ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਤੇ ਐਡਵੋਕੇਟ ਦੀਪਾਂਕਰ ਲੰਬ ਚੋਣ ਮੈਦਾਨ ’ਚ
ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)- ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੀਆਂ ਸਾਲਾਨਾ ਚੋਣਾਂ 11 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਸ ਵਾਰ ਪ੍ਰਧਾਨ, ਜਨਰਲ ਸਕੱਤਰ ਤੇ ਕੈਸ਼ੀਅਰ ਦੇ ਅਹੁਦੇ ਲਈ ਵੋਟਾਂ ਪੈਣਗੀਆਂ ਜਦਕਿ ਉਪ ਪ੍ਰਧਾਨ (ਫੀਮੇਲ), ਉਪ ਪ੍ਰਧਾਨ (ਜਨਰਲ), ਜੁਆਇੰਟ ਸਕੱਤਰ ਤੇ ਐਗਜ਼ੈਕਟਿਵ ਮੈਂਬਰ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ।
ਐ
ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਤੇ ਐਡਵੋਕੇਟ ਦੀਪਾਂਕਰ ਲੰਬ
11-09-2026
ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)- ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੀਆਂ ਸਾਲਾਨਾ ਚੋਣਾਂ 11 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਸ ਵਾਰ ਪ੍ਰਧਾਨ, ਜਨਰਲ ਸਕੱਤਰ ਤੇ ਕੈਸ਼ੀਅਰ ਦੇ ਅਹੁਦੇ ਲਈ ਵੋਟਾਂ ਪੈਣਗੀਆਂ ਜਦਕਿ ਉਪ ਪ੍ਰਧਾਨ (ਫੀਮੇਲ), ਉਪ ਪ੍ਰਧਾਨ (ਜਨਰਲ), ਜੁਆਇੰਟ ਸਕੱਤਰ ਤੇ ਐਗਜ਼ੈਕਟਿਵ ਮੈਂਬਰ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ। ਪ੍ਰਧਾਨਗੀ ਦੇ ਅਹੁਦੇ ਲਈ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਤੇ ਐਡਵੋਕੇਟ ਦੀਪਾਂਕਰ ਲੰਬ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਮਨਜੀਤ ਸਿੰਘ ਤੇ ਐਡਵੋਕੇਟ ਸਰਿਤਾ ਕੰਵਰ ਤੇ ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਉਂਕਾਰ ਸਿੰਘ ਤੇ ਐਡਵੋਕੇਟ ਰਮਨ ਗੁਜਰਾਲ ਚੋਣ ਲੜ ਰਹੇ ਹਨ। ਉਪ ਪ੍ਰਧਾਨ ਫੀਮੇਲ ਲਈ ਐਡਵੋਕੇਟ ਮਧੂ ਰਾਣਾ, ਉਪ ਪ੍ਰਧਾਨ ਜਨਰਲ ਲਈ ਐਡਵੋਕੇਟ ਸੌਰਵ, ਜੁਆਇੰਟ ਸਕੱਤਰ ਲਈ ਐਡਵੋਕੇਟ ਮਨੀਸ਼ਾ ਤੇ ਐਗਜ਼ੈਕਟਿਵ ਮੈਂਬਰ ਲਈ ਐਡਵੋਕੇਟ ਬਰਜਿੰਦਰ ਸਿੰਘ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ 104 ਮੈਂਬਰ ਹਨ, ਪਰ ਬਾਰ ਕੌਂਸਲ ਪਾਸੋਂ ਅੰਤਿਮ ਸੂਚੀ ਵੀਰਵਾਰ ਨੂੰ ਪ੍ਰਾਪਤ ਹੋਵੇਗੀ। 11 ਸਤੰਬਰ ਨੂੰ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਲਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪੈਣਗੀਆਂ। ਇਸ ਉਪਰੰਤ ਕੁੱਝ ਸਮੇਂ ਬਾਅਦ ਹੀ ਨਤੀਜੇ ਦਾ ਐਲਾਨ ਹੋਵੇਗਾ।