03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਨਗਰ ਕੌਂਸਲ ਰਾਏਕੋਟ ਦੇ ਸਾਬਕਾ ਮੀਤ ਪ੍ਰਧਾਨ ਮੁਲਖ ਰਾਜ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ

ਅਜੀਤ ਡੈਸਕ 30-03-2026
• ਠੇਕੇਦਾਰ, ਖ਼ਾਲਸਾ, ਤਲਵੰਡੀ, ਗਿੱਲ, ਢਿੱਲਵਾਂ ਵਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
ਰਾਏਕੋਟ, 29 ਮਾਰਚ (ਬਲਵਿੰਦਰ ਸਿੰਘ ਲਿੱਤਰ)-ਆਮ ਆਦਮੀ ਪਾਰਟੀ ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਮਾਲਵਾ ਜ਼ੋਨ ਵਾਈਸ ਕੋਆਰਡੀਨੇਟਰ ਤੇ ਯੂਥ 'ਆਪ' ਆਗੂ ਮਨਜੀਤ ਸਿੰਘ ਰਾਏਕੋਟ ਤੇ ਮਨਜਿੰਦਰ ਸਿੰਘ ਕਾਕੂ ਕੈਨੇਡਾ ਦੇ ਪੂਜ਼ਨੀਕ ਪਿਤਾ ਸਾਬਕਾ ਕੌਂਸਲਰ ਮੁਲਖ ਰਾਜ ਸਿੰਘ (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਰਾਏਕੋਟ) ਵਾਸੀ ਕੱਚਾ ਕਿਲ੍ਹਾ ਰਾਏਕੋਟ ਸੰਖੇਪ ਬਿਮਾਰੀ ਕਾਰਨ ਸਵਰਗਵਾਸ ਹੋ ਗਏ ਸਨ | ਜਿਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬੇ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇੜੇ ਟੈਲੀਫੋਨ ਐਕਸਚੇਂਜ ਰਾਏਕੋਟ ਵਿਖੇ ਕਰਵਾਇਆ ਗਿਆ | ਇਸ ਮੌਕੇ ਭਾਈ ਗੁਰਮਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਡਾ. ਟੀਪੀ ਸਿੰਘ (ਪ੍ਰਧਾਨ ਗਰੁੱਪ), ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੋ. ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗਰੇਨ ਪੰਜਾਬ, ਸੁਖਜੀਤ ਸਿੰਘ ਢਿੱਲਵਾਂ ਸੂਬਾ ਪ੍ਰਧਾਨ ਬੀ.ਸੀ ਵਿੰਗ 'ਆਪ' ਪਾਰਟੀ, ਬਲਵਿੰਦਰ ਸਿੰਘ ਸੰਧੂ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੁਲਖ ਰਾਜ ਸਿੰਘ ਦੀ ਮੌਤ ਦਾ ਘਾਟਾ ਜਿੱਥੇ ਪਰਿਵਾਰ ਲਈ ਅਸਹਿ ਹੈ, ਉੱਥੇ ਹੀ ਉਨ੍ਹਾਂ ਦਾ ਵਿਛੋੜਾ ਇਲਾਕੇ ਤੇ ਸ਼ਹਿਰ ਵਾਸੀਆਂ ਲਈ ਵੱਡਾ ਘਾਟਾ ਹੈ | ਉਨ੍ਹਾਂ ਆਖਿਆ ਕਿ ਮੁਲਖ ਰਾਜ ਸਿੰਘ ਵਲੋਂ ਕੌਂਸਲਰ ਰਹਿੰਦਿਆਂ ਹਮੇਸ਼ਾ ਲੋਕਾਂ ਦੀ ਮੱਦਦ ਕੀਤੀ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਰਹੇ | ਇਸ ਲਈ ਉਨ੍ਹਾਂ ਦੇ ਵਿਛੋੜੇ ਨਾਲ ਹਰ ਅੱਖ ਨਮ ਹੋਈ ਹੈ | ਆਗੂਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਮੁਲਖ ਰਾਜ ਸਿੰਘ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ | ਇਸ ਸਮੇਂ ਸਟੇਜ਼ ਸਕੱਤਰ ਦੀ ਸੇਵਾ ਮਾ. ਨਿਰਪਾਲ ਸਿੰਘ ਜਲਾਲਦੀਵਾਲ ਵਲੋਂ ਨਿਭਾਈ ਗਈ | ਇਸ ਤੋਂ ਇਲਾਵਾ ਪੋਤਰੀ ਜਪੁਜੀਤ ਕੌਰ ਵਲੋਂ ਆਪਣੇ ਪੂਜ਼ਨੀਕ ਦਾਦਾ ਜੀ ਸਵ: ਮੁਲਖ ਰਾਜ ਸਿੰਘ ਦੀ ਯਾਦ 'ਚ ਵੈਰਾਗਮਈ ਸ਼ਬਦ ਸ਼ਾਂਝੇ ਕੀਤੇ | ਇਸ ਮੌਕੇ ਪਰਿਵਾਰ ਵਲੋਂ ਮੁਲਖ ਰਾਜ ਸਿੰਘ ਦੀ ਯਾਦ 'ਚ ਧਾਰਮਿਕ ਅਸਥਾਨਾਂ ਤੇ ਸਿੱਖਿਆ ਸੰਸਥਾਵਾਂ ਨੂੰ ਦਾਨ ਰਾਸ਼ੀ ਦਿੱਤੀ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਮੁਲਖ ਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ੋਕ ਸੰਦੇਸ਼ ਭੇਜੇ ਗਏ | ਇਸ ਮੌਕੇ ਜੀਵਨ ਸਿੰਘ ਸੰਗੋਵਾਲ ਵਿਧਾਇਕ ਹਲਕਾ ਗਿੱਲ, ਧਰਮਪਤਨੀ ਬੀਬੀ ਕਮਲਜੀਤ ਕੌਰ, ਧੀ ਮਨਪ੍ਰੀਤ ਕੌਰ, ਜਵਾਈ ਹਰਵਿੰਦਰ ਸਿੰਘ, ਹਰੀ ਸਿੰਘ, ਗੁਰਦੇਵ ਸਿੰਘ, ਭੈਣ ਪਿ੍ੰਸੀਪਲ ਗੁਰਦੇਵ ਕੌਰ, ਚੰਦ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਮਨਦੀਪ ਸਿੰਘ ਗਿੱਲ ਸ਼ਹਿਰੀ ਪ੍ਰਧਾਨ ਅਕਾਲੀ ਦਲ, ਪ੍ਰਭਜੋਤ ਸਿੰਘ ਧਾਲੀਵਾਲ ਮੁੱਖ ਬੁਲਾਰਾ ਯੂਥ ਅਕਾਲੀ ਦਲ, ਮਨਪ੍ਰੀਤ ਸਿੰਘ ਤਲਵੰਡੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਮਲ ਸੁਖਾਣਾ ਪੀ.ਏ. ਵਿਧਾਇਕ ਰਾਏਕੋਟ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ, ਠੇਕੇਦਾਰ ਬਾਵਾ ਸਿੰਘ ਗਿੱਲ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਚੇਅਰਮੈਨ ਮਹਿੰਦਰਪਾਲ ਸਿੰਘ ਸਿੱਧੂ, ਰਾਮ ਕੁਮਾਰ ਛਾਪਾ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਜਥੇਦਾਰ ਮੋਹਣ ਸਿੰਘ ਤਲਵੰਡੀ, ਸੁਖਜੀਤ ਸਿੰਘ ਬੱਗੀ ਝੋਰੜਾਂ, ਜਗਤਾਰ ਸਿੰਘ ਤਾਰਾ ਤਲਵੰਡੀ, ਰਾਜਦੀਪ ਸਿੰਘ ਆਂਡਲੂ, ਨਰਿੰਦਰ ਡਾਬਰ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਸਰਪੰਚ ਗੁਰਪਾਲ ਸਿੰਘ ਜੰਡ, ਮਨਸਾ ਖਾਂ ਨੱਥੋਵਾਲ, ਡਾ. ਹਰਪਾਲ ਸਿੰਘ ਗਰੇਵਾਲ, ਡਾ. ਅਸ਼ੋਕ ਸ਼ਰਮਾ, ਬਾਬਾ ਸੋਹਣ ਸਿੰਘ ਤਾਜਪੁਰ, ਪਿ੍ਤਪਾਲ ਸਿੰਘ ਬਾਘਾ, ਸੁਦਰਸ਼ਨ ਜੋਸ਼ੀ ਪ੍ਰਧਾਨ ਨਗਰ ਕੌਂਸਲ ਰਾਏਕੋਟ, ਦਲਜੀਤ ਸਿੰਘ ਸੋਖਲ ਫੀਡ, ਸਰਪੰਚ ਪਿ੍ਤਪਾਲ ਸਿੰਘ ਜੇਪੀ ਜਲਾਲਦੀਵਾਲ, ਸੰਜੀਵ ਕੁਮਾਰ ਬੌਵਾ ਗੋਇਲ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ, ਕੁਲਵਿੰਦਰ ਸਿੰਘ ਭੱਟੀ, ਪਿ੍ੰਸੀਪਲ ਛੈਂਬਰ ਸਿੰਘ ਬੜਿੰਗ, ਕਾਮਰੇਡ ਦਲਜੀਤ ਗੋਰਾ, ਗੁਰਮਿੰਦਰ ਸਿੰਘ ਗੋਗੀ ਸੀਲੋਆਣੀ, ਸਰਪੰਚ ਬਲਜੀਤ ਸਿੰਘ ਉੱਪਲ ਸਹਿਬਾਜ਼ਪੁਰਾ, ਮਾ. ਅਵਤਾਰ ਸਿੰਘ ਹਿੱਸੋਵਾਲ, ਜਸਕਰਨ ਸਿੰਘ ਲੱਕੀ ਬੁੱਟਰ, ਮਨਪ੍ਰੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਬਸਰਾਉਂ, ਇੰਦਰਪਾਲ ਗੋਲਡੀ, ਇੰਦਰਪਾਲ ਸਿੰਘ ਕਮਾਲਪੁਰਾ, ਪਰਮਜੀਤ ਸਿੰਘ ਪੰਮਾ ਹੋਟਲ ਵਾਲਾ, ਠੇਕੇਦਾਰ ਰਸ਼ਵੀਰ ਸਿੰਘ ਬੁੱਧੂ, ਅਮਰ ਸਿੰੰਘ ਭੋਲਾ ਭੈਣੀ ਦਰੇੜਾਂ, ਸਾਬਕਾ ਸਰਪੰਚ ਦੀਪਾ ਜਲਾਲਦੀਵਾਲ, ਰਾਜੂ ਧੀਂਗੜਾ, ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ. ਕੁਲਵਿੰਦਰ ਸਿੰਘ, ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਗੁਰਸੇਵਕ ਸਿੰਘ, ਸੁਖਬੀਰ ਸਿੰਘ ਰਾਏ, ਜਗਰੂਪ ਸਿੰਘ ਧਾਲੀਵਾਲ, ਨੰਬਰਦਾਰ ਅਵਤਾਰ ਸਿੰਘ ਰਾਏਕੋਟ, ਲਵਜਿੰਦਰ ਸਿੰਘ ਨੱਤ, ਦਲੀਪ ਸਿੰਘ ਛਿੱਬਰ ਪ੍ਰਧਾਨ ਅਨਾਜ਼ ਮੰਡੀ ਮਜ਼ਦੂਰ ਯੂਨੀਅਨ, ਸਾਬਕਾ ਕੌਂਸਲਰ ਨਛੱਤਰ ਸਿੰਘ, ਮਾ. ਹਮੀਰ ਸਿੰਘ ਰਾਏਕੋਟ, ਜਥੇਦਾਰ ਗੁਰਚੀਨ ਸਿੰਘ ਰੱਤੋਵਾਲ, ਸਾਬਕਾ ਸਰਪੰਚ ਕਮਿੱਕਰ ਸਿੰਘ ਅੱਬੂਵਾਲ, ਅੰਮਿ੍ਤਪਾਲ ਸਿੰਘ ਬੜੂੰਦੀ, ਮਨਪ੍ਰੀਤ ਸਿੰਘ ਰਾਜੋਆਣਾ, ਪ੍ਰਧਾਨ ਜਗਦੇਵ ਸਿੰਘ ਗਰੇਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਵਲੋਂ ਜਗਰਾਉਂ ਹਲਕੇ 'ਚ ਦੋ ਰੋਜ਼ਾ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਸ਼ੁਰੂ ਅਗਲੀ ਖ਼ਬਰ ਪਿੰਡ ਪੋਨਾ ਵਿਖੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ 14ਵਾਂ ਤਰਕਸ਼ੀਲ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।