22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਰਾਣਾ ਜਨਕ ਸਿੰਘ ਦੀ ਪੁਸਤਕ ਦੇਸ਼ ਪ੍ਰਦੇਸ ਜਾਰੀ

ਬੀਣੇਵਾਲ, 21 ਅਗਸਤ (ਬੈਜ ਚੌਧਰੀ)- ਰਾਣਾ ਜਨਕ ਸਿੰਘ ਕਾਲੇਵਾਲ-ਬੀਤ ਵਲੋਂ ਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਲਿਖੀ ਪੁਸਤਕ ਦੇਸ ਪ੍ਰਦੇਸ਼ ਪਿੰਡ ਨੈਣਵਾਂ ‘ਚ ਕੀਤੇ ਸਮਾਗਮ ਦੌਰਾਨ ਜਾਰੀ ਕੀਤੀ। ਪ੍ਰਕਾਸ਼ਿਤ ਪੁਸਤਕ ਵਾਰੇ ਲੇਖਕ ਰਾਣਾ ਜਨਕ ਸਿੰਘ ਕਾਲੇਵਾਲ ਬੀਤ ਨੇ ਦੱਸਿਆ ਕਿ ਉਨ੍ਹਾਂ ਨੇ ਪੁਸਤਕ ਵਿਚ ਬੀਤ ਇਲਾਕੇ ਦੀਆਂ ਪੁਰਾਣੀਆਂ ਯਾਦਾਂ ਨੂੰ ਪਰੋਇਆ ਹੈ।

ਅਜੀਤ ਡੈਸਕ 22-08-2026
ਬੀਣੇਵਾਲ, 21 ਅਗਸਤ (ਬੈਜ ਚੌਧਰੀ)- ਰਾਣਾ ਜਨਕ ਸਿੰਘ ਕਾਲੇਵਾਲ-ਬੀਤ ਵਲੋਂ ਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਲਿਖੀ ਪੁਸਤਕ ਦੇਸ ਪ੍ਰਦੇਸ਼ ਪਿੰਡ ਨੈਣਵਾਂ ‘ਚ ਕੀਤੇ ਸਮਾਗਮ ਦੌਰਾਨ ਜਾਰੀ ਕੀਤੀ। ਪ੍ਰਕਾਸ਼ਿਤ ਪੁਸਤਕ ਵਾਰੇ ਲੇਖਕ ਰਾਣਾ ਜਨਕ ਸਿੰਘ ਕਾਲੇਵਾਲ ਬੀਤ ਨੇ ਦੱਸਿਆ ਕਿ ਉਨ੍ਹਾਂ ਨੇ ਪੁਸਤਕ ਵਿਚ ਬੀਤ ਇਲਾਕੇ ਦੀਆਂ ਪੁਰਾਣੀਆਂ ਯਾਦਾਂ ਨੂੰ ਪਰੋਇਆ ਹੈ। ਰਾਣਾ ਜਨਕ ਸਿੰਘ ਨੇ ਕਿਹਾ ਕਿ ਬੇਸ਼ੱਕ ਉਹ ਲੰਬੇ ਸਮੇਂ ਤੋਂ ਵਿਦੇਸ਼ ਕੈਨੇਡਾ ਵਿਚ ਰਹਿ ਰਹੇ ਹਨ ਪਰ ਉਨ੍ਹਾਂ ਦਾ ਦਿਲ ਹਮੇਸ਼ਾ ਪਿੰਡ ਦੀ ਮਿੱਟੀ ਨਾਲ ਜੁੜਿਆ ਰਿਹਾ ਹੈ। ਸਮਾਗਮ ‘ਚ ਮਹਾਂ ਸਿੰਘ ਰੌੜੀ ਪ੍ਰਧਾਨ ਸੀਟੂ ਪੰਜਾਬ, ਗੁਰਨੇਕ ਸਿੰਘ ਭੱਜਲ, ਰਾਮਜੀ ਦਾਸ ਚੌਹਾਨ, ਕੁਸਭੁਸ਼ਨ ਕੁਮਾਰ ਮੈਹਿੰਦਵਾਣੀ, ਮੋਹਨ ਲਾਲ ਬੀਣੇਵਾਲ, ਅਜਾਇਬ ਸਿੰਘ ਬੋਪਾਰਾਏ, ਸੰਦੀਪ ਰਾਣਾ, ਮੰਗਤ ਸਿੰਘ ਦਿਆਲ ਸਾਬਕਾ ਸਰਪੰਚ, ਜੋਗਿੰਦਰ ਸਿੰਘ ਥਾਂਦੀ, ਰਮੇਸ਼ ਧੀਮਾਨ, ਗੁਰਚਰਨ ਸਿੰਘ ਨੈਣਵਾਂ, ਵਿੱਕੀ ਰਾਣਾ ਹਾਜ਼ਰ ਸਨ।
ਪਿਛਲੀ ਖ਼ਬਰ ਅੱਡਾ ਝੁੰਗੀਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂ। ਗੜ੍ਹਸ਼ੰਕਰ ਬਲਾਕ ਦੇ ਐਨ. ਪੀ. ਐੱਸ. ਪੀੜਤ 23 ਦੀ ਰੈਲੀ ’... ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਵਲੋਂ ਪਾਵਰਕਾਮ ਦੇ ਮੰਡਲ ਦਫ਼ਤਰ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।