09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਿਵਲ ਸੁਸਾਇਟੀ ਤਲਵਾੜਾ ਵਲੋਂ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ

ਤਲਵਾੜਾ, 8 ਅਕਤੂਬਰ (ਐੱਚ. ਐੱਸ.

ਅਜੀਤ ਡੈਸਕ 09-10-2026
ਤਲਵਾੜਾ, 8 ਅਕਤੂਬਰ (ਐੱਚ. ਐੱਸ. ਮਿੱਠੂ)- ਸਥਾਨਕ ਮਹਾਰਾਣਾ ਚੌਕ ’ਤੇ ਸਿਵਲ ਸੁਸਾਇਟੀ ਤਲਵਾੜਾ ਨੇ ਵੋਟ ਚੋਰੀ ਮਾਮਲੇ ’ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ। ਓਮ ਦੱਤ ਸ਼ਰਮਾ ਤੇ ਕੁੰਦਨ ਲਾਲ ਦੀ ਅਗਵਾਈ ਹੇਠ ਇਕੱਤਰ ਸੁਸਾਇਟੀ ਮੈਂਬਰਾਂ ਨੇ ਵੋਟ ਚੋਰੀ ਮਾਮਲੇ ’ਚ ਘਿਰੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ, ਦਿੱਲੀ ਜੰਤਰ ਮੰਤਰ ’ਤ ਮਹਿਲਾ ਪੱਤਰਕਾਰਾਂ, ਨੌਜਵਾਨ ਲੜਕੀਆਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਨ ਅਤੇ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਰੋਕਣ ਲਈ ਕੀਤੀ ਨਾਕੇਬੰਦੀ ਖ਼ਤਮ ਕਰਨ ਦੀ ਮੰਗ ਕੀਤੀ। ਦਸੂਹਾ ਬਸਪਾ ਇੰਚਾਰਜ ਬੰਟੀ ਬਾਜ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਬੋਧ ਰਾਜ, ਦੀਪਕ ਠਾਕੁਰ ਆਦਿ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਅੰਦਰ ਜਨਮੇ ਹਰ 18 ਸਾਲ ਦੇ ਬਾਲਗ ਨੂੰ ਵੋਟ ਦਾ ਅਧਿਕਾਰ ਦਿੰਦਾ ਹੈ, ਪਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਨਵੀਂ ਵੋਟ ਬਣਾਉਣ ਵਾਲੇ ਫਾਰਮ 6 ਵਿਚ ਬੇਲੋੜੀਆਂ ਮੱਦਾਂ ਪਾ ਕੇ ਨੌਜਵਾ ਨ ਵੋਟਰਾਂ ਤੋਂ ਵੋਟ ਦਾ ਸੰਵਿਧਾਨਕ ਹੱਕ ਖੋਹ ਲਿਆ ਹੈ, ਜਿਸ ਖ਼ਿਲਾਫ਼ ਸੁਪਰੀਮ ਕੋਰਟ ਦੇ ਸਾਬਕਾ ਤੇ ਮੌਜੂਦਾ ਜੱਜਾਂ ਤੋਂ ਇਲਾਵਾ ਵਕੀਲ ਸੰਗਠਨਾਂ, ਨੌਕਰ ਸ਼ਾਹਾਂ, ਬੁੱਧੀਜੀਵੀਆਂ ਆਦਿ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਪੱਤਰ ਲਿਖੇ ਹਨ ਜਦਕਿ ਵਿਰੋਧੀ ਧਿਰ ਸੜਕ ਤੋਂ ਲੈ ਕੇ ਸੰਸਦ ਤੱਕ ਲਗਾਤਾਰ ਸੰਘਰਸ਼ ਕਰ ਰ ਹੀ ਹੈ।
ਪਿਛਲੀ ਖ਼ਬਰ ਬੋਨਸ ਦੇਣ ਦੇ ਨਾਂਅ ’ਤੇ 4 ਲੱਖ 80 ਹਜ਼ਾਰ 299 ਰੁਪਏ ਦੀ ਆਨਲਾਈਨ ਠੱਗੀ, ਮਾਮਲਾ ਦਰਜ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼- ਸਕੂਲ ’ਚ ‘ਸਮਾਜਿਕ ਤਬਦੀਲੀ ‘ਚ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਡੀ. ਸੀ. ਆਸ਼ਿਕਾ ਜੈਨ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।