31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ-ਕਮਾਲਪੁਰਾ, ਐਤੀਆਣਾ

ਅਜੀਤ ਡੈਸਕ 25-01-2026
ਗੁਰੂਸਰ ਸੁਧਾਰ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਥੇਬੰਦੀ ਦੇ ਬਲਾਕ ਸੁਧਾਰ ਪ੍ਰਧਾਨ ਡਾ: ਜਗਤਾਰ ਸਿੰਘ ਐਤੀਆਣਾ ਨੇ ਦੱਸਿਆ ਕਿ ਰਾਏਕੋਟ ਵਿਖੇ ਕੀਤੇ ਜਾਣ ਵਾਲੇ ਇਸ ਮਾਰਚ ਦੀ ਸਫ਼ਲਤਾ ਲਈ ਬਲਾਕ ਸੁਧਾਰ ਦੇ ਪਿੰਡਾਂ ਵਿਚ ਲਾਮਬੰਦੀ ਜ਼ੋਰਾਂ 'ਤੇ ਹੈ ਤੇ ਕਿਸਾਨਾਂ ਵਿਚ ਇਸ ਮਾਰਚ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਡਾ: ਜਗਤਾਰ ਸਿੰਘ ਐਤੀਆਣਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਭਰ ਵਿਚ ਕਿਸਾਨੀ ਦਾ ਘਾਣ ਕਰਨ 'ਤੇ ਤੁਲੀ ਹੋਈ ਹੈ | ਜਥੇਬੰਦੀ ਆਗੂ ਮਹਿੰਦਰ ਸਿੰਘ ਕਮਾਲਪੁਰਾ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਬਿੱਲ 2025 ਨੂੰ ਜਿਥੇ ਲੋਕਾਂ ਦੀ ਜ਼ਿੰਦਗੀ ਵਿਚ ਹਨੇਰਾ ਕਰਨ ਕਰਾਰ ਦਿੱਤਾ ਉਥੇ ਬੀਜ ਬਿੱਲ ਰਾਹੀਂ ਸਮੁੱਚੇ ਖੇਤੀਬਾੜੀ ਸੈਕਟਰ 'ਤੇ ਵੱਡੇ ਪੂੰਜੀਪਤੀਆਂ ਦਾ ਕਬਜ਼ਾ ਹੋ ਜਾਣ ਦਾ ਦਾਅਵਾ ਕੀਤਾ ਹੈ | ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਜਗਤਾਰ ਸਿੰਘ ਐਤੀਆਣਾ ਸਮੇਤ ਸੁਖਦੇਵ ਸਿੰਘ ਸਿਵੀਆਂ, ਜਸਪਾਲ ਸਿੰਘ ਗਰੇਵਾਲ, ਤਰਨਜੋਤ ਸਿੰਘ ਪਨੈਚ, ਸੁਖਚੈਨ ਸਿੰਘ ਆਦਿ ਸਮੇਤ ਹੋਰਨਾਂ ਨੇ ਕੇਂਦਰ ਸਰਕਾਰ ਪਾਸੋਂ ਉਕਤ ਦੋਵੇਂ ਬਿੱਲ ਮੁੱਢੋਂ ਰੱਦ ਕਰਨ ਸਮੇਤ ਕਿਸਾਨੀ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 26 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ 'ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦਾ ਏ.ਆਈ.ਕੇ.ਐੱਸ. ਵਲੋਂ ਸਮਰਥਨ-ਝੱਜ/ਬਰ੍ਹਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।