28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਬੜੂੰਦੀ 'ਚ ਮੋਟਰਾਂ ਵਾਲੇ 4 ਟਰਾਂਸਫਰਮਰ ਚੋਰੀ

ਅਜੀਤ ਡੈਸਕ 26-03-2026
ਲੋਹਟਬੱਦੀ, 25 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਇਲਾਕੇ 'ਚ ਸਰਗਰਮ ਤਾਰ ਚੋਰ ਅਤੇ ਟਰਾਂਸਫਰਮਰ ਗਿਰੋਹ ਬੀਤੀ ਰਾਤ ਪਿੰਡ ਬੜੂੰਦੀ ਵਿਖੇ ਰਸੂਲਪੂਰ ਵਾਲੀ ਸੜਕ 'ਤੇ ਮੋਟਰਾਂ ਵਾਲੇ 4 ਟਰਾਂਸਫਰਮਰ ਚੋਰੀ ਕਰਨ 'ਚ ਕਾਮਯਾਬ ਹੋਇਆ ਹੈ | ਜਿਕਰਯੋਗ ਹੈ ਕਿ ਜੋ ਟਰਾਂਸਫਰਮਰ ਚੋਰੀ ਹੋਏ ਹਨ ਇਹ ਟਰਾਂਸਫਰਮਰ ਪਿੰਡ ਦੇ ਮੋਹਤਵਰ ਆਗੂਆਂ ਭਾਵ ਸਾਬਕਾ ਸਰਪੰਚ, ਸਾਬਕਾ ਸੰਮਤੀ ਮੈਂਬਰ, ਸਾਬਕਾ ਪੰਚ ਅਤੇ ਖੇਤੀਬਾੜੀ ਸਭਾ ਦੇ ਪ੍ਰਧਾਨ ਦੀਆਂ ਖੇਤੀਬਾੜੀ ਮੋਟਰਾਂ ਨੂੰ ਬਿਜਲੀ ਸਪਲਾਈ ਦਿੰਦੇ ਸਨ | ਭਾਵੇਂ ਮੋੋਟਰ ਮਾਲਕਾਂ ਵਲੋਂ ਪਹਿਲਾਂ ਹੀ ਆਪਣੇ ਖੇਤਾਂ 'ਚ ਮੋਟਰਾਂ ਦੀਆਂ ਤਾਰਾਂ ਅਤੇ ਟਰਾਂਸਫਰਮਰਾਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ, ਪ੍ਰੰਤੂ ਫਿਰ ਵੀ ਚੋਰ ਗਿਰੋਹ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਝਕਾਨੀ ਦੇ ਗਿਆ | ਚੋਰਾਂ ਵਲੋਂ ਟਰਾਂਸਫਰਮਰਾਂ ਨੂੰ ਖੰਭਿਆਂ ਤੋਂ ਹੇਠਾਂ ਸੁੱਟ ਕੇ ਬੇਖੌਫ਼ ਤੇਲ ਕੱਢਿਆ ਗਿਆ ਅਤੇ ਆਪਣੀ ਮੰਜ਼ਿਲ ਵੱਲ ਵਧਦੇ ਬਣੇ | ਹੁਣ ਜੇਕਰ ਚੋਰਾਂ ਦਾ ਸ਼ਿਕਾਰ ਹੋਏ ਮੋਹਤਵਰਾਂ ਦਾ ਜਿਕਰ ਕਰੀਏ ਤਾਂ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਗੁਰਸ਼ਰਨ ਸਿੰਘ ਗਰੇਵਾਲ, ਬਲਕਾਰ ਸਿੰੰਘ ਜਰਮਨ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਮੌਜੂਦਾ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾ ਬੜੂੰਦੀ, ਧਰਮਜੀਤ ਸਿੰਘ ਦੀ ਮੋਟਰ ਜਿਸ ਪਰ ਰਾਜਿੰਦਰ ਸਿੰਘ ਕਾਕਾ ਸਾਬਕਾ ਅਧਿਕਾਰਤ ਪੰਚ ਬੜੂੰਦੀ ਖੇਤੀ ਕਰਦਾ ਹੈ | ਚੋਰਾਂ ਵਲੋਂ ਕੀਤੀ ਗਈ ਇਹ ਕਾਰਵਾਈ ਨੂੰ ਪਿੰਡ ਬੜੂੰਦੀ ਵਾਸੀ ਬੜੇ ਹੈਰਾਨੀ ਭਰੇ ਨਜ਼ਰੀਏ ਨਾਲ ਵੇਖ ਰਹੇ ਹਨ | ਦੂਜੇ ਪਾਸੇ ਚੋਰ ਗਿਰੋਹ ਵਲੋਂ ਕੁਝ ਦਿਨ ਪਹਿਲਾਂ ਪਿੰਡ ਰਛੀਨ 'ਚ ਮੋਟਰਾਂ 'ਤੇ ਤਾਰਾਂ, ਟਰਾਂਸਫਰਮਰਾਂ ਦਾ ਤੇਲ ਚੋਰੀ ਕੀਤਾ ਹੈ | ਚੌਕੀ ਇੰਚਾਰਜ ਲੋਹਟਬੱਦੀ ਬੂਟਾ ਖਾਂ ਦੋਸ਼ੀਆਂ ਦੀ ਸ਼ਨਾਖਤ ਲਈ ਜਾਂਚ ਕਰ ਰਹੇ ਹਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਜ਼ੋਰਾਂ 'ਤੇ... ਅਗਲੀ ਖ਼ਬਰ ਰਾਏਕੋਟ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਦਾ ਜ਼ਬਰੀ ਐਂਟਰੀ ਵਸੂਲਣ ਦਾ ਭਾਂਡਾ ਫੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।