ਼ਾ-ਨਿਰਦੇਸ਼ ਹੇਠ ਹਲਕਾ ਦਾਖਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਦਿਉਲ ਅਤੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਹਲਕਾ ਦਾਖਾ ਨੂੰ ਤਿੰਨ ਜ਼ੋਨਾਂ ਵਿਚ ਵੰਡਕੇ ਬੇਟ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ ਨੂੰ ਜ਼ੋਨ ਸਿੱਧਵਾਂ ਬੇਟ ਦਾ ਇੰਚਾਰਜ ਬਨਾਉਣ 'ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਡਾਇ: ਚਮਕੌਰ ਸਿੰਘ ਵਲੈਤੀਆ ਭਰੋਵਾਲ ਅਤੇ ਡਾ. ਪ੍ਰੇਮ ਸਿੰਘ ਹਾਂਸ ਗੋਰਸੀਆਂ ਨੇ ਇਸ ਨਿਯੁਕਤੀ 'ਤੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿੱਪ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਇਸ ਨਿਯੁਕਤੀ ਨਾਲ ਬੇਟ ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੇਟ ਇਲਾਕੇ ਦਾ ਜੋ ਸਰਬਪੱਖੀ ਵਿਕਾਸ ਹੋਇਆ ਐਣਾ ਕਿਸੇ ਹੋਰ ਸਕਰਾਰ ਵਿਚ ਨਹੀਂ ਹੋਇਆ ਅਤੇ ਸ਼ਾਇਦ ਹੋਰ ਸਰਕਾਰ ਐਣਾ ਵਿਕਾਸ ਕਰ ਵੀ ਨਾ ਸਕੇ | ਇਸ ਲਈ ਸੂਬੇ ਦਾ ਉੱਜ਼ਲਾ ਭਵਿੱਖ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਹੈ | ਉਨ੍ਹਾਂ ਆਖਿਆ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਵਿਧਾਇਕ ਤਾਰਾ ਸਿੰਘ ਗੋਰਸੀਆਂ ਨੇ ਕਈ ਦਹਾਕੇ ਪਹਿਲਾਂ ਸਿੱਧਵਾਂ ਬੇਟ ਤੋਂ ਲੁਧਿਆਣਾ ਤੱਕ ਰੇਤ ਦੇ ਵੱਡੇ-ਵੱਡੇ ਟਿੱਬਿਆਂ ਵਿਚੋਂ ਦੀ ਸੜਕ ਬਣਵਾਈ, ਜਿਸ ਨਾਲ ਰੇਤ ਦੇ ਟਿੱਬਿਆ ਵਾਲਾ ਇਹ ਇਲਾਕਾ ਖੁਸ਼ਹਾਲ ਹੋਣਾ ਸ਼ੁਰੂ ਹੋਇਆ | ਫਿਰ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਗਰਾਉਂ-ਜਲੰਧਰ ਮਾਰਗ ਉੱਪਰ ਦਰਿਆ ਸਤਲੁਜ 'ਤੇ 65 ਕਰੋੜ ਦੀ ਲਾਗਤ ਨਾਲ ਪੁਲ ਬਣਾ ਕੇ ਬੇਟ ਇਲਾਕੇ ਨੂੰ ਹੋਰ ਚਾਰ ਚੰਨ ਲਗਾ ਦਿੱਤੇ | ਕਿਸਾਨਾਂ ਦੀ ਬੰਜਰ ਪਈਆਂ ਜ਼ਮੀਨਾਂ ਦਾ ਮੁੱਲ ਪੈ ਗਿਆ | ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਸਮੇਂ ਹੀ ਬਹੁਤ ਘੱਟ ਖਰਚੇ 'ਤੇ ਦਰਿਆ ਸਤਲੁਜ ਨਜ਼ਦੀਕ ਕਿਸਾਨਾਂ ਦੀ ਕੱਚੀ ਜ਼ਮੀਨਾਂ ਦੀਆਂ ਰਜਿਟਰੀਆਂ ਕਰਕੇ ਉਨ੍ਹਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ | ਜਿਸ ਨਾਲ ਇਲਾਕੇ ਦੇ ਲੋਕ ਅਜੇ ਵੀ ਸ਼੍ਰੋਮਣੀ ਅਕਾਲੀ ਦੀਆਂ ਸਰਕਾਰਾਂ ਨੂੰ ਯਾਦ ਕਰ ਰਹੇ ਹਨ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਨਿਰੋਲ ਸਰਕਾਰ ਬਣੇਗੀ | ਇਸੇ ਦੌਰਾਨ ਸਾਬਕਾ ਸਰਪੰਚ ਜਸਵਿੰਦਰ ਸਿੰਘ ਛੀਨਾਂ, ਕਰਮ ਸਿੰਘ ਗੋਰਸੀਆਂ, ਇਕਬਾਲ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਕੁਲਦੀਪ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ ਆਦਿ ਨੇ ਵੀ ਚੇਅਰਮੈਨ ਗੋਰਸੀਆਂ ਦੀ ਨਿਯੁਕਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਹਲਕਾ ਇੰਚਾਰਜ ਜਸਕਰਨ ਸਿੰਘ ਦਿਉਲ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪਿੰਡ ਜਲਾਲਦੀਵਾਲ ਦਾ ਸਾਲਾਨਾ ਪੇਂਡੂ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਫੂਡ ਗਰੇਨ ਐਂਡ ਅਲਾਈਡ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਬਿੱਲਾ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।