08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸੁਧਾਰ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅਜੀਤ ਡੈਸਕ 22-02-2026
ਗੁਰੂਸਰ ਸੁਧਾਰ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਲੁਧਿਆਣਾ ਵਲੋਂ ਕਾਲਜ ਡਿਵੈਲਪਮੈਂਟ ਕਾਊਾਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ 'ਨੈਤਿਕਤਾ, ਨਵੀਨਤਾ ਅਤੇ ਭਾਰਤੀ ਗਿਆਨ ਪ੍ਰਣਾਲੀ ਰਾਹੀਂ ਅਧਿਆਪਕਾਂ ਨੂੰ ਸਸ਼ਕਤ ਬਣਾਉਣਾ' ਵਿਸ਼ੇ 'ਤੇ ਇਕ ਦਿਨਾ ਰਾਸ਼ਟਰੀ ਸੈਮੀਨਾਰ ਸਫ਼ਲਤਾਪੂਰਵਕ ਕਰਵਾਇਆ ਗਿਆ | ਸੈਮੀਨਾਰ ਦੀ ਸ਼ੁਰੂਆਤ ਕਾਲਜ ਸ਼ਬਦ ਗਾਇਨ ਨਾਲ ਹੋਈ | ਸਹਾਇਕ ਪ੍ਰੋਫ਼ੈਸਰ ਡਾ: ਮਿੰਨੀ ਸ਼ਰਮਾ ਨੇ ਸੈਮੀਨਾਲ ਬਾਰੇ ਜਾਣ-ਪਛਾਣ ਕਰਵਾਈ | ਕਾਲਜ ਪਿ੍ੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੋਂ ਆਏ ਪ੍ਰੋਫ਼ੈਸਰ, ਪਿ੍ੰਸੀਪਲ ਸਹਿਬਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ | ਡਾ: ਗਰਚਾ ਨੇ ਕਿਹਾ ਕਿ ਸੈਂਕੜੇ ਤੋਂ ਵੱਧ ਪ੍ਰਤੀਭਾਗੀਆਂ ਦੇ ਖੋਜ ਪਰਚੇ ਹੁਣ ਤੱਕ ਭੇਜੇ ਜਾ ਚੁੱਕੇ ਹਨ ਜੋ ਕਿ ਭਾਰਤ ਦੀਆਂ ਵੱਖੋ-ਵੱਖ 22 ਯੂਨੀਵਰਸਿਟੀਆਂ ਅਤੇ 40 ਕਾਲਜਾਂ ਦੇ ਪ੍ਰੋਫ਼ੈਸਰ ਸਹਿਬਾਨਾਂ ਅਤੇ ਖੋਜਾਰਥੀਆਂ ਦੁਆਰਾ ਲਿਖੇ ਗਏ ਹਨ | ਪ੍ਰੋ: (ਡਾ.) ਰਵੀ ਇੰਦਰ ਸਿੰਘ ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਭਾਸ਼ਣ ਦੌਰਾਨ ਕਿਹਾ ਕਿ ਸੈਮੀਨਾਰ ਦਾ ਵਿਸ਼ਾ ਬਿਲਕੁਲ ਅੱਜ ਦੇ ਮੌਕੇ ਦੇ ਅਨੁਕੂਲ ਲਿਆ ਗਿਆ ਹੈ ਤੇ ਇਸ ਲਈ ਉਨ੍ਹਾਂ ਕਾਲਜ ਨੂੰ ਵਧਾਈ ਦਿੱਤੀ | ਇਸ ਤੋਂ ਬਾਅਦ ਬੀ.ਟੀ.ਟੀ.ਸੀ. ਮੁੰਬਈ ਦੇ ਉੱਪ ਪਿ੍ੰਸੀਪਲ ਅਤੇ ਡਾਇਰੈਕਟਰ ਐਲੂਮਨੀ ਐਂਡ ਨੈੱਟਵਰਕਿੰਗ ਐੱਚ.ਐੱਸ.ਐੱਨ.ਸੀ. ਯੂਨੀਵਰਸਿਟੀ ਮੁੰਬਈ ਤੋਂ ਪ੍ਰੋ. (ਡਾ.) ਮਨਦੀਪ ਕੌਰ ਕੋਚਰ ਨੇ 'ਭਾਰਤੀ ਗਿਆਨ ਪ੍ਰਣਾਲੀ' ਵਿਸ਼ੇ 'ਤੇ ਵਿਸਤਿ੍ਤ ਵਿਚਾਰ ਪੇਸ਼ ਕੀਤਾ | ਇਸ ਮਗਰੋਂ 'ਅਧਿਆਪਨ ਅਤੇ ਸਕੂਲ ਲੀਡਰਸ਼ਿੱਪ ਵਿਚ ਮੁੱਲ-ਆਧਾਰਿਤ ਨੈਤਿਕ ਫ਼ੈਸਲਾ ਕਰਨ' ਵਿਸ਼ੇ 'ਤੇ ਡਾ. ਤੀਰਥ ਸਿੰਘ ਪਿ੍ੰਸੀਪਲ, ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ਼ ਐਜੂਕੇਸ਼ਨ ਬਰਨਾਲਾ ਨੇ ਸੰਬੋਧਨ ਕੀਤਾ | ਡਾ. ਮਨਪ੍ਰੀਤ ਕੌਰ ਪਿ੍ੰਸੀਪਲ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ 'ਸਮਾਵੇਸ਼ਤਾ ਅਤੇ ਸਮਾਜਿਕ ਨਿਆਂ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਜਗਰਾਉਂ ਦੇ ਮੈਂਟਰ ਸ. ਅਮਨਦੀਪ ਸਿੰਘ ਨੇ 'ਸਮਾਵੇਸ਼ੀ ਅਤੇ ਦਿਲਚਸਪ ਜਮਾਤ-ਕਮਰਿਆਂ ਲਈ ਨਵੀਨਤਾਕਾਰੀ ਸਿੱਖਿਆ ਸ਼ਾਸਤਰ' ਵਿਸ਼ੇ 'ਤੇ ਭਾਸ਼ਣ ਦਿੱਤਾ | ਅੰਤ ਵਿਚ ਡਾ. ਰਛਪਾਲ ਸਿੰਘ ਨੇ ਸਾਰੇ ਵੱਖ-ਵੱਖ ਵਿਦਿਆਕ ਸੰਸਥਾਵਾਂ ਤੋਂ ਆਏ ਪ੍ਰੋਫ਼ੈਸਰ ਸਹਿਬਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀ ਟੀਮਾਂ ਦਾ ਧੰਨਵਾਦ ਕੀਤਾ | ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਅਤੇ ਸਕੱਤਰ ਡਾ: ਐੱਸ.ਐੱਸ. ਥਿੰਦ ਨੇ ਇਸ ਰਾਸ਼ਟਰੀ ਸੈਮੀਨਾਰ ਦੇ ਕਨਵੀਨਰ ਪਿ੍ੰ. ਡਾ. ਪਰਗਟ ਸਿੰਘ ਗਰਚਾ ਅਤੇ ਆਯੋਜਕ ਕਮੇਟੀ ਡਾ. ਰਛਪਾਲ ਸਿੰਘ ਗਿੱਲ, ਡਾ. ਜਸਬੀਰ ਕੌਰ, ਡਾ. ਜਸਲੀਨ ਕੌਰ ਅਤੇ ਡਾ. ਜਗਜੀਤ ਸਿੰਘ ਨੂੰ ਸੈਮੀਨਾਰ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ | ਇਸ ਮੌਕੇ ਡਾ. ਅਮਨਦੀਪ ਕੌਰ, ਡਾ. ਤਿ੍ਪਤਾ ਪਰਮਾਰ, ਡਾ. ਮਨੂੰ ਚੱਢਾ, ਡਾ: ਗੁਰਵਿੰਦਰ ਸਿੰਘ, ਡਾ: ਰਮਨਦੀਪ ਕੌਰ ਸਿੱਧੂ, ਡਾ. ਜਸਵੀਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਕੇ.ਯੂ (ਡਕੌਂਦਾ-ਹਸਨਪੁਰ) ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਜਾਰੀ ਰੱਖੇਗਾ ਅਗਲੀ ਖ਼ਬਰ ਡੀ.ਟੀ.ਐੱਫ. ਬਲਾਕ ਸੁਧਾਰ ਤੋਂ ਅੱਜ ਦੀ ਅਨੰਦਪੁਰ ਰੈਲੀ ਲਈ ਜਾਵੇਗਾ ਵੱਡਾ ਜਥਾ-ਸੁਧਾਰ, ਹੇਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।