14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਆਤਮਾ ਸਿੰਘ ਪ੍ਰੇਮ ਪਿਆਰੀ ਆਯੁਰਵੈਦਿਕ ਏਕੀਕਿ੍ਤ ਹਸਪਤਾਲ ਰਾਏਕੋਟ ਵਿਖੇ 'ਸਕੈਨਿੰਗ ਸੈਂਟਰ' ਦੀ ਸ਼ੁਰੂਆਤ ਕਰਵਾਈ ਇਲਾਕੇ ਦੇ ਲੋਕਾਂ ਨੂੰ ਉੱਚਿਤ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ-ਚੇਅਰਮੈਨ ਗੁਰਚਰਨ ਸਿੰਘ

ਅਜੀਤ ਡੈਸਕ 22-01-2026
ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਆਤਮਾ ਸਿੰਘ ਪ੍ਰੇਮ ਪਿਆਰੀ ਆਯੂਰਵੈਦਿਕ ਏਕੀਕਿ੍ਤ ਹਸਪਤਾਲ ਤਲਵੰਡੀ ਰੋਡ, ਰਾਏਕੋਟ ਵਿਖੇ ਹਸਪਤਾਲ ਦੇ ਚੇਅਰਮੈਨ ਗੁਰਚਰਨ ਸਿੰਘ ਵਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ 'ਸਕੈਨ ਸੈਂਟਰ' ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਚੇਅਰਮੈਨ ਗੁਰਚਰਨ ਸਿੰਘ ਅਤੇ ਮਹਿੰਦਰਪਾਲ ਸੈਣੀ ਡੀ.ਆਈ.ਵੀ. ਸਿਵਲ ਡਿਫੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਇਲਾਕੇ ਦੇ ਮਰੀਜ਼ਾਂ ਲਈ ਸਕੈਨਿੰਗ ਸਹੂਲਤ ਦੀ ਘਾਟ ਨੂੰ ਖ਼ਤਮ ਕਰਦਿਆਂ ਆਧੁਨਿਕ ਮਸ਼ੀਨਾਂ ਵਾਲੇ 'ਸਕੈਨਿੰਗ ਸੈਂਟਰ' ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਮਰੀਜ਼ ਇਸ ਸਹੂਲਤ ਦਾ ਲਾਭ ਉਠਾ ਸਕਣਗੇ | ਉਨ੍ਹਾਂ ਦੱਸਿਆ ਕਿ ਹਫ਼ਤੇ ਵਿਚ ਇਕ ਦਿਨ ਸਕੈਨ ਬਿਲਕੁੱਲ ਮੁਫ਼ਤ ਕੀਤੀ ਜਾਵੇਗੀ, ਜਦਕਿ ਮਾਹਿਰ ਐੱਮ.ਡੀ. ਡਾ: ਰਾਜ ਪ੍ਰਾਤਿਕ ਵਲੋਂ ਮਰੀਜ਼ਾਂ ਦੀ ਸਕੈਨਿੰਗ ਕੀਤੀ ਜਾਵੇਗੀ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉੱਚਿਤ ਸਿਹਤ ਸਹੂਲਤਾਂ ਦੀ ਪ੍ਰਾਪਤੀ ਲਈ ਆਤਮਾ ਸਿੰਘ ਪ੍ਰੇਮ ਪਿਆਰੀ ਆਯੂਰਵੈਦਿਕ ਏਕੀਕਿ੍ਤ ਹਸਪਤਾਲ ਵਿਖੇ ਪੁੱਜ ਕੇ ਇਲਾਜ ਕਰਵਾਇਆ ਜਾਵੇ | ਇਸ ਮੌਕੇ ਪਿ੍ੰਸ ਸੈਣੀ ਡਿਪਟੀ ਡੀ.ਆਈ.ਵੀ., ਜਸਵਿੰਦਰ ਕੁਮਾਰ ਕੋਆਰਡੀਨੇਟਰ, ਮਨੀ, ਬਲਵੀਰ ਸਿੰਘ, ਰਛਪਾਲ ਸਿੰਘ, ਰਾਮਪੁਰੀ, ਕੁਲਦੀਪ ਸਿੰਘ, ਗੁਰਕਿਰਪਾਲ ਸਿੰਘ, ਡਾ: ਨਰਿੰਦਰ ਕਾਂਸਲ, ਡਾ: ਗਗਨ ਸ਼ਰਮਾ, ਡਾ: ਸੰਦੀਪ ਕੌਰ, ਡਾ: ਕਰਮਪ੍ਰੀਤ ਕੌਰ, ਡਾ: ਰਕੇਸ਼ ਬੱਤਰਾ, ਸੁਰਿੰਦਰ ਕੌਰ, ਅਮਨਦੀਪ ਕੌਰ, ਹਰਦੀਪ ਕੌਰ, ਅਮਨਦੀਪ ਕੌਰ, ਰਾਮਪੁਰੀ ਸਿੰਘ, ਜਸਪ੍ਰੀਤ ਕੌਰ, ਅੰਮਿ੍ਤਪਾਲ ਕੌਰ, ਸੰਦੀਪ ਕੌਰ, ਇੰਦਰਪਾਲ, ਗੁਰਇਕਬਾਲ ਸਿੰਘ, ਰਛਪਾਲ ਸਿੰਘ, ਕੁਲਦੀਪ ਸਿੰਘ, ਹਨਪ੍ਰੀਤ ਸਿੰਘ, ਹਰਦੀਪ ਕੌਰ, ਕਰਮਜੀਤ ਕੌਰ, ਲਖਵੀਰ ਸਿੰਘ, ਨਵਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਲੜਾਈ-ਝਗੜੇ ਦੇ ਮਾਮਲੇ ਵਿਚ ਅਦਾਲਤੀ ਭਗੌੜਾ ਕਾਬੂ ਅਗਲੀ ਖ਼ਬਰ ਸਵ: ਅਵਤਾਰ ਸਿੰਘ ਬੜੈਚ ਨੂੰ ਤਲਵੰਡੀ, ਖ਼ਾਲਸਾ ਤੇ ਹੋਰਨਾਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।