09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿਛਲੇ 4 ਮਹੀਨਿਆਂ ਤੋਂ ਗੇਟ ਦੀ ਛੱਤ ਦਾ ਕੰਮ ਅੱਧ-ਵਿਚਕਾਰ ਲਟਕਿਆ

ਅਜੀਤ ਡੈਸਕ 01-01-2026
ਰਾਏਕੋਟ, 31 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਪ੍ਰਸਿੱਧ ਤਲਵੰਡੀ ਗੇਟ ਦੀ ਵਿਰਸਾਤੀ ਛੱਤ ਨੂੰ ਬਦਲਣ ਲਈ ਪਿਛਲੇ 3-4 ਮਹੀਨੇ ਪਹਿਲਾਂ ਨਗਰ ਕੌਂਸਲ ਰਾਏਕੋਟ ਵਲੋਂ ਖਸਤਾ ਹਾਲਤ ਛੱਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਪ੍ਰੰਤੂ ਅੱਜ ਤੱਕ ਤਲਵੰਡੀ ਗੇਟ ਦੀ ਛੱਤ ਦੇ ਕੰਮ ਨੂੰ ਅਧੂਰਾ ਦੇਖ ਕੇ ਸ਼ਹਿਰ ਵਾਸੀਆਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਸ ਦੇ ਮੁੱਦੇ ਨੂੰ ਉਠਾਉਂਦਿਆ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ਹਿਰੀ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਵਿਕਾਸ ਦੇ ਮਸੀਹੇ ਅਖਵਾਉਣ ਵਾਲੇ ਸਾਂਸਦ ਡਾ. ਅਮਰ ਸਿੰਘ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਆਖਿਆ ਕਿ ਉਨ੍ਹਾਂ ਵਲੋਂ ਨਗਰ ਕੌਂਸਲ ਦੇ 15 ਵਾਰਡਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਕੌਂਸਲਰ ਤਾਂ ਬਣਾ ਲਏ ਗਏ ਸਨ ਪਰ ਕਿਸੇ ਵੀ ਕੌਂਸਲਰ ਵਲੋਂ ਸ਼ਹਿਰ ਦੇ ਵਿਰਾਸਤੀ ਤਲਵੰਡੀ ਗੇਟ ਵੱਲ ਬਿਲਕੁੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਰਕੇ ਨਗਰ ਕੌਂਸਲ ਅਧਿਕਾਰੀਆਂ ਸਮੇਤ ਕੌਂਸਲਰਾਂ ਵਲੋਂ ਇਸ ਵਿਰਸਾਤੀ ਗੇਟ ਨੂੰ ਅਣ-ਗੌਲਿਆਂ ਕੀਤਾ ਹੋਇਆ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮੁੱਢ ਤੋਂ ਹੀ ਵਿਰਾਸਤੀ ਯਾਦਗਾਰਾਂ ਨੂੰ ਸੰਭਾਲਣ 'ਚ ਵਿਸ਼ਵਾਸ ਰੱਖਦਾ ਆਇਆ ਹੈ, ਕਿਉਂਕਿ ਅਜਿਹੀਆਂ ਯਾਦਗਾਰਾਂ ਵਿਰਸਾਤੀ ਨਿਸ਼ਾਨੀਆਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸ੍ਰੋਤ ਬਣਦੀਆਂ ਹਨ | ਉਨ੍ਹਾਂ ਆਖਿਆ ਕਿ ਜੇਕਰ ਨਗਰ ਕੌਂਸਲ ਇਸ ਵਿਰਾਸਤੀ ਗੇਟ ਨੂੰ ਨਹੀਂ ਬਣਾਉਣਾ ਚਾਹੁੰਦੀ ਤਾਂ ਨਗਰ ਕੌਂਸਲ ਦੇ ਸਮੁੱਚੇ ਕੌਂਸਲਰ ਹੱਥ ਖੜ੍ਹੇ ਕਰ ਦੇਣ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ 'ਤੇ ਇਸ ਗੇਟ ਦੀ ਛੱਤ ਦੇ ਕੰਮ ਨੂੰ ਕੁਝ ਦਿਨਾਂ ਦੇ ਅੰਦਰ-ਅੰਦਰ ਹੀ ਮੁਕੰਮਲ ਕਰ ਦੇਵੇਗਾ | ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਪਵਨ ਧਾਲੀਵਾਲ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਯੂਥ ਅਕਾਲੀ ਆਗੂ ਜਗਦੇਵ ਸਿੰਘ ਸੈਂਭੀ, ਸਿਕੰਦਰ ਧਾਲੀਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਏ., ਪੁਰਾਣੀ ਪੈਨਸ਼ਨ ਤੇ ਨਰੇਗਾ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮੁੱਦਾ ਇਯਾਲੀ ਨੇ ਵਿਧਾਨ ਸਭਾ 'ਚ ਉਠਾਇਆ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਗਿੱਲ 'ਚ ਕਾਂਗਰਸ ਦੀ ਨਮੋਸ਼ੀਜਨਕ ਹਾਰ ਤੋਂ ਬਾਅਦ 2027 ਦੀ ਜਿੱਤ ਲਈ ਕਾਂਗਰਸ ਲਹਿਰਾ ਨੂੰ ਦੇ ਸਕਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।