ਮੁੱਲਾਂਪੁਰ-ਦਾਖਾ, 20 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਲੁਧਿਆਣਾ ਦੀ ਮਾਸਿਕ ਮੀਟਿੰਗ 'ਚ ਸਭਾਵਾਂ ਨਾਲ ਜੁੜੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਅਤੇ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿਆਮ ਸਿੰਘ ਭਰੋਵਾਲ ਵਲੋਂ ਹਰ ਇਕ ਦੇ ਵਿਚਾਰ ਸੁਣਨ ਉਪਰੰਤ ਯੂਨੀਅਨ ਦੇ ਅਗਲੇ ਪ੍ਰੋਗਰਾਮ ਬਾਰੇ ਵਿਸਥਾਰ 'ਚ ਦੱਸਿਆ ਗਿਆ | ਮੀਟਿੰਗ 'ਚ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਲੁਧਿ: ਵਲੋਂ ਤਿਆਰ ਕੈਲੰਡਰ 2026 ਜਾਰੀ ਕਰਨ ਲਈ ਪ੍ਰਧਾਨ ਵਰਿਆਮ ਸਿੰਘ ਭਰੋਵਾਲ ਵਲੋਂ ਡੀ.ਆਰ. ਸਹਿਕਾਰੀ ਸਭਾਵਾਂ ਲੁਧਿਆਣਾ ਵਿਜੇਂਦਰ ਸੰਧੂ, ਜ਼ਿਲ੍ਹਾ ਮੈਨੇਜਰ ਇਫਕੋ ਮੋਹਨ ਸਰੂਪ, ਸਟੇਟ ਡੈਲੀਗੇਟ ਮਨਦੀਪ ਸਿੰਘ ਰਾਮਪੁਰ ਤੇ ਸਰਜੀਤ ਸਿੰਘ ਤੁਗਲ, ਏ.ਆਰ. ਸਹਿਕਾਰੀ ਸਭਾਵਾਂ ਰਾਏਕੋਟ ਨਿਖਲ ਗਰਗ, ਜ਼ਿਲ੍ਹਾ ਸਰਪ੍ਰਸਤ ਸੁਖਵਿੰਦਰ ਸਿੰਘ ਕੋਹਾੜਾ ਨੂੰ ਵਿਸ਼ੇਸ਼ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ | ਡੀ.ਆਰ. ਵਿਜੇਂਦਰ ਸੰਧੂ ਵਲੋਂ ਕਰਮਚਾਰੀ ਯੂਨੀਅਨ ਦਾ ਸਾਲਾਨਾ ਕੈਲੰਡਰ ਜਾਰੀ ਕਰਨ ਉਪਰੰਤ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਕਰਮਚਾਰੀਆਂ ਦੀਆਂ ਸਹਿਕਾਰਤਾ ਨੂੰ ਉੱਪਰ ਚੁੱਕਣ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਕਰਮਚਾਰੀ ਯੂਨੀਅਨ ਲੁਧਿ: ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਕਾਲਗੜ੍ਹ, ਜਨਰਲ ਸਕੱਤਰ ਸੁਖਵਿੰਦਰ ਸਿੰਘ ਜਟਾਣਾ ਵਲੋਂ ਕੈਲੰਡਰ ਜਾਰੀ ਕਰਨ ਲਈ ਪਹੁੰਚੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ | ਸਾਦੇ ਅਤੇ ਪ੍ਰਭਾਸ਼ਾਲੀ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਕਰਮਚਾਰੀ ਯੂਨੀਅਨ 'ਚ ਸਰਗਰਮ ਜ਼ਿਲ੍ਹਾ ਮੀਤ ਪ੍ਰਧਾਨ ਦਲੀਪ ਸਿੰਘ ਭੈਣੀ, ਸਰਕਲ ਪ੍ਰਧਾਨ ਜਗਮੀਤ ਸਿੰਘ ਗਿੱਲ, ਲਖਬੀਰ ਸਿੰਘ ਜਗਰਾਉਂ, ਸ਼ਿੰਗਾਰਾ ਸਿੰਘ ਠੱਕਰਵਾਲ, ਮਨਪ੍ਰੀਤ ਸਿੰਘ ਸਮਰਾਲਾ, ਕੁਲਬੀਰ ਸਿੰਘ ਸਹਾਰਨਮਾਜਰਾ, ਪਰਮਜੀਤ ਸਿੰਘ ਗਿੱਦੜਵਿੰਡੀ, ਅਮਰਪਾਲ ਸਿੰਘ ਮਾਛੀਵਾੜਾ, ਭੁਪਿੰਦਰ ਸਿੰਘ ਜੋਧਵਾਲ, ਨਰਿੰਦਰ ਸਿੰਘ, ਰੀਤਕਮਲ ਸਿੰਘ ਕਨੇਚ, ਹਰਮਨ ਸਿੰਘ ਇਕਲੋਹੀ, ਜਗਸੀਰ ਸਿੰਘ ਅੱਬੂਪੁਰਾ, ਬਲਵੀਰ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਬੀਬੀਪੁਰ, ਮਨਦੀਪ ਸਿੰਘ ਰੌਣੀ, ਮਨਜਿੰਦਰ ਸਿੰਘ ਦਾਦ, ਸੁਖਵਿੰਦਰ ਸਿੰਘ ਲੋਹਾਰਾ, ਚਰਨਜੀਤ ਸਿੰਘ ਮੋਹੀ, ਅਮਨਜੀਤ ਸਿੰਘ, ਮਨਦੀਪ ਸਿੰਘ ਬੜੈਚ, ਇੰਦਰਜੀਤ ਸਿੰਘ, ਹੋਰ ਕਈ ਸਭਾਵਾਂ ਦੇ ਸਕੱਤਰਾ ਵਲੋਂ ਇਸ ਸਮਾਰੋਹ ਵਿਚ ਸ਼ਮੂਲੀਅਤ ਕੀਤੀ |