ਹੰਬੜਾਂ, 21 ਜਨਵਰੀ (ਮੇਜਰ ਹੰਬੜਾਂ)-ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ ਅਤੇ ਗੁਰਪ੍ਰਤਾਪ ਸਿੰਘ ਹੀਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਭਜਨ ਸਿੰਘ ਹੀਰਾ (64) ਦਾ ਦਿਹਾਂਤ ਹੋ ਗਿਆ ਤੇ ਅੱਜ ਕਸਬਾ ਹੰਬੜਾਂ ਵਿਖੇ ਸਵ: ਭਜਨ ਸਿੰਘ ਹੀਰਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ | ਸਵ: ਭਜਨ ਸਿੰਘ ਹੀਰਾ ਦਾ ਅੰਤਿਮ ਸੰਸਕਾਰ ਕਸਬਾ ਹੰਬੜਾਂ ਦੇ ਸ਼ਮਸ਼ਾਨਘਾਟ ਵਿਖੇ ਰਿਸ਼ਤੇਦਾਰਾਂ, ਸਕੇ-ਸਬੰਧੀਆਂ ਤੇ ਇਲਾਕੇ ਦੇ ਵੱਡੀ ਗਿਣਤੀ ਸਰਪੰਚਾਂ-ਪੰਚਾਂ ਦੀ ਹਾਜ਼ਰੀ 'ਚ ਨਮ ਅੱਖਾਂ ਨਾਲ ਕੀਤਾ ਗਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਵਲੋਂ ਦਿਖਾਈ ਗਈ | ਅੰਤਿਮ ਸੰਸਕਾਰ ਸਮੇਂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਸਪੋਰਟਸ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਪਿ੍ੰਸੀਪਲ ਮਦਨ ਲਾਲ ਸੇਠੀ, ਸੈਕਟਰੀ ਜਸਵੀਰ ਸਿੰਘ ਵਿਰਕ, ਸਰਪੰਚ ਚਰਨ ਸਿੰਘ, ਚੇਅਰਮੈਨ ਗੁਰਦੀਪ ਸਿੰਘ ਭੰਗੂ, ਡਾ. ਸੰਤੋਖ ਸਿੰਘ ਹੀਰਾ, ਜਥੇ: ਸੁਰਜੀਤ ਸਿੰਘ ਹੀਰਾ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਸਰਪੰਚ ਹਰਦਿਆਲ ਸਿੰਘ ਵਲੀਪੁਰ ਕਲਾਂ, ਸਾਬਕਾ ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਖਹਿਰਾ, ਸਾਬਕਾ ਸਰਪੰਚ ਬਲਵੰਤ ਸਿੰਘ ਭੰਦੋਲ, ਮੈਂਬਰ ਭਗਵੰਤ ਸਿੰਘ ਹਾਂਸ, ਨੰਬਰਦਾਰ ਜਗਦੇਵ ਸਿੰਘ ਸੋਨੀ ਧਾਲੀਵਾਲ, ਮਹਾਂ ਸਿੰਘ ਬਿੱਟੂ, ਸੈਕਟਰੀ ਗੁਰਮੀਤ ਸਿੰਘ, ਸਾਬਕਾ ਸਰਪੰਚ ਗੁਰਬੰਤ ਸਿੰਘ ਬੌਬੀ ਕੋਟਲੀ, ਸਾਬਕਾ ਸਰਪੰਚ ਗਗਨਦੀਪ ਸਿੰਘ ਕੋਟਲੀ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਹਰਪਾਲ ਸਿੰਘ ਭੰਗੂ, ਪ੍ਰਵਾਸੀ ਭਾਰਤੀ ਮੇਜਰ ਸਿੰਘ ਚੀਮਾ, ਪ੍ਰਧਾਨ ਜਸਵੀਰ ਸਿੰਘ ਰਾਣਾ, ਕਪੂਰ ਸਿੰਘ ਘੁੰਮਣ, ਜਸਪਾਲ ਸਿੰਘ ਪਾਲੀ ਭੰਦੋਲ, ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਹਰਪਿੰਦਰ ਸਿੰਘ ਧਾਲੀਵਾਲ, ਸਕੱਤਰ ਜਗਦੇਵ ਸਿੰਘ ਬੀਰਮੀ, ਸਕੱਤਰ ਲਵਪ੍ਰੀਤ ਸਿੰਘ ਚੱਕ, ਸਕੱਤਰ ਜਸਪ੍ਰੀਤ ਸਿੰਘ ਫਾਗਲਾ, ਜਗਜੀਤ ਸਿੰਘ ਬਿੱਟੂ ਸਿੱਧੂ, ਕਿਸਾਨ ਆਗੂ ਬਲਵਿੰਦਰ ਸਿੰਘ ਭੈਰੋਮੁੰਨਾਂ, ਮੈਂਬਰ ਬਚਨ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਮਿੰਟੂ, ਗੁਰਵਿੰਦਰ ਸਿੰਘ ਗਿੰਦੀ, ਰਾਜਿੰਦਰ ਵਰਮਾ ਮੁੱਲਾਂਪੁਰ, ਡਾ. ਇਕਬਾਲ ਸਿੰਘ, ਬਾਬੂ ਵਿਜੇ ਕੁਮਾਰ ਮੱਲਣ, ਭੁਪਿੰਦਰ ਸਿੰਘ ਕਾਲਾ, ਕੁਲਦੀਪ ਸਿੰਘ ਬਾਠ, ਸਤਵਿੰਦਰ ਸਿੰਘ ਭੰਗੂ ਮਾਣਾ, ਮਨਪ੍ਰੀਤ ਸਿੰਘ ਭੰਗੂ, ਗੁਰਦੀਪ ਸਿੰਘ ਝੱਜ, ਡਾਇਰੈਕਟਰ ਕੁਲਦੀਪ ਸਿੰਘ ਫਾਗਲਾ, ਪਾਲ ਸਿੰਘ ਅਹੂਜਾ ਸਮੇਤ ਹੋਰਾਂ ਵਲੋਂ ਹੀਰਾ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ |