11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਜ਼ਰੀ ਦਾ ਭਰਿਆ ਟਰੱਕ ਝੁੱਗੀ ਉੱਪਰ ਪਲਟਿਆ, ਮਸੂਮ ਭੈਣ-ਭਰਾ ਦੀ ਮੌਤ, 2 ਭਰਾ ਤੇ ਮਾਤਾ-ਪਿਤਾ ਜ਼ਖ਼ਮੀ

ਅਜੀਤ ਡੈਸਕ 01-01-2026
ਜਗਰਾਉਂ, 31 ਦਸੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ-ਸਿੱਧਵਾਂ ਬੇਟ ਰੋਡ 'ਤੇ ਬੁੱਧਵਾਰ ਤੜਕੇ ਕਰੀਬ ਸਵਾ ਤਿੰਨ ਵਜੇ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ | ਇਸ ਹਾਦਸੇ ਵਿਚ ਇਕੋ ਪਰਿਵਾਰ ਦੇ 2 ਮਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ 2 ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਸਿੱਧਵਾਂ ਬੇਟ ਵਲੋਂ ਜਗਰਾਉਂ ਵੱਲ ਨੂੰ ਆ ਰਿਹਾ ਮੋਟੀ ਬੱਜ਼ਰੀ (ਗਟਕਾ) ਨਾਲ ਭਰਿਆ ਓਵਰਲੋਡ ਤੇਜ਼ ਰਫ਼ਤਾਰ ਟਰੱਕ ਸੜਕ ਕਿਨਾਰੇ ਪਏ ਕੂੜੇ ਦੇ ਢੇਰ 'ਤੇ ਚੜ੍ਹ ਗਿਆ | ਕੂੜੇ ਦੇ ਢੇਰ 'ਤੇ ਟਰੱਕ ਦਾ ਅਗਲਾ ਟਾਇਰ ਚੜ੍ਹਦੇ ਹੀ ਟਰੱਕ ਇਕ ਪਾਸੇ ਦਬ ਗਿਆ ਅਤੇ ਸੰਤੁਲਨ ਵਿਗੜ ਗਿਆ | ਡਰਾਈਵਰ ਦੀਆਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਇਕ ਝੁੱਗੀ 'ਤੇ ਪਲਟ ਗਿਆ | ਇਸ ਭਿਆਨਕ ਹਾਦਸੇ 'ਚ ਝੁੱਗੀ ਅੰਦਰ ਸੁੱਤੇ ਦੋ ਸਕੇ ਭੈਣ-ਭਰਾ, ਪੰਜ ਸਾਲਾ ਗੋਪਾਲ ਅਤੇ ਚਾਰ ਸਾਲਾ ਪਿੰਕੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ | ਜਦਕਿ ਬੱਚਿਆਂ ਦੇ ਮਾਤਾ-ਪਿਤਾ ਅਤੇ ਦੋ ਹੋਰ ਭਰਾ ਵੀ ਇਸ ਹਾਦਸੇ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਗਰਾਉਂ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਇਹ ਪੂਰਾ ਪਰਿਵਾਰ ਝੂੱਗੀ ਅੰਦਰ ਸੁੱਤਾ ਪਿਆ ਸੀ, 2 ਮੰਜ਼ਿਆਂ 'ਤੇ 4 ਬੱਚੇ ਅਤੇ ਜ਼ਮੀਨ 'ਤੇ ਪਤੀ-ਪਤਨੀ ਸੁੱਤੇ ਪਾਏ ਸਨ | | ਟਰੱਕ ਦੇ ਪਲਟਣ ਨਾਲ ਟਰੱਕ ਵਿਚ ਭਰੀ ਬੱਜ਼ਰੀ ਝੁੂੱਗੀ 'ਤੇ ਡਿੱਗ ਪਈ, ਜਿਸ ਨਾਲ ਅਗਲੇ ਪਾਸੇ ਮੰਜੇ 'ਤੇ ਸੁੱਤੇ ਗੋਪਾਲ (5) ਤੇ ਪਿੰਕੀ (4) ਬੱਜ਼ਰੀ ਹੇਠ ਦਬ ਗਏ | ਹਾਦਸੇ 'ਚ ਪਿਤਾ ਸਦਾਸੁਖ, ਮਾਂ ਸਕੀਨਾ ਅਤੇ ਦੋ ਹੋਰ ਬੱਚੇ ਸੰਦੀਪ (12) ਤੇ ਮੰਦੀਪ (9) ਜ਼ਖ਼ਮੀ ਹੋ ਗਏ |
ਪਿਛਲੀ ਖ਼ਬਰ ਪਿੰਡ ਮੁੱਲਾਂਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਕੌਂਸਲਰ ਵਾਰਡ ਦੇ ਲੋਕਾਂ ਦੀਆਂ ਵੋਟਾਂ ਬਟੋਰਨ ਤੱਕ ਸੀਮਤ ਨਾ ਰਹਿ ਕੇ ਕੂੜੇ ਲਈ ਪੱਕਾ ਹੱਲ ਕਰਨ- ਪ੍ਰਧਾਨ ਅਰੁਣ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।