ਹੰਬੜਾਂ, 20 ਜਨਵਰੀ (ਮੇਜਰ ਹੰਬੜਾਂ)-ਕਸਬਾ ਹੰਬੜਾਂ ਵਿਖੇ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਅਤੇ ਕਾਂਗਰਸ ਦੇ ਸੂਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਵਲੋਂ ਚੱਲ ਰਹੇ ਠੰਢ ਦੇ ਮੌਸਮ ਨੂੰ ਦੇਖਦਿਆਂ ਲੋੜਵੰਦ ਪਰਿਵਾਰਾਂ 'ਚ ਮਹਿਲਾਵਾਂ ਨੂੰ ਗਰਮ ਸ਼ਾਲ ਵੰਡੇ ਗਏ | ਪ੍ਰਧਾਨ ਹੰਬੜਾਂ, ਸਾਬਕਾ ਸਰਪੰਚ ਜੱਗਾ ਨੇ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਦਾ ਲੋੜਵੰਦਾਂ ਦੀ ਬਾਂਹ ਫੜ੍ਹਨਾਂ ਫਰਜ਼ ਬਣਦਾ ਹੈ ਪਰ 'ਆਪ' ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਜਿੱਥੇ ਆਟਾ ਦਾਲ ਸਕੀਮ 'ਚ ਵੱਡੀ ਗਿਣਤੀ ਵਿਚ ਕਾਰਡਾਂ ਦੀ ਕਟੌਤੀ ਕੀਤੀ ਗਈ ਹੈ ਉੱਥੇ ਬੁਢੇਪਾ ਪੈਨਸ਼ਨ ਦੇ ਨਾਲ ਸ਼ਗਨ ਸਕੀਮ ਵੀ ਲੋਕਾਂ ਤੱਕ ਨਹੀਂ ਪੁੱਜ ਰਹੀ ਜੋ ਕਿ 'ਆਪ' ਸਰਕਾਰ ਦੀ ਮਾੜੀ ਕਾਰਗੁਜਾਰੀ ਨੂੰ ਬਿਆਨ ਕਰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਵੱਧ ਰਹੀ ਮਹਿੰਗਾਈ ਦੇ ਚੱਲਦਿਆਂ ਲੋੜਵੰਦ ਪਰਿਵਾਰਾਂ ਦਾ ਜੀਣਾ ਦੁੱਬਰ ਹੋ ਚੁੱਕਾ ਹੈ ਤੇ 'ਆਪ' ਸਰਕਾਰ ਵਲੋਂ ਇੰਨ੍ਹਾਂ ਪਰਿਵਾਰਾਂ ਨੂੰ ਸੁੱਖ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ | ਯੂਥ ਆਗੂ ਜਸਵੰਤ ਸਿੰਘ ਧਾਲੀਵਾਲ ਕੈਨੇਡਾ ਨੇ ਕਿਹਾ ਕਿ ਸਾਬਕਾ ਸਰਪੰਚ ਜੱਗਾ ਭੰਦੋਲ ਪਰਿਵਾਰ ਵਲੋਂ ਲੋੜਵੰਦਾਂ ਦੀ ਮੱਦਦ ਕਰਨਾ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਸਾਬਕਾ ਸਰਪੰਚ ਬਲਵੰਤ ਸਿੰਘ ਭੰਦੋਲ, ਪੰਚ ਜਗਦੀਸ਼ ਕੌਰ, ਪੰਚ ਅਵਤਾਰ ਸਿੰਘ ਭੰਦੋਲ, ਪੰਚ ਕੁਲਵਿੰਦਰ ਸਿੰਘ ਸਹੋਤਾ, ਸਾਬਕਾ ਪੰਚ ਜਸਪਾਲ ਸਿੰਘ ਪਾਲਾ ਕਲੋਨੀਆ, ਸਾਬਕਾ ਪ੍ਰਧਾਨ ਕੇਹਰ ਸਿੰਘ ਭੰਦੋਲ, ਗੁਰਪ੍ਰੀਤ ਸਿੰਘ ਪੀਤਾ, ਪ੍ਰਧਾਨ ਜਸਵੀਰ ਸਿੰਘ ਨਾਨੂੰ, ਚਰਨ ਸਿੰਘ, ਜਸਪਾਲ ਸਿੰਘ ਪਾਲੀ ਭੰਦੋਲ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ |