14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੀਸ ਪਬਲਿਕ ਸਕੂਲ ਭਨੋਹੜ ਦੇ ਵਿਦਿਆਰਥੀ ਆਈਡੀਆਟ ਫੈਸਟ-5.0 ਵਿਚ ਛਾਏ

ਅਜੀਤ ਡੈਸਕ 22-01-2026
ਮੁੱਲਾਂਪੁਰ-ਦਾਖਾ, 21 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਡੀ.ਸੀ.ਐੱਮ. ਯੰਗ ਐਂਟਰਪ੍ਰੀਨਿਓਰਸ਼ਿਪ ਸਕੂਲ ਲੁਧਿਆਣਾ ਵਿਖੇ ਕਰਵਾਏ ਆਈਡੀਆਟ ਫੈਸਟ-5.0 ਦੌਰਾਨ ਨਾਮਵਰ ਵਿੱਦਿਅਕ ਸੰਸਥਾ ਪੀਸ ਪਬਲਿਕ ਸਕੂਲ ਨੈਸ਼ਨਲ ਹਾਈਵੇ ਭਨੋਹੜ (ਸਾਹਮਣੇ ਹਵੇਲੀ) ਵਿਦਿਆਰਥੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਸ਼ਨ ਕਰਦਿਆਂ ਸੀਨੀਅਰ ਵਰਗ ਵਿਚ ਜੇਤੂ ਹੋਣ ਦਾ ਮਾਣ ਹਾਸਲ ਕੀਤਾ | ਵਿਦਿਆਰਥੀਆਂ ਦੇ ਭਵਿੱਖਤ ਕੈਰੀਅਰ ਸਬੰਧੀ ਆਈਡੀਆਟ ਫੈਸਟ-5.0 'ਚ ਪੰਜਾਬ ਭਰ ਦੇ ਵੱਡੇ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੁਆਰਾ ਜੀਵੰਤ ਵਿਚਾਰ ਪੇਸ਼ਕਾਰੀਆਂ, ਨਵੀਨਤਾਕਾਰੀ ਕਾਰੋਬਾਰੀ ਮਾਡਲ ਅਤੇ ਹੱਲ-ਅਧਾਰਤ ਸੋਚ ਦੇਖੀ ਗਈ, ਜਿੰਨ੍ਹਾਂ ਦਾ ਮੁਲਾਂਕਣ ਉਦਯੋਗ ਮਾਹਿਰਾਂ, ਸਿੱਖਿਆ ਸਾਸ਼ਤਰੀਆਂ, ਸਟਾਰਟਅੱਪ ਸਲਾਹਕਾਰਾਂ ਅਤੇ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ ਜਿਊਰੀ ਮੈਂਬਰਾਂ ਦੇ ਪੈਨਲ ਦੁਆਰਾ ਕੀਤਾ ਗਿਆ | ਇਸ ਪ੍ਰਾਪਤੀ ਬਾਅਦ ਪੀਸ ਸਕੂਲ ਵਿਦਿਆਰਥੀਆਂ ਦਾ ਸਕੂਲ ਪਹੁੰਚਣ 'ਤੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ, ਡਾਇਰੈਕਟਰ ਊਸ਼ਾ ਜੈਨ, ਪਿ੍ੰਸੀਪਲ ਸੀ.ਕੇ. ਯੀਜਾ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਚੇਅਰਮੈਨ ਪ੍ਰੋ: ਐੱਸ.ਸੀ. ਜੈਨ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸੈਂਕੜੇ ਮਜ਼ਬੂਤ ਦਾਅਵੇਦਾਰ ਵਿਚ ਪੀਸ ਪਬਲਿਕ ਸਕੂਲ ਟੀਮ ਨੇ ਆਪਣੀ ਨਵੀਨਤਾ, ਵਿਸ਼ਵਾਸ ਅਤੇ ਟੀਮਵਰਕ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਕੂਲ ਦੀ ਉੱਤਮਤਾ ਅਤੇ ਅਨੁਭਵੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ |
ਪਿਛਲੀ ਖ਼ਬਰ 'ਆਪ੍ਰੇਸ਼ਨ ਪ੍ਰਹਾਰ' ਤਹਿਤ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ ਭਰ ਵਿਚ ਹਾਈਟੈਕ ਨਾਕੇ ਲਾ ਕੇ ਸ਼ੱਕੀਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਸਵ: ਭਜਨ ਸਿੰਘ ਹੀਰਾ ਨੂੰ ਹੰਬੜਾਂ 'ਚ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।