30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਵਲੋਂ ਮੁੱਖ ਮੰਤਰੀ ਨਾਲ ਸਮਾਂ ਮਿਲਣ 'ਤੇ ਧਰਨਾ ਖ਼ਤਮ-ਮਾ: ਬੁਰਜ ਲਿੱਟਾਂ

ਅਜੀਤ ਡੈਸਕ 25-01-2026
ਹਲਵਾਰਾ, 24 ਜਨਵਰੀ (ਮਨਦੀਪ ਸਿੰਘ ਉੱਭੀ)-ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਰਜਿ 196 ਪੰਜਾਬ ਵਲੋਂ ਸੁਨਾਮ ਵਿਖੇ ਪਿਛਲੇ 9 ਦਿਨਾਂ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਨਜ਼ਦੀਕ ਰੇਲਵੇ ਪੁਲ ਹੇਠਾਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ, ਕਿਉਂਕਿ ਚਾਰ ਸਾਲ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਜਿਸ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਮੱਥਾ ਟੇਕ ਸਰਕਾਰ ਦਾ ਗਠਨ ਕੀਤਾ, ਦੇਸ਼ ਭਗਤੀ ਦਾ ਰਾਗ ਅਲਾਪਿਆ, ਸੰਤਰੀ ਪੱਗ ਬੰਨ੍ਹੀ, ਪਰ ਆਜ਼ਾਦੀ ਘੁਲਾਟੀਆ ਦੀ ਸਾਰ ਤੱਕ ਨਹੀਂ ਲਈ | ਜਿਸਦੇ ਰੋਸ ਵਜੋਂ ਆਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 129ਵਾਂ ਜਨਮ ਦਿਨ ਵੀ ਇਸੇ ਧਰਨੇ ਵਿਚ ਪੰਜਾਬ ਪੱਧਰੀ ਸਮਾਗਮ ਦੇ ਤੌਰ 'ਤੇ ਮਨਾਇਆ | ਇਸ ਮੌਕੇ ਸੂਬਾ ਸਰਪ੍ਰਸਤ ਹਰਿੰਦਰਪਾਲ ਸਿੰਘ ਖ਼ਾਲਸਾ, ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰਨਾਲਾ, ਬਲਵਿੰਦਰ ਸਿੰਘ ਛੰਨਾ, ਸੂਬਾ ਖ਼ਜ਼ਾਨਚੀ ਤੇ ਸੂਬਾ ਸਕੱਤਰ ਰਵਿੰਦਰ ਸਿੰਘ ਨਗਲਾ, ਮਾ: ਅਵਤਾਰ ਸਿੰਘ ਬੁਰਜ ਲਿੱਟਾਂ ਨੇ ਦੱਸਿਆ ਕਿ ਕੱਲ੍ਹ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐੱਸ.ਪੀ. ਨਵਰੀਤ ਵਿਰਕ, ਡੀ.ਐੱਸ.ਪੀ ਹਰਵਿੰਦਰ ਸਿੰਘ ਖਹਿਰਾ ਸੁਨਾਮ, ਡੀ.ਐੱਸ.ਪੀ ਸੁਖਦੇਵ ਸਿੰਘ ਸੰਗਰੂਰ ਦੀ ਅਗਵਾਈ ਹੇਠ ਸੂਬਾ ਆਗੂਆਂ ਦੀ ਮੀਟਿੰਗ ਹੋਈ | ਜਿਸ ਵਿਚ ਡੀ.