11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਦੇ ਅਧਿਆਪਕਾਂ ਨੇ ਮਨੋਰੰਜਨ ਟੂਰ ਲਗਾਇਆ

ਨੰਗਲ ਬਿਹਾਲਾਂ, 10 ਸਤੰਬਰ (ਵਿਨੋਦ ਮਹਾਜਨ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਲੋਂ ਪ੍ਰਿੰਸੀਪਲ ਸੁਮਨ ਸ਼ੁਕਲਾ ਦੀ ਅਗਵਾਈ ਵਿਚ ਅਧਿਆਪਕ ਦਿਵਸ ਨੂੰ ਉਤਸ਼ਾਹ ਨਾਲ ਮਨਾਉਣ ਲਈ ਅਧਿਆਪਕਾਂ ਨੂੰ ਵੰਡਰਲੈਂਡ ਵਾਟਰ ਪਾਰਕ ਜਲੰਧਰ ਦਾ ਮਨੋਰੰਜਕ ਦੌਰਾ ਕਰਵਾਇਆ , ਜਿਸ ਵਿਚ ਵੱਖ-ਵੱਖ ਮਨੋਰੰਜਨ ਭਰਪੂਰ ਝੂਲਿਆਂ, ਵਾਟਰ ਰਾਈਡਾਂ ਤੇ ਹੋਰ ਗਤੀਵਿਧੀਆਂ ਦਾ ਖ਼ੂਬ ਅਨੰਦ ਮਾਣਿਆ। ਇਸ ਦੌਰੇ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰੋਜ਼ਾਨਾ ਦੇ ਰੁਝੇਵਿਆਂ ਤੋਂ ਕੁੱਝ ਸਮਾਂ ਦੂਰ ਰਹਿ ਕੇ ਖ਼ੁਸ਼ੀ ਅਤੇ ਆਪਸੀ ਸਾਂਝ ਦੇ ਪਲ ਬਿਤਾਉਣ ਦਾ ਮੌਕਾ ਦੇਣਾ ਸੀ।

ਅਜੀਤ ਡੈਸਕ 11-09-2026
ਨੰਗਲ ਬਿਹਾਲਾਂ, 10 ਸਤੰਬਰ (ਵਿਨੋਦ ਮਹਾਜਨ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਲੋਂ ਪ੍ਰਿੰਸੀਪਲ ਸੁਮਨ ਸ਼ੁਕਲਾ ਦੀ ਅਗਵਾਈ ਵਿਚ ਅਧਿਆਪਕ ਦਿਵਸ ਨੂੰ ਉਤਸ਼ਾਹ ਨਾਲ ਮਨਾਉਣ ਲਈ ਅਧਿਆਪਕਾਂ ਨੂੰ ਵੰਡਰਲੈਂਡ ਵਾਟਰ ਪਾਰਕ ਜਲੰਧਰ ਦਾ ਮਨੋਰੰਜਕ ਦੌਰਾ ਕਰਵਾਇਆ , ਜਿਸ ਵਿਚ ਵੱਖ-ਵੱਖ ਮਨੋਰੰਜਨ ਭਰਪੂਰ ਝੂਲਿਆਂ, ਵਾਟਰ ਰਾਈਡਾਂ ਤੇ ਹੋਰ ਗਤੀਵਿਧੀਆਂ ਦਾ ਖ਼ੂਬ ਅਨੰਦ ਮਾਣਿਆ। ਇਸ ਦੌਰੇ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰੋਜ਼ਾਨਾ ਦੇ ਰੁਝੇਵਿਆਂ ਤੋਂ ਕੁੱਝ ਸਮਾਂ ਦੂਰ ਰਹਿ ਕੇ ਖ਼ੁਸ਼ੀ ਅਤੇ ਆਪਸੀ ਸਾਂਝ ਦੇ ਪਲ ਬਿਤਾਉਣ ਦਾ ਮੌਕਾ ਦੇਣਾ ਸੀ। ਸਾਰੇ ਅਧਿਆਪਕਾਂ ਨੇ ਮਿਲ ਕੇ ਖਾਣ-ਪੀਣ ਅਤੇ ਮਨੋਰੰਜਨ ਦਾ ਅਨੰਦ ਲਿਆ ਅਤੇ ਇਸ ਦਿਨ ਨੂੰ ਯਾਦਗਾਰ ਬਣਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਆਪਸੀ ਭਾਈਚਾਰਾ, ਸਹਿਯੋਗ ਅਤੇ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਾਰੇ ਅਧਿਆਪਕਾਂ ਨੇ ਇਸ ਖ਼ੁਸ਼ਗਵਾਰ ਦੌਰੇ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਅਧਿਆਪਕ ਦਿਵਸ ਦਾ ਇਹ ਜਸ਼ਨ ਅਧਿਆਪਕਾਂ ਲਈ ਖ਼ੁਸ਼ੀ, ਉਤਸ਼ਾਹ ਤੇ ਸੁੰਦਰ ਯਾਦਾਂ ਨਾਲ ਭਰਪੂਰ ਰਿਹਾ। ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਤੇ ਹੋਰ ਟਰੱਸਟ ਮੈਂਬਰਾਂ ਸਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਹਰਿੰਦਰਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਹਰਮਨਜੀਤ ਸਿੰਘ ਤੇ ਦਵਿੰਦਰ ਸਿੰਘ ਨੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਤੇ ਐਡਵੋਕੇਟ ਦੀਪਾਂਕਰ ਲੰਬ ਚੋਣ ਮੈਦਾ... ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਕਾਮਰਸ ਵਿਦਿਆਰਥੀਆਂ ਦਾ ਐੱਚ. ਡੀ. ਐਫ. ਸੀ. ਬੈਂਕ ’ਚ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।