02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਖੇਲੋ ਮਾਸਟਰਜ਼ ਨੈਸ਼ਨਲ ਖੇਡਾਂ 'ਚ ਸੁਰਜੀਤ ਸਿੰਘ ਸੁਧਾਰ ਨੇ ਜਿੱਤੇ ਤਿੰਨ ਸੋਨ ਤਗ਼ਮੇ

ਅਜੀਤ ਡੈਸਕ 30-03-2026
ਗੁਰੂਸਰ ਸੁਧਾਰ, 29 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਚੰਡੀਗੜ੍ਹ ਵਿਖੇ ਕਰਵਾਈ ਗਈ ਖੋਲੋ ਮਾਸਟਰਜ਼ ਨੈਸ਼ਨਲ ਖੇਡਾਂ ਵਿਚ ਵੈਟਰਨ ਐਥਲੀਟ ਸੁੁਰਜੀਤ ਸਿੰਘ ਨੇ 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ ਵਿਚ ਤਿੰਨ ਸੋਨ ਤਗ਼ਮੇ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ | ਇਸ ਤੋਂ ਬਿਨਾਂ 4ਗੁਣਾ100 ਮੀਟਰ ਦੌੜ ਵਿਚ ਚਾਂਦੀ ਦਾ ਤਗ਼ਮਾ ਜਿੱਤਣ ਵਿਚ ਸਫ਼ਲਤਾ ਪ੍ਰਾਪਤ ਕੀਤੀ | ਸੁਰਜੀਤ ਸਿੰਘ ਸੁਧਾਰ ਨੇ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਵੈਟਰਨ ਵੈੱਲਫ਼ੇਅਰ ਆਰਗੇਨਾਈਜੇਸਨ ਜ਼ਿਲ੍ਹਾ ਲੁੁਧਿਆਣਾ ਅਤੇ ਸੂਬੇ ਸਮੇਤ ਪਿੰਡ ਸੁਧਾਰ ਦਾ ਨਾਂਅ ਰੌਸ਼ਨ ਕੀਤਾ ਹੈ | ਕੈਪਟਨ ਬਲਵਿੰਦਰ ਸਿੰਘ ਵੀ ਡਬਲਿਊ ਓ ਇੰਡੀਆ ਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਵਲੋਂ ਸੁਰਜੀਤ ਸਿੰਘ ਸੁਧਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਬਦਲੇ ਹਾਰਦਿਕ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਗਰਾਉਂ ਵਿਖੇ ਕਰਵਾਇਆ 47ਵਾਂ ਸਮਾਗਮ ਸ਼ਰਧਾ ਤੇ... ਅਗਲੀ ਖ਼ਬਰ ਲੋਕ ਸੇਵਾ ਸੁਸਾਇਟੀ ਨੇ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।