ਸੀ. ਸੰਗਰੂਰ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ | ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੈਡਮ ਰਾਜਵਿੰਦਰ ਕੌਰ ਪੱਤਰ ਲੈ ਕੇ ਪਹੁੰਚੇ | ਜਿਸ ਵਿਚ ਮੁੱਖ ਮੰਤਰੀ ਨਾਲ 28 ਜਨਵਰੀ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ | ਜਿਸ 'ਤੇ ਸੰਸਥਾ ਦੇ ਵਿਚਾਰ ਉਪਰੰਤ ਧਰਨਾ ਚੁੱਕਿਆ ਗਿਆ ਅਤੇ ਆਗੂਆਂ ਨੇ ਕਿਹਾ 26 ਜਨਵਰੀ ਗਣਤੰਤਰ ਦਿਵਸ ਤੇ ਸਮਾਗਮ ਵਿਚ ਸ਼ਾਮਿਲ ਹੋ ਕੇ ਝੰਡੇ ਨੂੰ ਸਲਾਮੀ ਦੇਣ ਜਾਣਗੇ, ਪਰ ਸਰਕਾਰੀ ਸਨਮਾਨ ਨਹੀਂ ਲਿਆ ਜਾਵੇਗਾ, ਜਿੰਨ੍ਹੀ ਦੇਰ ਸਾਡੀਆਂ ਜਾਇਜ਼ ਮੰਗਾਂ ਦਾ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ | ਇਸ ਧਰਨੇ ਵਿਚ ਲੰਗਰ ਦੀ ਸੇਵਾ ਨਿਭਾ ਰਹੇ ਮੈਂਬਰ ਅਜੀਤਪਾਲ ਸਿੰਘ ਪਾਲੀ, ਸਵਰਨਜੀਤ ਸਿੰਘ ਸੋਨੀ, ਨਿਰਭੈ ਸਿੰਘ ਬਠਿੰਡਾ, ਨਿਰਮਲ ਸਿੰਘ ਮੁਕਤਸਰ ਸਾਹਿਬ, ਗੁਰਦੀਪ ਸਿੰਘ ਮੌੜ ਜੋਗਿੰਦਰ ਸਿੰਘ ਢੱਡਰੀਆਂ ਦੀ ਸ਼ਲਾਘਾ ਕੀਤੀ | ਸਟੇਜ਼ ਦੀ ਕਾਰਵਾਈ ਸਕੱਤਰ ਰਵਿੰਦਰ ਨੰਗਲਾ ਨੇ ਬਾਖੂਬੀ ਨਿਭਾਈ | ਇਸ ਮੌਕੇ ਭਰਪੂਰ ਸਿੰਘ, ਰਘਵੀਰ ਸਿੰਘ ਜਟਾਣਾਂ ਮਾਨਸਾ, ਜਗਦੀਪ ਸਿੰਘ ਧਨੇਠਾ ਪਟਿਆਲਾ, ਮਲਕੀਤ ਸਿੰਘ ਬਰਨਾਲਾ, ਬਲਦੇਵ ਸਿੰਘ ਫਰੀਦਕੋਟ, ਮਨਜੀਤ ਸਿੰਘ ਸੰਗਰੂਰ, ਅਵਤਾਰ ਸਿੰਘ ਮੋਗਾ, ਅਵਤਾਰ ਸਿੰਘ ਬੁਟਾਰੀ, ਪਰਮਜੀਤ ਸਿੰਘ ਮਲੇਰਕੋਟਲਾ, ਸਕੱਤਰ ਸਿੰਘ ਤਰਨਤਾਰਨ, ਭਜਨ ਸਿੰਘ ਫਾਜ਼ਿਲਕਾ, ਹਰਦੀਪ ਸਿੰਘ ਹੁਸ਼ਿਆਰਪੁਰ, ਰਾਜਪਾਲ ਕੌਰ ਬਰਨਾਲਾ, ਜਤਿੰਦਰ ਸਿੰਘ ਭੱਲਾ, ਸਤਨਾਮ ਸਿੰਘ ਦਾਖਲ, ਬਚਿੰਤਰ ਸਿੰਘ ਪਾਤੜਾਂ, ਗੁਰਜੀਵਨ ਸਿੰਘ ਬਠਿੰਡਾ, ਗੁਰਮੇਲ ਸਿੰਘ ਧੌਲਾ, ਮੁਹੰਮਦ ਅਸਲਮ ਬਬਲੂ, ਅਮਨਦੀਪ ਸਿੰਘ ਮਲੇਰਕੋਟਲਾ, ਸੰਗਰੂਰ ਦੇ ਸਕੱਤਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਤਲਵਾੜਾ ਵਿਚ ਜਾਗਰੂਕਤਾ ਰੈਲੀ ਅਗਲੀ ਖ਼ਬਰ ਆਜ਼ਾਦੀ ਘੁਲਾਟੀਏ ਪਰਿਵਾਰ ਦੇਸ਼ ਦਾ ਬੇਸ਼ਕੀਮਤੀ ਸਰਮਾਇਆ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।