ਕੈਂਥ ਦੇ 'ਕਾਵਿ ਸੰਗ੍ਰਹਿ' 'ਹੁਣ ਵਾਪਸੀ ਨਹੀ' ਦੀ ਘੁੰਢ ਚੁਕਾਈ
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 20 ਜਨਵਰੀ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)-ਦੋ ਦਹਾਕੇੇ ਪਹਿਲਾ ਮਾਸਿਕ ਮੈਗਜ਼ੀਨਾਂ, ਰੋਜ਼ਾਨਾਂ ਅਖ਼ਬਾਰਾਂ ਵਿਚ ਛਪਣ ਵਾਲਾ ਉਸਾਰੂ ਪੰਜਾਬੀ ਸਾਹਿਤਕਾਰ/ਸਾਇਰ ਸਵ: ਬਲਦੇਵ ਕੈਂਥ ਦੀ ਯਾਦ 'ਚ ਪਿੰਡ ਹਿੱਸੋਵਾਲ ਵਿਖੇ ਸੱਭਿਆਚਾਰਕ ਸਮਾਗਮ ਯਾਦਗਾਰੀ ਹੋ ਨਿਭੜਿਆ | ਬੋਧ ਗਯਾ ਤੋਂ ਗਿਆਨ ਦੀ ਧਾਰਾ ਦੇ ਲੇਖਕ ਜਗਤਾਰ ਸਿੰਘ ਹਿੱਸੋਵਾਲ ਵਲੋਂ ਮੰਚ ਸੰਭਾਲਦਿਆਂ ਸਵ: ਬਲਦੇਵ ਕੈਂਥ ਦੀਆਂ ਰਚਨਾਵਾਂ, ਉਨ੍ਹਾਂ ਦੀ ਸਾਹਿਤ ਪ੍ਰਤੀ ਸੋਚ ਅਤੇ ਆਰਥਿਕ ਤੰਗੀ ਦਾ ਵਿਸ਼ਲੇਸ਼ਨ ਕਰਦਿਆਂ ਕੁਝ ਪੰਗਤੀਆਂ ਨੂੰ ਪੰਡਾਲ ਦੇ ਸਰੋਤਿਆਂ ਨਾਲ ਕਵਿਤਾ ਦੇ ਰੂਪ 'ਚ ਸਾਂਝਾ ਕੀਤਾ | ਮਹਿਬੂਬ ਸ਼ਾਇਰ ਤ੍ਰੈਲੋਚਨ ਲੋਚੀ ਦੇ ਨਾਲ ਅਮਨਦੀਪ ਦਰਦੀ ਵਲੋਂ ਸ਼ਾਇਰਾਨਾ ਅੰਦਾਜ਼ 'ਚ ਕਵਿਤਾਵਾਂ, ਗਜ਼ਲ, ਗੀਤਾ ਦਾ ਸਰੋਤਿਆ ਪੂਰਾ ਅਨੰਦ ਲਿਆ | ਪਿੰਡ ਹਿੱਸੋਵਾਲ ਵਿਖੇ ਸਮਰੋਹ ਦੇ ਮੁੱਖ ਮਹਿਮਾਨ ਡਾ: ਗੁਰਇਕਬਾਲ ਸਿੰਘ ਵਲੋਂ ਸਵ: ਬਲਦੇਵ ਕੈਂਥ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਵਿਤਾਵਾਂ 'ਚ ਧੀਰਜ ਅਤੇ ਸਹਿਜਤਾ ਦੇ ਨਾਲ ਪੰਜਾਬੀ ਵਿਰਸਾ ਡੁੱਲ-ਡੁੱਲ ਪੈਂਦਾ, ਅਫ਼ਸੋਸ ਉਨ੍ਹਾਂ ਦੀਆਂ ਰਚਨਾਵਾਂ ਆਰਥਿਕ ਤੰਗੀ ਕਰਕੇ ਕਿਤਾਬ ਦਾ ਰੂਪ ਨਹੀਂ ਲੈ ਸਕੀਆ | ਪਿੰਡ ਹਿੱਸੋਵਾਲ ਵਿਖੇ ਯਾਦਗਾਰੀ ਸਮਾਰੋਹ ਦੇ ਮੁੱਖ ਪ੍ਰਬੰਧਕ ਹਰਨੇਕ ਸਵੀਡਜ਼ਨ, ਮਾਸਟਰ ਅਵਤਾਰ ਸਿੰਘ ਹਿੱਸੋਵਾਲ ਵਲੋਂ ਸਮਾਰੋਹ ਦੇ ਮੁੱਖ ਮਹਿਮਾਨ ਡਾ. ਗੁਰਇਕਬਾਲ ਸਿੰਘ, ਹਰਕੇਸ਼ ਚੌਧਰੀ, ਤ੍ਰੈਲੋਚਨ ਲੋਚੀ, ਅਮਨਦੀਪ ਦਰਦੀ, ਸੈਕਟਰੀ ਸਿੰਗਾਰਾ ਸਿੰਘ, ਬਲਕੌਰ ਸਿੰਘ ਗਿੱਲ, ਬੁੱਧ ਸਿੰਘ ਨੀਲੋਂ ਨੂੰ ਨਾਲ ਲੈ ਕੇ ਸਵ: ਬਲਦੇਵ ਕੈਂਥ ਦੀਆਂ ਰਚਨਾਵਾਂ ਦੇ 'ਕਾਵਿ ਸੰਗ੍ਰਹਿ' 'ਹੁਣ ਵਾਪਸੀ ਨਹੀ' ਦੀ ਗੁੰਢ ਚੁਕਾਈ ਹੋਈ | ਜਗਤਾਰ ਸਿੰਘ ਹਿੱਸੋਵਾਲ ਵਲੋਂ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਹਰਨੇਕ ਸਿੰਘ ਤੱਖਰ ਹੋਰ ਸੱਜਣਾ ਦਾ ਧੰਨਵਾਦ ਕਰਦਿਆ 'ਕਾਵਿ ਸੰਗ੍ਰਹਿ' ਅਤੇ ਹੋਰ ਕਿਤਾਬਾਂ ਦੇ ਲੇਖਕਾ ਦਾ ਧੰਨਵਾਦ ਕੀਤਾ, ਜਿਹੜੇ ਕਿਤਾਬੇ ਦੇ ਕਲਾਵੇ ਵਿਚ ਪਿਆਰ ਦੀ ਖਸਬੂ ਵੰਡ ਰਹੇ ਹਨ |
ਮਰਹੂਮ ਸ਼ਾਇਰ ਬਲਦੇਵ ਕੈਂਥ ਦੀ ਯਾਦ 'ਚ ਹਿੱਸੋਵਾਲ ਵਿਖੇ ਸਮਾਰੋਹ ਯਾਦਗਾਰੀ ਬਣਿਆ
ਅਜੀਤ ਡੈਸਕ
21-01-2026